ਅਮਰੀਕਾ ਵੱਲੋਂ 14 ਅਪ੍ਰੈਲ ਨੂੰ ਕੌਮੀ ਸਿੱਖ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਮਤੇ ਦਾ ਸਿੱਖ ਕਾਕਸ ਕਮੇਟੀ, ਸਿੱਖ ਕੋ-ਆਰਡੀਨੇਸ਼ਨ ਕਮੇਟੀ ਤੇ ਅਮਰੀਕੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ। ਪ੍ਰਸਤਾਵ ਪੇਸ਼ ਹੋਣ ਨਾਲ ਸਿੱਖ ਭਾਈਚਾਰੇ ਵਿਚ ਜ਼ਬਰਦਸਤ ਉਤਸ਼ਾਹ ਹੈ। ਅਮਰੀਕਾ ਦੀ ਮਸ਼ਹੂਰ ਮਨੁੱਖੀ ਅਧਿਕਾਰ ਮਾਹਿਰ ਅੰਮ੍ਰਿਤ ਕੌਰ ਆਰਕੇ ਨੇ ਅਮਰੀਕੀ ਸਾਂਸਦ ਨੂੰ ਕਿਹਾ ਸੀ ਕਿ ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਖਿਲਾਫ ਧਾਰਮਿਕ ਭੇਦਭਾਵ ਤੇ ਨਫਰਤ ਵਧੀ ਹੋਈ ਹੈ।
ਉਨ੍ਹਾਂ ਨੇ ਪ੍ਰਸ਼ਾਸਨ ਤੇ ਅਮਰੀਕੀ ਕਾਂਗਰਸ ਤੋਂ ਇਸ ਨੂੰ ਖਤਮ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਸੀ।ਅਮਰੀਕਾ ਵਿਚ ਸੱਚ ਦੀ ਖੋਜ ਚਲਾਉਣ ਵਾਲੇ ਜਗਮੋਹਨ ਸਿੰਘ ਟੁਟ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕਈ ਵਾਰ ਸਿੱਖਾਂ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਪਗੜੀ ਤੇ ਦਾੜ੍ਹੀ ਕਾਰਨ ਅਮਰੀਕਾ ਵਿਚ ਕਈ ਥਾਵਾਂ ‘ਤੇ ਨਫਰਤ ਭਰੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਘੀ ਜਾਂਚ ਬਿਊਰੋ ਮੁਤਾਬਕ ਸਾਲ 2020 ਵਿਚ ਸਿੱਖਾਂ ਖਿਲਾਫ ਨਫਰਤ ਤੋਂ ਪ੍ਰੇਰਿਤ ਅਪਰਾਧ ਦੇ 67 ਮਾਮਲੇ ਸਾਹਮਣੇ ਆਏ ਜੋ ਸਾਲ 2015 ਤੋਂ ਬਾਅਦ ਸਭ ਤੋਂ ਵੱਧ ਹਨ।
ਅਮਰੀਕਾ ਦੇ ਸਾਂਸਦਾਂ ਨੇ ਜੋ ਪ੍ਰਸਤਾਵ ਪੇਸ਼ ਕੀਤਾ ਹੈ ਉਸ ਵਿਚ ਦੱਸਿਆ ਗਿਆ ਕਿ ਭਾਰਤ ਦੇ ਪੰਜਾਬ ਨੇ ਇਸ ਧਰਮ ਦੀ ਸ਼ੁਰੂਆਤ ਕੀਤੀ ਸੀ। 100 ਸਾਲ ਪਹਿਲਾਂ ਲਗਭਗ ਕੁਝ ਸਿੱਖ ਲੋਕ ਪਹਿਲੀ ਵਾਰ ਅਮਰੀਕਾ ਆਏ ਸਨ। ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਜਿਸ ਦੇ ਸਮਰਥਕਾਂ ਦੀ ਗਿਣਤੀ ਸਾਡੇ ਤਿੰਨ ਕਰੋੜ ਹੈ। 10 ਲੱਖ ਦੇ ਲਗਭਗ ਸਿੱਖ ਅਮਰੀਕਾ ਵਿਚ ਰਹਿ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਅੰਮ੍ਰਿਤਸਰ : ਪਿਆਰ ‘ਚ ਰਵੀ ਤੋਂ ਬਣਿਆ ‘ਰਿਆ’, ਜਿਸ ਦੋਸਤ ਲਈ ‘ਜੈਂਡਰ’ ਬਦਲਿਆ ਉਸ ਨੇ ਕੀਤਾ ਮਨ੍ਹਾ
ਅਮਰੀਕਾ ਸੰਸਦ ਵਿਚ ਪੇਸ਼ ਪ੍ਰਸਤਾਵ ਗੁਰੂ ਸਾਹਿਬਾਨ ਦੀ ਸੋਚ ਤੇ ਖਾਲਸਾ ਪੰਥ ਦੀ ਸਥਾਪਨਾ ਦਾ ਸਤਿਕਾਰ ਹੈ। ਲਗਭਗ 100 ਸਾਲ ਪਹਿਲਾਂ ਅਮਰੀਕਾ ਵਿਚ ਆਏ ਸਿੱਖਾਂ ਨੇ ਦੇਸ਼ ਦੀ ਤਰੱਕੀ ‘ਚ ਵੱਡਾ ਯੋਗਦਾਨ ਦਿੱਤਾ ਹੈ। ਇਸ ਪ੍ਰਸਤਾਵ ਦਾ ਅਸੀਂ ਸਵਾਗਤ ਕਰਦੇ ਹਾਂ।