ਸੀਨੀਅਰ ਪੱਤਰਕਾਰ ਰਵੀਸ਼ ਤਿਵਾਰੀ ਦਾ 40 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ ਇੰਡੀਅਨ ਐਕਸਪ੍ਰੈੱਸ ਦੇ ਨੈਸ਼ਨਲ ਪਾਲੀਟਿਕਲ ਐਡਿਟਰ ਸਨ। ਰਵੀਸ਼ ਤਿਵਾਰੀ 2020 ਤੋਂ ਕੈਂਸਰ ਨਾਲ ਜੂਝ ਰਹੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਮਾਤਾ-ਪਿਤਾ ਤੇ ਇੱਕ ਭਰਾ ਹੈ।
ਰਵੀਸ਼ ਤਿਵਾਰੀ ਦੀ ਮੌਤ ‘ਤੇ ਪ੍ਰਧਾਨ ਮੰਤਰੀ ਮੋਦੀ ਸਣੇ ਕਈ ਹਸਤੀਆਂ ਨੇ ਦੁੱਖ ਪ੍ਰਗਟਾਇਆ ਹੈ। ਪੀ.ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕਿਸਮਤ ਨੇ ਰਵੀਸ਼ ਤਿਵਾਰੀ ਨੂੰ ਬਹੁਤ ਛੇਤੀ ਹੀ ਸਾਡੇ ਵਿੱਚੋਂ ਖੋਹ ਲਿਆ। ਮੀਡੀਆ ਦੀ ਦੁਨੀਆ ਵਿੱਚ ਚਮਕਤੀ ਪ੍ਰਤਿਭਾ ਦਾ ਅੰਤ ਹੋ ਗਿਆ। ਮੈਨੂੰ ਉਨ੍ਹਾਂ ਦੀ ਰਿਪੋਰਟ ਚੰਗੀ ਲੱਗਦੀ ਸੀ। ਉਹ ਸੂਝਵਾਨ ਅਤੇ ਨਿਮਰ ਸੀ। ਉਨ੍ਹਾਂ ਦੇ ਪਰਿਵਾਰ ਅਤੇ ਬਹੁਤ ਸਾਰੇ ਦੋਸਤਾਂ ਨਾਲ ਹਮਦਰਦੀ। ਓਮ ਸ਼ਾਂਤੀ।”
ਰਾਸ਼ਟਰਪਤੀ ਰਾਮਨਾਤ ਕੋਵਿੰਦ ਨੇ ਟਵੀਟ ਕਰਕੇ ਕਿਹਾ ਕਿ ਰਵੀਸ਼ ਤਿਵਾਰੀ ਲਈ ਪੱਤਰਕਾਰਿਤਾ ਇੱਕ ਜਨੂੰਨ ਸੀ। ਉਨ੍ਹਾਂ ਕੋਲ ਰਿਪੋਰਟਿੰਗ ਤੇ ਤੀਕਸ਼ਣ ਕਮੈਂਟਰੀ ਲਈ ਇੱਕ ਡੂੰਘੀ ਆਦਤ ਸੀ। ਉਨ੍ਹਾਂ ਦਾ ਅਚਾਨਕ ਤੇ ਹੈਰਾਨ ਕਰ ਦੇਣ ਵਾਲਾ ਦਿਹਾਂਤ ਨੇ ਮੀਡੀਆ ਵਿੱਚ ਇੱਕ ਵੱਖਰੀ ਆਵਾਜ਼ਨ ਨੂੰ ਦਬਾ ਦਿੱਤਾ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਸਹਿ-ਕਰਮਚਾਰੀਾਂ ਪ੍ਰਤੀ ਮੇਰੀ ਹਮਦਰਦੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰਵੀਸ਼ ਤਿਵਾਰੀ ਦੀ ਬੇਵਕਤੀ ਮੌਤ ‘ਤੇ ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਨਿਊਜ਼ ਰੂਮ ਦੇ ਸਹਿਯਗੀਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।