ਕੁਦਰਤ ਦੇ ਰੰਗ ਹੀ ਅਨੋਖੇ ਹੁੰਦੇ ਹਨ। ਕਈ ਵਾਰ ਕੁਦਰਤ ਕੁਝ ਅਜਿਹੇ ਨਜ਼ਾਰੇ ਵੇਖਣ ਨੂੰ ਮਿਲਦੇ ਹਨ ਜਿਸ ਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ ਤੇ ਹੈਰਾਨ ਵੀ। ਅਜਿਹਾ ਕਹੀ ਕੁਝ ਵੱਖਰਾ ਰੰਗ ਜ਼ੀਰਾ ਵਿੱਚ ਵੇਖਣ ਨੂੰ ਮਿਲਿਆ, ਜਿਥੇ ਅਸਮਾਨ ਵਿੱਚ ਬਦਲਾਂ ਵਿਚਾਲੇ ਨਿਕਲੀ ਰੌਸ਼ਨੀ ਇੱਕ ਔਲਿਕਕ ਨਜ਼ਾਰਾ ਪੇਸ਼ ਕਰ ਰਹੀ ਸੀ।
ਇਸ ਨੂੰ ਵੇਖਣ ਵਾਲਿਆਂ ਦੇ ਮੂੰਹੋਂ ਆਪਣੇ-ਆਪ ਨਿਕਲ ਰਿਹਾ ਸੀ, ਕਿ ‘ਕੁਦਰਤ ਦੇ ਰੰਗ ਹੀ ਵੱਖਰੇ ਹਨ’। ਅਜਿਹਾ ਲੱਗ ਰਿਹਾ ਸੀ ਜਿਵੇਂ ਅਸਮਾਨ ਵਿੱਚੋਂ ਕੋਈ ਰੂਹਾਨੀਅਤ ਭਰੀ ਅਲੌਕਿਕ ਰੌਸ਼ਨੀ ਧਰਤੀ ‘ਤੇ ਰਹਿ ਰਹੇ ਇਨਸਾਨਾਂ ਨੂੰ ਆਪਣੇ ਰੰਗਾਂ ਵਿੱਚ ਰੰਗਣਾ ਚਾਹ ਰਹੀ ਹੈ।
ਇਹ ਵੀ ਪੜ੍ਹੋ : ਸੰਗਰੂਰ ‘ਚ ਨਵੀਂ ਪਹਿਲ, ਝੁੱਗੀ-ਝੌਂਪੜੀ ਵਾਲੇ ਬੱਚਿਆਂ ਨੂੰ ਚੱਲਦੀ ਬੱਸ ‘ਚ ਮਿਲੂ ‘ਗਿਆਨ ਦੀਆਂ ਕਿਰਨਾਂ’
ਇਹ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ, ਜਿਨ੍ਹਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਰੰਗ-ਬਿਰੰਗੀ ਚਮਕੀਲੀ ਰੌਸ਼ਨੀ ਰੌਸ਼ਨੀ ਤੇ ਬਦਲਾਂ ਵਿੱਚ ਫੈਲਦੀ ਇਸ ਦੀ ਚਮਕ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਰਹੀ ਸੀ।