ਭਰਮਾਊ ਪ੍ਰਚਾਰ ਕਰਕੇ ਦੁਨੀਆ ਦੇ ਡੈਂਟਿਸਟੋਂ ਵੱਲੋਂ ਸੁਝਾਇਆ ਤੇ ਦੁਨੀਆ ਦਾ ਨੰਬਰ ਵਨ ਸੈਂਸਿਟਿਵਿਟੀ ਟੁੱਥਪੇਸਟ ਦੱਸਣ ਵਾਲੇ ‘ਸੇਂਸੋਡਾਇਨ’ ਟੁੱਥਪੇਸਟ ‘ਤੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (CCPA) ਨੇ 10 ਲੱਖ ਦਾ ਜੁਰਮਾਨਾ ਲਾਇਆ ਹੈ। ਉਸ ਨੂੰ ਇਨ੍ਹਾਂ ਵਿਗਿਆਪਨਾਂ ਨੂੰ ਸੱਤ ਦਿਨ ਦੇ ਅੰਦਰ ਟੀ.ਵੀ., ਓਟੀਟੀ, ਯੂਟਿਊਬ, ਸੋਸ਼ਲ ਮੀਡੀਆ ਆਦਿ ਸਾਰੇ ਮਾਧਿਅਮਾਂ ਤੋਂ ਹਟਾਉਣ ਲਈ ਵੀ ਕਿਹਾ ਗਿਆ ਹੈ। ਮੰਗਲਵਾਰ ਨੂੰ ਜਾਰੀ ਸੂਚਨਾ ਵਿੱਚ ਕਿਹਾ ਗਿਆ ਕਿ ਸੇਂਸੋਡਾਈਨ ਕੰਪਨੀ ਨੇ ਖਪਤਾਕਾਰਾਂ ਨੂੰ ਭਰਮਾਊ ਵਿਗਿਆਪਨ ਦਿੱਤੇ।
ਇਸ ਤੋਂ ਪਹਿਲਾਂ 9 ਫਰਵਰੀ ਨੂੰ ਵੀ ਸੇਂਸੋਡਾਈਨ ਨੂੰ ਵਿਦੇਸ਼ੀ ਡੇਂਟਿਸਟਾਂ ਤੋਂ ਪ੍ਰਚਾਰ ਕਰਵਾ ਰਹੇ ਵਿਗਿਆਪਨ ਰੋਕਣ ਲਈ ਕਿਹਾ ਗਿਆ ਸੀ। ਸੀ.ਰੀ.ਪੀ.ਏ ਮੁਖੀ ਨਿਧੀ ਖਰੇ ਨੇ ਦੱਸਿਆ ਕਿ ਸੇਂਸੋਡਾਈਨ ਦੇ ਉਤਪਾਦਾਂ ‘ਤੇ ਖੁਦ ਨੋਟਿਸ ਲੈ ਕੇ ਤਾਜ਼ਾ ਕਾਰਵਾਈ ਕੀਤੀ ਗਈ। ਇਨ੍ਹਾਂ ਵਿਗਿਆਪਨਾਂ ਮੁਤਾਬਕ ਬ੍ਰਿਟੇਨ ਸਣੇ ਦੂਜੇ ਦੇਸ਼ਾਂ ਦੇ ਡੇਂਟਿਸਟਾਂ ਨੇ ਸੇਂਸੋਡਾਈਨ ਰੈਪਿਡ ਰਿਲੀਫ ਤੇ ਸੇਂਸੋਡਾਈਨ ਫ੍ਰੈੱਸ਼ ਜੈੱਲ ਨੂੰ ਦੰਦਾਂ ਦੀ ਸੈਂਸਿਟੀਵਿਟੀ ਲਈ ਵਰਤਣ ਦੀ ਸਿਫਾਰਿਸ਼ ਕੀਤੀ ਹੈ।
ਜਦੋਂ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕੰਪਨੀ ਨੇ ਭਾਰਤ ਦੇ ਡੇਂਟਿਸਟਾਂ ‘ਤੇ ਹੋਏ ਸਰਵੇਅ ਦੇ ਆਧਾਰ ‘ਤੇ ਵਿਦੇਸ਼ੀ ਡੇਂਟਿਸਟਾਂ ਦੀ ਰਾਏ ਜ਼ਾਹਿਰ ਕਰ ਦਿੱਤੀ ਸੀ। ਸੀਸੀਪੀਏ ਨੇ ਮੰਨਿਆ ਕਿ ਕੰਪਨੀ ਕੋਈ ਪੁਖਤਾ ਸਟੱਡੀ ਜਾਂ ਸਮੱਗਰੀ ਆਪਣੇ ਦਾਅਵੇ ਦੀ ਪੁਸ਼ਟੀ ਲਈ ਨਹੀਂ ਦੇ ਸਕੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਸੇਂਸੋਡਾਈਨ ਦਾ ਇੱਕ ਹੋਰ ਦਾਅਵਾ ਸੀ ਕਿ ਉਸ ਦੇ ਪ੍ਰੋਡਕਟ ਦੀ 60 ਸਕਿੰਟਾਂ ਵਿੱਚ ਆਰਾਮ ਦੀ ਪੁਸ਼ਟੀ ਡਾਕਟਰਾਂ ਨੇ ਕੀਤੀ ਹੈ। ਸੀਸੀਪੀਏ ਨੇ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਅਤੇ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੂੰ ਜਾਂਚ ਕਰਨ ਲਈ ਕਿਹਾ ਹੈ। ਸੰਗਠਨ ਨੇ ਕੰਪਨੀ ਨੂੰ ਕਾਸਮੇਟਿਕ ਲਾਇਸੈਂਸ ਜਾਰੀ ਕਰਨ ਵਾਲੇ ਸਿਲਵਾਸਾ ਸਥਿਤ ਆਪਣੇ ਸਹਾਇਕ ਡਰੱਗ ਕੰਟਰੋਲਰ ਤੋਂ ਜਾਂਚ ਸ਼ੁਰੂ ਕਰਵਾਈ, ਜੋ ਅਜੇ ਜਾਰੀ ਹੈ।