ਰਾਜਸਥਾਨ ਦੇ ਅਲਵਰ ਸ਼ਹਿਰ ਵਿੱਚ ਜਨਵਰੀ ਵਿੱਚ ਜਬਰ-ਜ਼ਨਾਹ ਦਾ ਸ਼ਿਕਾਰ ਹੋਈ 15 ਸਾਲਾ ਬੋਲ਼ੀ ਅਤੇ ਗੂੰਗੀ ਸਿੱਖ ਕੁੜੀ ਦੇ ਪਰਿਵਾਰ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ। ਸ਼੍ਰੋਮਣੀ ਕਮੇਟੀ ਨੇ ਪੀੜਤ ਪਰਿਵਾਰ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਰਾਜਸਥਾਨ ਸਰਕਾਰ ਕੁੜੀ ਨਾਲ ਹੋਈ ਬਰਬਾਦੀ ਨੂੰ ਹਾਦਸਾ ਦੱਸ ਕੇ ਦਬਾਅ ਪਾ ਰਹੀ ਹੈ।
ਖਾਸ ਗੱਲ ਇਹ ਹੈ ਕਿ ਇਹ ਘਟਨਾ ਇੰਨੀ ਦਿਲ ਦਹਿਲਾ ਦੇਣ ਵਾਲੀ ਸੀ ਕਿ ਸੁਣ ਕੇ ਲੋਕਾਂ ਨੂੰ ‘ਨਿਰਭਯਾ’ ਯਾਦ ਆ ਗਈ। ਕੁੜੀ ਨੂੰ ਉਸੇ ਤਰ੍ਹਾਂ ਜ਼ਖਮੀ ਕੀਤਾ ਗਿਆ, ਜਿਸ ਤਰ੍ਹਾਂ ਦਿੱਲੀ ‘ਚ ਨਿਰਭਯਾ ਨੂੰ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਰਾਜਸਥਾਨ ਸਰਕਾਰ ਪਰਿਵਾਰ ਦੀ ਆਰਥਿਕ ਕਮਜ਼ੋਰੀ ਦਾ ਫਾਇਦਾ ਉਠਾ ਰਹੀ ਹੈ। ਇਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਕੁੜੀ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਕੁੜੀ ਦੇ ਪਰਿਵਾਰ ‘ਤੇ ਇਸ ਘਟਨਾ ਨੂੰ ਹਾਦਸਾ ਦਿਖਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਰਾਜਸਥਾਨ ਸਰਕਾਰ ਦੋਸ਼ੀਆਂ ਨੂੰ ਫੜ ਨਹੀਂ ਸਕੀ ਪਰ ਪਰਿਵਾਰ ‘ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਜੇ ਉਹ ਇਸ ਘਟਨਾ ਨੂੰ ਹਾਦਸਾ ਕਹਿਣ ਤਾਂ ਆਰਥਿਕ ਮਦਦ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੁਲਿਸ ਦੀ ਲਾਪਰਵਾਹੀ ਕਰਕੇ ਭੱਜਿਆ ਦੀਪਕ ਟੀਨੂ! ਦੋਸ਼ੀ ਅਫਸਰਾਂ ਖਿਲਾਫ FIR, CIA ਇੰਚਾਰਜ ਬਰਖ਼ਾਸਤ
ਪਿਛਲੇ ਮਹੀਨੇ ਸ਼੍ਰੋਮਣੀ ਕਮੇਟੀ ਨੇ ਕੁੜੀ ਦੀ ਆਰਥਿਕ ਮਦਦ ਲਈ ਪ੍ਰਸਤਾਵ ਬਣਾ ਕੇ ਅੰਤ੍ਰਿੰਗ ਕਮੇਟੀ ਨੂੰ ਭੇਜਿਆ ਸੀ, ਜਿਸ ਨੂੰ ਹੁਣ ਮਾਨਤਾ ਮਿਲ ਗਈ ਹੈ। ਐਸਜੀਪੀਸੀ ਵੱਲੋਂ ਜਲਦ ਹੀ ਕੁੜੀ ਦੇ ਪਰਿਵਾਰ ਨੂੰ ਧਰਮ ਅਰਥ ਫੰਡ ਵਿੱਚੋਂ 2 ਲੱਖ ਰੁਪਏ ਦਿੱਤੇ ਜਾਣਗੇ, ਤਾਂ ਜੋ ਉਨ੍ਹਾਂ ਦੀ ਆਰਥਿਕ ਤੌਰ ‘ਤੇ ਮਦਦ ਕੀਤੀ ਜਾ ਸਕੇ ਅਤੇ ਉਹ ਪੈਸੇ ਲਈ ਇਨਸਾਫ਼ ਤੋਂ ਪਿੱਛੇ ਨਾ ਹਟੇ।
ਵੀਡੀਓ ਲਈ ਕਲਿੱਕ ਕਰੋ -: