ਪਾਕਿਸਤਾਨ ਦੇ ਪ3ਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ਜਾਣਾ ਤੈਅ ਹੈ। ਵਿਰੋਧੀ ਧਿਰ ਨੇ ਸਰਕਾਰ ਖਿਲਾਫ ਬੇਭਰੋਸੀ ਮਤਾ ਲਿਆਂਦਾ ਹੈ, ਜਿਸ ‘ਤੇ 28 ਮਾਰਚ ਨੂੰ ਵੋਟਿੰਗ ਹੋਣੀ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਇਮਰਾਨ ਇਸ ਤੋਂ ਪਹਿਲਾਂ ਹੀ ਅਹੁਦਾ ਛੱਡ ਸਕਦੇ ਹਨ ਕਿਉਂਕਿ ਆਰਮੀ ਚੀਫ਼ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ। ਇਸੇ ਵਿਚਾਲੇ ਪਾਕਿਸਤਾਨ ਤੋਂ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਖਾਨ ਦੇ ਕਰੀਬੀਆਂ ਨੇ ਪਾਕਿਸਤਾਨ ਛੱਡਣਾ ਸ਼ੁਰੂ ਕਰ ਦਿੱਤਾ ਹੈ। ਖਾਨ ਦੇ ਸਾਬਕਾ ਸਲਾਹਕਾਰ ਸ਼ਹਿਜਾਦ ਅਕਬਰ, ਚੀਫ਼ ਸੈਕਟਰੀ ਆਜ਼ਮ ਖਾਨ ਤੇ ਸਾਬਕਾ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਮੁਲਕ ਛੱਡ ਚੁੱਕੇ ਹਨ। ਦਰਅਸਲ ਇਮਰਾਨ ਦੇ ਇਨ੍ਹਾਂ ਕਰੀਬੀਆਂ ਨੂੰ ਲੱਗਦਾ ਹੈ ਕਿ ਤਖਤਾਪਲਟ ਹੋਣ ਤੋਂ ਬਾਅਦ ਇਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਸਕਦਾਹੈ, ਇਸ ਲਈ ਸਾਰੇ ਪਾਕਿਸਤਾਨ ਛੱਡ ਕੇ ਭੱਜ ਗਏ ਹਨ।
ਸ਼ਹਿਜ਼ਾਦ ਅਕਬਰ ਭ੍ਰਿਸ਼ਟਾਚਾਰ ਤੇ ਅੰਦਰੂਨੀ ਮਾਮਲਿਆਂ ‘ਤੇ ਇਮਰਾਨ ਦੇ ਸਲਾਹਕਾਰ ਸਨ। ਇਮਰਾਨ ਨੇ ਉਨ੍ਹਾਂ ਨੂੰ ਸ਼ਰੀਫ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੇ ਕੰਮ ‘ਤੇ ਲਾਇਆ ਸੀ। ਪਾਕਿਸਤਾਨੀ ਪੀ.ਐੱਮ. ਚਾਹੁੰਦੇ ਸਨ ਕਿ ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਸਜ਼ਾ ਦਿਵਾਈ ਜਾਵੇ।
ਅਕਬਰ ਨੇ ਸ਼ਰੀਫ ਪਰਿਵਾਰ ਨੂੰ ਦੋਸ਼ੀ ਕਰਾਰ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ, ਪਰ ਅਦਾਲਤ ਨੇ ਸਬੂਤਾਂ ਦੀ ਘਾਟ ਕਰਕੇ ਸਾਰਿਆਂ ਨੂੰ ਬਰੀ ਕਰ ਦਿੱਤਾ। ਜਨਵਰੀ ਵਿੱਚ ਅਚਾਨਕ ਅਕਬਰ ਦੇ ਅਸਤੀਫ਼ੇ ਦੀ ਖ਼ਬਰ ਆਈ ਤੇ ਇਸ ਤੋਂ ਬਾਅਦ ਉਹ ਕਿਤੇ ਨਜ਼ਰ ਨਹੀਂ ਆਏ। ਹੁਣ। ਕਿਹਾ ਜਾ ਰਿਹਾ ਹੈ ਕਿ ਉਹ ਪਰਿਵਾਰ ਸਣੇ ਲੰਦਨ ਪਰਤ ਚੁੱਕੇ ਹਨ। ਦਰਅਸਲ ਅਕਬਰ ਨੂੰ ਡਰ ਹੈ ਕਿ ਸੱਤਾ ਪਲਟਣ ਤੋਂ ਬਾਅਦ ਸ਼ਰੀਫ ਪਰਿਵਾਰ ਉਨ੍ਹਾਂ ਤੋਂ ਬਦਲਾ ਲੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੂਜੇ ਪਾਸੇ ਚੀਫ਼ ਸੈਕਟਰੀ ਆਜ਼ਮ ਖਾਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਏ ਜਾਣ ਦਾ ਡਰ ਹੈ। ਕਿਹਾ ਜਾਂਦਾ ਹੈ ਕਿ ਆਜ਼ਮ ਦੇ ਇਸ਼ਾਰਿਆੰ ‘ਤੇ ਹੀ ਤਮਾਮਲ ਵੱਡੇ ਪੱਤਰਕਾਰਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ। ਪਿਛਲ਼ੇ ਸ਼ੁੱਕਰਵਾਰ ਨੂੰ ਉਹ ਦੁਬੱ ਪਹੁੰਚੇ ਤੇ ਉਥੋਂ ਇੱਕ ਪ੍ਰਾਈਵੇਟ ਪਲੇਨ ਰਾਹੀਂ ਅਮਰੀਕਾ ਚਲੇ ਗਏ।
ਉਥੇ ਹੀ ਪਾਕਿਸਤਾਨ ਦੇ ਸਾਬਕਾ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਬਾਰੇ ਕਿਹਾ ਜਾ ਰਿਹਾ ਹੈ ਕਿ ਇਕ ਪਾਸੇ ਉਨ੍ਹਾਂ ਨੇ ਇਮਰਾਨ ਸਰਕਾਰ ਨੂੰ ਨੂੰ ਖੂਬ ਝਾੜ ਪਾਈ ਤੇ ਸਰਕਾਰ ਚਲਾਉਣ ਦੇ ਤਰੀਕਿਆਂ ‘ਤੇ ਵੀ ਸਵਾਲ ਚੁੱਕੇ, ਦੂਜੇ ਪਾਸੇ, ਇਹ ਵੀ ਸਾਹਮਣੇ ਆਇਆ ਕਿ ਉਹ ਫੌਜ ਦੇ ਕਹਿਣ ‘ਤੇ ਫੈਸਲੇ ਕਰਦੇ ਰਹੇ। ਦੋਸ਼ ਹੈ ਕਿ ਅਹਿਮਦ ਨੇ ਸਰਕਾਰ ਦੇ ਭ੍ਰਿਸ਼ਟਾਚਾਰ ਨਾਲ ਜੁੜੇ ਕਈ ਮਾਮਲਿਆਂ ‘ਤੇ ਫੈਸਲਾ ਲਟਕਾਈ ਰਖਿਆ। ਮੀਡੀਆ ਰਿਪੋਰਟਾਂ ਮੁਤਾਬਕ ਗੁਲਜ਼ਾਰ ਦਾ ਪਰਿਵਾਰ ਜਨਵਰੀ ਵਿੱਚ ਉਨ੍ਹਾਂ ਦੇ ਰਿਟਾਇਰ ਹੋਣ ਦੇ ਕਾਫੀ ਪਹਿਲਾਂ ਹੀ ਅਮਰੀਕਾ ਜਾ ਚੁੱਕਾ ਸੀ, ਇਸ ਮਹੀਨੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਵੀ ਮੁਲਕ ਛੱਡ ਦਿੱਤਾ।