ਭਾਰਤ ਦੀ ਨਵੀਂ ਸੰਸਦ ਦਾ ਉਦਘਾਟਨ 28 ਮਈ ਨੂੰ ਹੋਵੇਗਾ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਸਵੇਰੇ ਪ੍ਰੈੱਸ ਕਾਨਫਰੰਸ ਕੀਤੀ। ਸ਼ਾਹ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਪੀਐੱਮ ਮੋਦੀ 60 ਹਜ਼ਾਰ ਵਰਕਰਾਂ ਨੂੰ ਸਨਮਾਨਿਤ ਕਰਨਗੇ।
ਕਾਨਫਰੰਸ ਦੀ ਸ਼ੁਰੂਆਤ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਨਵੀਂ ਸੰਸਦ ਭਵਨ ਸਾਡੇ ਇਤਿਹਾਸ, ਸੱਭਿਆਚਾਰਕ ਵਿਰਸੇ, ਪਰੰਪਰਾ ਅਤੇ ਸਭਿਅਤਾ ਨੂੰ ਆਧੁਨਿਕਤਾ ਨਾਲ ਜੋੜਨ ਦਾ ਇੱਕ ਸੁੰਦਰ ਉਪਰਾਲਾ ਹੈ। ਨਵੇਂ ਢਾਂਚੇ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਨ ਵਿੱਚ 60 ਹਜ਼ਾਰ ਕਿਰਤੀਆਂ ਨੇ ਯੋਗਦਾਨ ਪਾਇਆ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਘਾਟਨ ਸਮਾਰੋਹ ‘ਚ ਉਨ੍ਹਾਂ ਦਾ ਸਨਮਾਨ ਕਰਨਗੇ।
ਇਸ ਮੌਕੇ ਇੱਕ ਇਤਿਹਾਸਕ ਪਰੰਪਰਾ ਨੂੰ ਸੁਰਜੀਤ ਕੀਤਾ ਜਾ ਰਿਹਾ ਹੈ। 28 ਮਈ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨਵੀਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਦਾ ਸਬੂਤ ਨਵਾਂ ਸੰਸਦ ਭਵਨ ਹੈ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਨੇ ਜੋ ਟੀਚਾ ਰੱਖਿਆ ਸੀ, ਉਨ੍ਹਾਂ ਵਿੱਚੋਂ ਇੱਕ ਸੀ ਸਾਡੀਆਂ ਇਤਿਹਾਸਕ ਪਰੰਪਰਾਵਾਂ ਦਾ ਸਤਿਕਾਰ ਅਤੇ ਪੁਨਰਜਾਗਰਣ।
ਅਮਿਤ ਸ਼ਾਹ ਨੇ ਕਿਹਾ ਕਿ ਸੇਂਗੋਲ ਨੂੰ ਨਵੀਂ ਇਮਾਰਤ ਵਿੱਚ ਰੱਖਿਆ ਜਾਵੇਗਾ। ਸੇਂਗੋਲ ਅੰਗਰੇਜ਼ਾਂ ਤੋਂ ਸੱਤਾ ਹਾਸਲ ਕਰਨ ਦਾ ਪ੍ਰਤੀਕ ਹੈ। ਸ਼ਾਹ ਨੇ ਇਸ਼ਾਰਾ ਕੀਤਾ ਕਿ ਸੇਂਗੋਲ ਨੂੰ ਪ੍ਰਾਪਤ ਕਰਨ ਵਾਲੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਿਆਂ ਅਤੇ ਨਿਰਪੱਖ ਰਾਜ ਕਰੇਗਾ। ਦੇਸ਼ ਦਾ ਸੰਸਦ ਭਵਨ ਸੇਂਗੋਲ ਦੀ ਸਥਾਪਨਾ ਲਈ ਵਧੇਰੇ ਢੁਕਵੀਂ ਥਾਂ ਹੈ, ਸੰਸਦ ਤੋਂ ਵੱਧ ਯੋਗ, ਪਵਿੱਤਰ ਅਤੇ ਢੁਕਵੀਂ ਥਾਂ ਹੋਰ ਨਹੀਂ ਹੋ ਸਕਦੀ। ਸੇਂਗੋਲ ਨੂੰ ਅਜਾਇਬ ਘਰ ਵਿੱਚ ਰੱਖਣਾ ਸਹੀ ਨਹੀਂ ਹੈ। ਇਸ ਲਈ ਜਦੋਂ ਪੀਐਮ ਮੋਦੀ ਸੰਸਦ ਭਵਨ ਦੇਸ਼ ਨੂੰ ਸਮਰਪਿਤ ਕਰਨਗੇ ਤਾਂ ਉਨ੍ਹਾਂ ਨੂੰ ਤਾਮਿਲਨਾਡੂ ਤੋਂ ਆਇਆ ਸੇਂਗੋਲ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਬਰਗਾੜੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਨਹੀਂ ਗ੍ਰਿਫ਼ਤਾਰ ਹੋਇਆ ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ
ਅਮਿਤ ਸ਼ਾਹ ਨੇ ਦੱਸਿਆ ਕਿ ਇਤਿਹਾਸਕ ਸੇਂਗੋਲ ਦੀ ਵਰਤੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ 14 ਅਗਸਤ 1947 ਨੂੰ ਵੀ ਕੀਤੀ ਸੀ। ਅੰਗਰੇਜ਼ਾਂ ਨੇ ਭਾਰਤ ਨੂੰ ਸੱਤਾ ਸੌਂਪਣ ਸਮੇਂ ਸੇਂਗੋਲ ਦੀ ਵਰਤੋਂ ਕੀਤੀ। ਸੇਂਗੋਲ ਇੱਕ ਤਾਮਿਲ ਸ਼ਬਦ ਹੈ ਜਿਸਦਾ ਅਰਥ ਹੈ ਦੌਲਤ ਨਾਲ ਭਰਪੂਰ। ਸੇਂਗੋਲ ਦੇ ਪਿੱਛੇ ਇੱਕ ਸਦੀਆਂ ਪੁਰਾਣੀ ਰਿਵਾਇਤ ਹੈ। ਸੇਂਗੋਲ ਸਾਡੇ ਇਤਿਹਾਸ ਦੀ ਪਛਾਣ ਹੈ। ਜਦੋਂ ਪੀ.ਐੱਮ. ਮੋਦੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਇਸ ਦੀ ਜਾਂਚ ਕੀਤੀ ਗਈ। ਫਿਰ ਇਹ ਫੈਸਲਾ ਕੀਤਾ ਗਿਆ ਸੀ ਕਿ ਨਵੀਂ ਸੰਸਦ ਦੇ ਉਦਘਾਟਨ ਦੌਰਾਨ ਸੇਂਗੋਲ ਨੂੰ ਰਾਸ਼ਟਰ ਦੇ ਸਾਹਮਣੇ ਰੱਖਿਆ ਜਾਵੇਗਾ।
ਅਮਿਤ ਸ਼ਾਹ ਨੇ ਕਿਹਾ ਕਿ ਉਦਘਾਟਨ ਪ੍ਰੋਗਰਾਮ ਲਈ ਸਾਰੇ ਵਿਰੋਧੀ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਸਾਨੂੰ ਸੰਸਦ ਦੇ ਉਦਘਾਟਨ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -: