ਪਹਾੜਾਂ ਵਿੱਚ ਬਰਫ਼ਬਾਰੀ ਤੋਂ ਬਾਅਦ ਕੜਾਕੇ ਦੀ ਠੰਡ ਪਰਤ ਆਈ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਰਾਤ ਨੂੰ ਬਠਿੰਡਾ ਦਾ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰ ਤੋਂ ਹੀ ਕਈ ਸ਼ਹਿਰਾਂ ਨੂੰ ਸੰਘਣੀ ਧੁੰਦ ਨੇ ਘੇਰ ਲਿਆ। ਪਟਿਆਲਾ ਅਤੇ ਬਠਿੰਡਾ ਵਿੱਚ ਵਿਜ਼ੀਬਿਲਟੀ 200 ਮੀਟਰ ਰਿਕਾਰਡ ਕੀਤੀ ਗਈ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਤਾਪਮਾਨ ਜ਼ੀਰੋ ਤੋਂ ਹੇਠਾਂ ਜਾ ਸਕਦਾ ਹੈ। ਸੰਘਣੀ ਧੁੰਦ ਅਤੇ ਸ਼ੀਤ ਲਹਿਰ 15 ਤੋਂ 18 ਜਨਵਰੀ ਤੱਕ ਆਪਣੇ ਉੱਚੇ ਪੱਧਰ ‘ਤੇ ਰਹੇਗੀ। ਮੌਸਮ ਖੁਸ਼ਕ ਰਹੇਗਾ। ਦਰਅਸਲ, ਵੈਸਟਰਨ ਡਿਸਟਰਬੈਂਸ ਦੇ ਜਾਣ ਤੋਂ ਬਾਅਦ ਹੁਣ ਮੈਦਾਨੀ ਇਲਾਕਿਆਂ ‘ਚ ਬਰਫੀਲੀਆਂ ਹਵਾਵਾਂ ਚੱਲਣਗੀਆਂ। ਇਸ ਕਾਰਨ ਦਿਨ ਸਾਫ ਹੋ ਜਾਵੇਗਾ ਪਰ ਰਾਤ ਵੇਲੇ ਪਾਰਾ ਕਾਫੀ ਹੇਠਾਂ ਚਲਾ ਜਾਵੇਗਾ।
ਇਹ ਵੀ ਪੜ੍ਹੋ : USA ਦੀ ਗੈਬ੍ਰੀਏਲ ਬਣੀ ਮਿਸ ਯੂਨੀਵਰਸ, ਹਰਨਾਜ਼ ਸੰਧੂ ਨੇ ਪਹਿਨਾਇਆ ਤਾਜ
ਪੱਛਮੀ ਗੜਬੜੀ 18 ਤੋਂ ਦੁਬਾਰਾ ਆਵੇਗੀ
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ 18 ਜਨਵਰੀ ਤੋਂ ਮੁੜ ਸਰਗਰਮ ਹੋ ਜਾਵੇਗੀ। ਇਸ ਕਾਰਨ ਪਹਾੜਾਂ ‘ਤੇ ਬਰਫਬਾਰੀ ਹੋਵੇਗੀ। ਵੈਸਟਰਨ ਡਿਸਟਰਬੈਂਸ ਦੇ ਆਉਣ ਨਾਲ ਠੰਡ ਤੋਂ ਕੁਝ ਰਾਹਤ ਮਿਲੇਗੀ।
ਦੱਸ ਦੇਈਏ ਕਿ ਬਠਿੰਡਾ ਵਿੱਚ ਘੱਟੋ-ਘੱਟ ਪਾਰਾ 0.6 ਤੇ ਵੱਧ ਤੋਂ ਵੱਧ 15.0 ਡਿਗਰੀ, ਅੰਮ੍ਰਿਤਸਰ ਵਿੱਚ ਘੱਟੋ-ਘੱਟ 1.2 ਡਿਗਰੀ ਤੇ ਵੱਧ ਤੋਂ ਵੱਧ 17.3 ਡਿਗਰੀ, ਮੁਕਤਸਰ ਵਿੱਚ ਪਾਰਾ ਘੱਟੋ-ਘੱਟ 2.2 ਡਿਗਰੀ ਤੇ ਵੱਧ ਤੋਂ ਵੱਧ 16.1 ਡਿਗਰੀ, ਗੁਰਦਾਸਪੁਰ ਵਿੱਚ ਘੱਟੋ-ਘੱਟ 4.0, ਵੱਧ ਤੋਂ ਵੱਧ 15.0 ਡਿਗਰੀ ਤੇ ਮੋਗਾ ਵਿੱਚ ਘੱਟੋ-ਘੱਟ 4.0 ਡਿਗਰੀ ਤੇ ਵੱਧ ਤੋਂ ਵੱਧ 14 ਡਿਗਰੀ ਰਿਹਾ।
ਵੀਡੀਓ ਲਈ ਕਲਿੱਕ ਕਰੋ -: