ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਬਾਅਦ 9 ਮਈ ਨੂੰ ਹੋਈ ਹਿੰਸਾ ਦੌਰਾਨ ਫੌਜ ਦੇ ਹੈੱਡਕੁਆਰਟਰ ਸਣੇ ਹੋਰ ਥਾਵਾਂ ‘ਤੇ ਤੋੜਫੋੜ ਕੀਤੀ ਗਈ ਸੀ। ਇਸ ਮਾਮਲੇ ‘ਚ ਪਾਕਿਸਤਾਨੀ ਫੌਜ ਨੇ ਲੈਫਟੀਨੈਂਟ-ਜਨਰਲ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ, ਜੋ ਫੌਜੀ ਟਿਕਾਣਿਆਂ ਦੀ ਸੁਰੱਖਿਆ ‘ਚ ਅਸਫਲ ਰਹੇ ਹਨ। ਇਸ ਦੇ ਨਾਲ ਹੀ ਤਿੰਨ ਮੇਜਰ ਜਨਰਲਾਂ ਅਤੇ ਸੱਤ ਬ੍ਰਿਗੇਡੀਅਰਾਂ ਸਮੇਤ ਹੋਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ।
ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਦੇ ਡਾਇਰੈਕਟਰ ਮੇਜਰ-ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ 9 ਮਈ ਦੀਆਂ ਘਟਨਾਵਾਂ ਬਿਨਾਂ ਸ਼ੱਕ ਪਾਕਿਸਤਾਨ ਖਿਲਾਫ ਇਕ ਸਾਜਿਸ਼ ਸੀ, ਜਿਸ ਦੀ ਯੋਜਨਾ ਮਹੀਨਿਆਂ ਤੋਂ ਬਣਾਈ ਜਾ ਰਹੀ ਸੀ। ਪੀਟੀਆਈ ਮੁਖੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਬਾਅਦ ਦੰਗੇ ਭੜਕ ਗਏ ਸਨ।
ਮੇਜਰ ਜਨਰਲ ਸ਼ਰੀਫ ਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਗਵਾਹੀ ਨਾਲ ਇਕ ਵੀਡੀਓ ਵੀ ਚਲਾਇਆ। ਉਨ੍ਹਾਂ ਕਿਹਾ ਕਿ 9 ਮਈ ਦੀ ਘਟਨਾ ਬੇਹੱਦ ਨਿਰਾਸ਼ਾਜਨਕ, ਨਿੰਦਣਯੋਗ ਤੇ ਸਾਡੇ ਦੇਸ਼ ਦੇ ਇਤਿਹਾਸ ਵਿਚ ਇਕ ਕਾਲਾ ਅਧਿਆਏ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਬਿਨਾਂ ਸ਼ੱਕ ਪਾਕਿਸਾਤਨ ਖਿਲਾਫ ਇਕ ਸਾਜਿਸ਼ ਸੀ। 9 ਮਈ ਦੀਆਂ ਘਟਨਾਵਾਂ ਨੂੰ ਨਾ ਤਾਂ ਭੁਲਾਇਆ ਜਾਵਗਾ ਤੇ ਨਾ ਹੀ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਮਾਫ ਕੀਤਾ ਜਾਵੇਗਾ। ਹੁਣ ਤੱਕ ਕੀਤੀ ਗਈ ਜਾਂਚ ਤੋਂ ਇਹ ਸਾਬਤ ਹੋ ਗਿਆ ਹੈ ਕਿ 9 ਮਈ ਦੀ ਸਾਜਿਸ਼ ਪਿਛਲੇ ਕਈ ਮਹੀਨਿਆਂ ਤੋਂ ਬਣਾਈ ਜਾ ਰਹੀ ਸੀ।
9 ਮਈ ਨੂੰ ਆਪਣੇ ਫਰਜ਼ਾਂ ਵਿਚ ਅਸਫਲ ਰਹਿਣ ਵਾਲੇ ਫੌਜ ਅਧਿਕਾਰੀਆਂ ਨੂੰ ਦਿੱਤੀ ਗਈ ਸਜ਼ਾ ਦਾ ਖੁਲਾਸਾ ਕਰਦੇ ਹੋਏ ਮੇਜਰ ਜਨਰਲ ਸ਼ਰੀਫ ਨੇ ਕਿਹਾ ਕਿ ਇਕ ਥ੍ਰੀ ਸਟਾਰ ਅਫਸਰ-ਇਕ ਲੈਫਟੀਨੈਂਟ ਜਨਰਲ ਦੀ ਸੇਵਾ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਫੌਜ ਖੁਦ ਨੂੰ ਜਵਾਬਦੇਹ ਠਹਿਰਾਉਂਦੇ ਸਮੇਂ ਭੇਦਭਾਵ ਨਹੀਂ ਕਰਦੀ ਹੈ।
ਮੇਜਰ-ਜਨਰਲ ਸ਼ਰੀਫ ਨੇ ਕਿਹਾ ਕਿ ਇਕ-ਸੋਚੀ ਸਮਝੀ ਜਵਾਬਦੇਹੀ ਪ੍ਰਕਿਰਿਆ ਦੇ ਬਾਅਦ ਉਨ੍ਹਾਂ ਲੋਕਾਂ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਫੌਜ ਚੌਕੀਆਂ, ਜਿੰਨਾ ਹਾਊਸ ਤੇ ਜਨਰਲ ਮੁੱਖ ਦਫਤਰ ਦੀ ਸੁਰੱਖਿਆ ਤੇ ਸਨਮਾਨ ਬਣਾਏ ਰੱਖਣ ਵਿਚ ਅਸਫਲ ਰਹੇ। ਇਕ ਲੈਫਟੀਨੈਂਟ ਜਨਰਲ ਸਣੇ 3 ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਤਿੰਨ ਮੇਜਰ ਜਨਰਲਾਂ ਤੇ 7 ਬ੍ਰਿਗੇਡੀਅਰਾਂ ਸਣੇ ਹੋਰ ਅਧਿਕਾਰੀਆਂ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਪੂਰੀ ਕਰ ਲਈ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ ! ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ IAS ਅਨੁਰਾਗ ਵਰਮਾ
ਫੌਜੀ ਅਦਾਲਤਾਂ ਵਿਚ ਮੁਕੱਦਮਿਆਂ ਦਾ ਜ਼ਿਕਰ ਕਰਦੇ ਹੋਏ ਸ਼ਰੀਫ ਨੇ ਕਿਹਾ ਕਿ ਜਿਹੜੇ ਲੋਕਾਂ ‘ਤੇ ਮੁਕੱਦਮਾ ਚੱਲ ਰਿਹਾ ਹੈ। ਉਨ੍ਹਾਂ ਨੂੰ ਹਾਈਕੋਰਟ ਵਿਚ ਅਪੀਲ ਕਰਨ ਦਾ ਹੱਕ ਹੋਵੇਗਾ। ਉਨ੍ਹਾਂ ਕਿਹਾ ਕਿ ਪਾਕਿਸਾਤਨ ਫੌਜ ਅਧਿਨਿਯਮ ਤਹਿਤ ਫੌਜੀ ਅਦਾਲਤਾਂ ਸਰਗਰਮ ਹਨ ਤੇ ਮੌਜੂਦਾ ਸਮੇਂ 102 ਮਾਮਲਿਆਂ ਦੀ ਸੁਣਵਾਈ ਚੱਲ ਰਹੀ ਹੈ। ਉਨ੍ਹਾਂ ਦੁਹਰਾਇਆ ਕਿ 9 ਮਈ ਦੀਆਂ ਘਟਨਾਵਾਂ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: