ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸ਼ੁੱਕਰਵਾਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਚੈਕਿੰਗ ਲਈ ਪੁੱਜੇ। ਇਸ ਦੌਰਾਨ ਉਹ ਸਕਿੱਨ ਵਾਰਡ ਵਿੱਚ ਚੈਕਿੰਗ ਲਈ ਗਏ। ਉਥੇ ਉਨ੍ਹਾਂ ਨੂੰ ਫਟੇ ਹੋਏ ਗੱਦੇ ਨੂੰ ਦੇਖ ਕੇ ਗੁੱਸਾ ਆ ਗਿਆ।
ਇਹ ਦੇਖ ਕੇ ਕਾਲਜ ਮੈਨੇਜਮੈਂਟ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਮੰਤਰੀ ਦਾ ਪਾਰਾ ਵਧ ਗਿਆ। ਉਨ੍ਹਾਂ ਨੇ ਉਥੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਦੇ ਵਾਈਸ ਚਾਂਸਲਰ (ਵੀ.ਸੀ.) ਨੂੰ ਫਟੇ ਗੱਦੇ ਵਾਲੇ ਗੰਦੇ ਬੈੱਡ ‘ਤੇ ਲੇਟਣ ਲਈ ਕਹਿ ਦਿੱਤਾ। ਵੀਸੀ ਬੈੱਡ ‘ਤੇ ਲੇਟ ਗਿਆ। ਇਸ ਤੋਂ ਬਾਅਦ ਸਿਹਤ ਮੰਤਰੀ ਨੇ ਸਟੋਰ ਰੂਮ ਦਾ ਜਾਇਜ਼ਾ ਵੀ ਲਿਆ।
ਸਿਹਤ ਮੰਤਰੀ ਜੌੜਾਮਾਜਰਾ ਨੂੰ ਇਸੇ ਮਹੀਨੇ ਸਿਹਤ ਮੰਤਰੀ ਬਣਾਇਆ ਗਿਆ ਹੈ। ਉਦੋਂ ਤੋਂ ਉਹ ਲਗਾਤਾਰ ਫੀਲਡ ‘ਚ ਘੁੰਮ ਰਿਹਾ ਹੈ। ਸਵੇਰੇ ਉਨ੍ਹਾਂ ਬਠਿੰਡਾ ਦੇ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਜਾਂਚ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਹਸਪਤਾਲ ਪੁੱਜੇ।
ਸਿਹਤ ਮੰਤਰੀ ਨੇ ਕਿਹਾ ਕਿ ਉਹ ਖੁਦ ਦੇਖਣਾ ਚਾਹੁੰਦੇ ਹਨ ਕਿ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ। ਇਸ ਦੇ ਲਈ ਉਹ ਅਧਿਕਾਰੀਆਂ ਦੀਆਂ ਕਾਗਜ਼ੀ ਰਿਪੋਰਟਾਂ ‘ਤੇ ਨਿਰਭਰ ਨਹੀਂ ਹੋਣਗੇ। ਇਸ ਲਈ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ‘ਤੇ ਸਥਿਤੀ ਨੂੰ ਸੁਧਾਰਨਾ ਹੋਵੇਗਾ।
ਇਹ ਵੀ ਪੜ੍ਹੋ : ‘MP ਮਾਨ ਦੇ ਪੁੱਤ ਤੇ ਧੀ-ਜਵਾਈ ਦੇ ਵੀ ਸਨ ਪੰਚਾਇਤੀ ਜ਼ਮੀਨਾਂ ‘ਤੇ ਕਬਜ਼ੇ’- ਮੰਤਰੀ ਧਾਲੀਵਾਲ ਨੇ ਦੱਸਿਆ
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਡਾਕਟਰ ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਬਣਾਇਆ ਸੀ। ਹਾਲਾਂਕਿ ਉਹ 52 ਦਿਨਾਂ ਦੇ ਅੰਦਰ ਆਪਣੀ ਕੁਰਸੀ ਗੁਆ ਬੈਠਾ। ਸੀ.ਐੱਮ. ਭਗਵੰਤ ਮਾਨ ਨੇ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਹੈ। ਫਿਰ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੀ.ਐੱਮ. ਮਾਨ ਨੇ ਦਾਅਵਾ ਕੀਤਾ ਕਿ ਸਿੰਗਲਾ ਨੇ ਸਿਹਤ ਵਿਭਾਗ ਦੇ ਹਰ ਕੰਮ ਵਿੱਚ 1 ਫੀਸਦੀ ਕਮਿਸ਼ਨ ਮੰਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: