ਦੇਸ਼ ਦੇ ਪੰਜ ਰਾਜਾਂ ਵਿੱਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਲੋਕ ਨੂੰ ਚੋਣਾਂ ਦੌਰਾਨ cVIGIL ਐਪ ਦੀ ਵਰਤੋਂ ਕਰਨ। ਜੇ ਚੋਣਾਂ ‘ਚ ਕੋਈ ਗੜਬੜੀ ਹੋ ਰਹੀ ਹੈ ਤਾਂ ਲੋਕ ਇਸ ਰਾਹੀਂ ਸ਼ਿਕਾਇਤ ਕਰਨ ਤਾਂ ਅਸੀਂ ਕਾਰਵਾਈ ਕਰਾਂਗੇ। ਇਸ ਐਪ ਨੂੰ ਕਮਿਸ਼ਨ ਨੇ 3 ਸਾਲ ਪਹਿਲਾਂ 2019 ਵਿੱਚ ਲਾਂਚ ਕੀਤਾ ਸੀ। ਆਓ ਜਾਣਦੇ ਹਾਂ ਇਸ ਐਪ ਬਾਰੇ।
ਕੀ ਹੈ ਸੀ-ਵਿਜਿਲ ਐਪ?
ਚੋਣ ਕਮਿਸ਼ਨ ਨੇ ਚੋਣਾਂ ਵਿੱਚ ਗੜਬੜੀਆਂ ਨੂੰ ਰੋਕਣ ਲਈ ਸੀ-ਵਿਜਿਲ ਐਪ ਤਿਆਰ ਕੀਤੀ ਹੈ। ਇਸ ਐਪ ਦੀ ਮਦਦ ਨਾਲ ਵੋਟਰ ਚੋਣ ਜ਼ਾਬਤੇ ਦੀ ਉਲੰਘਣਾ ਦੀ ਰਿਪੋਰਟ ਕਰ ਸਕਦੇ ਹਨ। ਇਹ ਐਪ ਸਾਰੇ ਐਂਡਰਾਇਡ ਅਤੇ ਆਈਓਐਸ ਯੂਜ਼ਰਸ ਲਈ ਤਿਆਰ ਕੀਤੀ ਗਈ ਹੈ। ਐਪ ‘ਤੇ ਸ਼ਿਕਾਇਤ ਕਰਨ ਲਈ ਯੂਜ਼ਰ ਨੂੰ ਸਮਾਰਟਫੋਨ ਦੇ ਕੈਮਰੇ ਅਤੇ GPS ਐਕਸੇਸ ਦੀ ਲੋੜ ਹੁੰਦੀ ਹੈ। ਚੋਣ ਕਮਿਸ਼ਨ ਪਿਛਲੇ 3 ਸਾਲਾਂ ਤੋਂ ਹਰ ਤਰ੍ਹਾਂ ਦੀਆਂ ਚੋਣਾਂ ਵਿੱਚ ਇਸ ਐਪ ਦੀ ਵਰਤੋਂ ਕਰ ਰਿਹਾ ਹੈ।
ਸੀ-ਵਿਜਿਲ ਇਸ ਤਰ੍ਹਾਂ ਚੋਣਾਂ ਨੂੰ ਪਾਰਦਰਸ਼ੀ ਬਣਾਏਗੀ
- ਜਿਸ ਰਾਜ ਵਿੱਚ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੁੰਦਾ ਹੈ। ਉੱਥੇ ਦੇ ਲੋਕ ਇਸ ਐਪ ਦੀ ਵਰਤੋਂ ਕਰ ਸਕਦੇ ਹਨ।
- ਚੋਣ ਕਮਿਸ਼ਨ ਮੁਤਾਬਕ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਲੈ ਕੇ ਵੋਟਿੰਗ ਖਤਮ ਹੋਣ ਤੱਕ ਕੋਈ ਵੀ ਵਿਅਕਤੀ ਸੀ-ਵਿਜਿਲ ਐਪ ਰਾਹੀਂ ਚੋਣ ਕਮਿਸ਼ਨ ਨੂੰ ਆਪਣੀ ਸ਼ਿਕਾਇਤ ਭੇਜ ਸਕਦਾ ਹੈ।
- ਚੋਣ ਜ਼ਾਬਤੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਗੈਰ-ਕਾਨੂੰਨੀ ਦਸਤਾਵੇਜ਼ਾਂ ਦੀ ਵੰਡ, ਭ੍ਰਿਸ਼ਟਾਚਾਰ ਅਤੇ ਨੇਤਾਵਾਂ ਵੱਲੋਂ ਵਿਵਾਦਿਤ ਬਿਆਨਾਂ ਦੀ ਸ਼ਿਕਾਇਤ ਇਸ ਐਪ ਰਾਹੀਂ ਕੀਤੀ ਜਾ ਸਕਦੀ ਹੈ।
- ਸ਼ਿਕਾਇਤਕਰਤਾ ਵੱਲੋਂ ਸੀ-ਵਿਜਿਲ ਐਪ ‘ਤੇ ਅਪਲੋਡ ਕੀਤੀ ਗਈ ਕੋਈ ਵੀ ਵੀਡੀਓ ਜਾਂ ਫੋਟੋ 5 ਮਿੰਟ ਦੇ ਅੰਦਰ ਸਥਾਨਕ ਚੋਣ ਅਧਿਕਾਰੀ ਨੂੰ ਭੇਜ ਦਿੱਤੀ ਜਾਵੇਗੀ।
- ਜੇ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਉਸ ਸਮੱਸਿਆ ਦਾ 100 ਮਿੰਟਾਂ ਵਿੱਚ ਹੱਲ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਜੋ ਲੋਕ ਸੀ-ਵਿਜਿਲ ਐਪ ਰਾਹੀਂ ਕਿਸੇ ਬਾਰੇ ਸ਼ਿਕਾਇਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਐਪ ਨੂੰ ਇੰਸਟਾਲ ਕਰਨਾ ਹੋਵੇਗਾ। ਐਪ ਇੰਸਟਾਲ ਹੋਣ ਤੋਂ ਬਾਅਦ ਤੁਹਾਨੂੰ ਰਜਿਸਟਰ ਕਰਨਾ ਹੋਵੇਗਾ। ਇਸ ਦੇ ਲਈ ਸ਼ਿਕਾਇਤਕਰਤਾ ਨੂੰ ਨਾਮ, ਪਤਾ, ਰਾਜ, ਜ਼ਿਲ੍ਹਾ, ਵਿਧਾਨ ਸਭਾ ਅਤੇ ਪਿਨਕੋਡ ਦਾ ਵੇਰਵਾ ਦੇਣਾ ਹੋਵੇਗਾ। ਓਟੀਪੀ ਦੀ ਮਦਦ ਨਾਲ ਇਸ ਦੀ ਪੁਸ਼ਟੀ ਕੀਤੀ ਜਾਵੇਗੀ। ਹੁਣ ਸ਼ਿਕਾਇਤ ਕਰਨ ਲਈ ਫੋਟੋ ਜਾਂ ਕੈਮਰਾ ਚੁਣੋ। ਸ਼ਿਕਾਇਤਕਰਤਾ ਐਪ ‘ਤੇ 2 ਮਿੰਟ ਤੱਕ ਦਾ ਵੀਡੀਓ ਅਪਲੋਡ ਕਰ ਸਕਦਾ ਹੈ। ਫੋਟੋਆਂ ਅਤੇ ਵੀਡੀਓਜ਼ ਨਾਲ ਸਬੰਧਤ ਵੇਰਵਿਆਂ ਲਈ ਇੱਕ ਬਾਕਸ ਵੀ ਉਪਲਬਧ ਹੈ, ਜਿਥੇ ਉਹਨਾਂ ਬਾਰੇ ਲਿਖਿਆ ਜਾ ਸਕਦਾ ਹੈ।
ਚੋਣ ਕਮਿਸ਼ਨ ਮੁਤਾਬਕ ਜੋ ਫੋਟੋ ਜਾਂ ਵੀਡੀਓ ਅਪਲੋਡ ਹੁੰਦੀ ਹੈ, ਉਸ ਥਾਂ ਦੀ ਲੋਕੇਸ਼ਨ ਵੀ ਪਤਾ ਲੱਗ ਜਾਂਦੀ ਹੈ। ਫੋਟੋ ਜਾਂ ਵੀਡੀਓ ਅਪਲੋਡ ਹੋਣ ਤੋਂ ਬਾਅਦ ਯੂਜ਼ਰ ਨੂੰ ਇੱਕ ਯੂਨੀਕ ਆਈ.ਡੀ. ਮਿਲੇਗੀ। ਇਸ ਦੇ ਜ਼ਰੀਏ ਉਹ ਮੋਬਾਈਲ ‘ਤੇ ਹੀ ਫਾਲੋਅਪ ਨੂੰ ਟ੍ਰੈਕ ਕਰ ਸਕਦੇ ਹਨ। ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਹਾਲਾਂਕਿ ਤੁਸੀਂ ਐਪ ‘ਤੇ ਪ੍ਰੀ-ਰਿਕਾਰਡ ਕੀਤੇ ਵੀਡੀਓ ਜਾਂ ਫੋਟੋਆਂ ਨੂੰ ਅਪਲੋਡ ਨਹੀਂ ਕੀਤਾ ਜਾ ਸਕਦਾ। ਇੰਨਾ ਹੀ ਨਹੀਂ ਐਪ ਤੋਂ ਰਿਕਾਰਡ ਕੀਤੇ ਗਏ ਵੀਡੀਓ ਜਾਂ ਫੋਟੋਆਂ ਫੋਨ ਦੀ ਗੈਲਰੀ ‘ਚ ਵੀ ਸੇਵ ਨਹੀਂ ਹੋਣਗੇ।