ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ‘ਚ ਡਿਲਵਰੀ ਦੌਰਾਨ ਖੂਨ ਦੀ ਕਮੀ ਕਾਰਨ 27 ਸਾਲਾ ਔਰਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਦੇ ਪਤੀ ਨੇ ਕਥਿਤ ਤੌਰ ‘ਤੇ ਯੂ-ਟਿਊਬ ਦੇਖ ਕੇ ਸਿੱਖੀਆਂ ਤਕਨੀਕਾਂ ਦੀ ਵਰਤੋਂ ਕਰਕੇ ਘਰ ‘ਚ ਨੈਚੁਰਲ ਡਿਲੀਵਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਪਤੀ ਵੱਲੋਂ ਨਾੜ ਨੂੰ ਸਹੀ ਢੰਗ ਨਾਲ ਕੱਟ ਨਾ ਸਕਣ ਕਾਰਨ ਔਰਤ ਦਾ ਕਾਫੀ ਖੂਨ ਵਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪ੍ਰਾਇਮਰੀ ਹੈਲਥ ਸੈਂਟਰ (ਪੀ.ਐੱਚ.ਸੀ.) ਦੇ ਮੈਡੀਕਲ ਅਫਸਰ ਰਤੀਕਾ ਨੇ ਪੋਚਮਪੱਲੀ ਨੇੜੇ ਪੁਲਿਯਾਮਪੱਟੀ ਦੇ ਨਿਵਾਸੀ ਲੋਗਾਨਾਇਕੀ ਦੀ ਮੌਤ ਦੇ ਸਬੰਧ ‘ਚ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਿਸ ਸੂਤਰਾਂ ਮੁਤਾਬਕ ਲੋਗਾਨਾਇਕੀ ਦੇ ਪਤੀ ਮਧੇਸ਼ ਨੇ ਜਦੋਂ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ ਤਾਂ ਘਰ ‘ਚ ਬੱਚੇ ਦੀ ਡਿਲਵਰੀ ਕੀਤੀ। ਦੱਸਿਆ ਗਿਆ ਕਿ ਜਣੇਪੇ ਦੌਰਾਨ ਨਾੜੂ ਠੀਕ ਤਰ੍ਹਾਂ ਨਹੀਂ ਕੱਟਿਆ ਗਿਆ, ਜਿਸ ਕਾਰਨ ਕਾਫੀ ਖੂਨ ਵਗ ਗਿਆ। ਔਰਤ ਨੂੰ ਬੇਹੋਸ਼ੀ ਦੀ ਹਾਲਤ ‘ਚ ਪੀ.ਐਚ.ਸੀ. ਲਿਆਂਦਾ ਗਿਆ ਅਤੇ ਉੱਥੇ ਪਹੁੰਚਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮਗਰੋਂ ਪੁਲਿਸ ਨੇ ਜ਼ਾਬਤਾ ਫ਼ੌਜਦਾਰੀ (ਸੀਆਰਪੀਸੀ) ਦੀ ਧਾਰਾ 174 ਤਹਿਤ ਕੇਸ ਦਰਜ ਕੀਤਾ ਹੈ।
ਲੋਗਾਨਾਇਕੀ ਨੂੰ ਮੰਗਲਵਾਰ ਸਵੇਰੇ ਜਣੇਪੇ ਦਾ ਦਰਦ ਸ਼ੁਰੂ ਹੋਇਆ ਅਤੇ ਸਵੇਰੇ 4 ਵਜੇ ਦੇ ਕਰੀਬ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਹਾਲਾਂਕਿ, ਪਲੈਸੈਂਟਾ ਨਾੜੂ ਸਰੀਰ ਦੇ ਅੰਦਰ ਹੀ ਰਹਿ ਗਿਆ, ਜਿਸ ਕਾਰਨ ਖੂਨ ਵਗਣ ਲੱਗਾ ਜੋ ਸਵੇਰੇ 10.30 ਵਜੇ ਤੱਕ ਜਾਰੀ ਰਿਹਾ। ਫਿਰ ਪਰਿਵਾਰ ਉਨ੍ਹਾਂ ਨੂੰ ਬਰਗੁਰ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਪੁਲੀਯਾਮਪੱਟੀ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਦੀ ਮੈਡੀਕਲ ਅਫਸਰ ਐਮ. ਰਾਧਿਕਾ ਦੀ ਸ਼ਿਕਾਇਤ ਦੇ ਆਧਾਰ ‘ਤੇ ਬਰਗੁਰ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ। ਰਿਪੋਰਟ ਮੁਤਾਬਕ ਡਾਕਟਰਾਂ ਵੱਲੋਂ ਸ਼ਿਕਾਇਤ ਦਰਜ ਕਰਨ ਤੋਂ ਪਹਿਲਾਂ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਸਤਲੁਜ ਦਰਿਆ ਦੀ ਮੁੜ ਤਬਾਹੀ, ਰੋਪੜ ਦੇ ਕਈ ਪਿੰਡਾਂ ‘ਚ ਵੜਿਆ ਪਾਣੀ, ਆਂਗਣਵਾੜੀ ਸੈਂਟਰ ਦੀ ਬਿਲਡਿੰਗ ਰੁੜੀ
ਪੁਲਿਯਾਮਪੱਟੀ ਦੀ ਗ੍ਰਾਮ ਸਿਹਤ ਨਰਸ ਨੂੰ ਇੱਕਕ ਚਾਹ ਦੀ ਦੁਕਾਨ ਦੇ ਮਾਲਕ ਨੇ ਔਰਤ ਦੀ ਹਾਲਤ ਬਾਰੇ ਦੱਸਿਆ ਸੀ। ਲੋਗਾਨਾਇਕੀ ਦੇ ਪਿਤਾ ਪਰਿਵਾਰ ਲਈ ਚਾਹ ਲਿਆਉਣ ਲਈ ਇਸੇ ਚਾਹ ਦੀ ਦੁਕਾਨ ‘ਤੇ ਗਏ ਸਨ। ਡਾ: ਰਾਧਿਕਾ ਨੇ ਦੱਸਿਆ, ‘ਪਰਿਵਾਰ ਨੇ ਨਾੜੂ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਤੜਕੇ 4.30 ਵਜੇ ਤੋਂ ਕਈ ਘੰਟੇ ਤੱਕ ਔਰਤ ਦਾ ਖੂਨ ਵਗਣਾ ਸ਼ੁਰੂ ਹੋ ਗਿਆ। ਫਿਰ ਪਰਿਵਾਰ ਵਾਲੇ ਉਸ ਨੂੰ ਸਵੇਰੇ 10.30 ਵਜੇ ਨਿੱਜੀ ਹਸਪਤਾਲ ਲੈ ਗਏ। ਪਰਿਵਾਰ ਬਿਨਾਂ ਪੋਸਟਮਾਰਟਮ ਦੇ ਲਾਸ਼ ਵਾਪਸ ਲੈਣ ਦੀ ਤਿਆਰੀ ਕਰ ਰਿਹਾ ਸੀ। ਅਸੀਂ ਦਖਲ ਦਿੱਤਾ।” ਡਾ ਰਾਧਿਕਾ ਨੇ ਕਿਹਾ ਕਿ ਪੂਰਾ ਪਿੰਡ ਹੋਮ ਡਿਲੀਵਰੀ ਦੇ ਫੈਸਲੇ ਨੂੰ ਸਹੀ ਠਹਿਰਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: