ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ ‘ਤੇ ਕਸਟਮ ਨੇ ਰੋਕ ਲਿਆ। ਏਅਰਪੋਰਟ ‘ਤੇ ਤਾਇਨਾਤ ਏਅਰ ਇੰਟੈਲੀਜੈਂਸ ਯੂਨਿਟ ਨੇ ਦੱਸਿਆ ਕਿ ਉਹ ਬੀਤੀ ਰਾਤ ਸ਼ਾਰਜਾਹ ਤੋਂ ਪਰਤੇ ਸਨ। ਉਨ੍ਹਾਂ ਕੋਲ ਮਹਿੰਗੀ ਘੜੀਆਂ ਦੇ ਕਵਰ ਸਨ, ਜਿਨ੍ਹਾਂ ਦੀ ਕੀਮਤ 18 ਲੱਖ ਸ। ਇਨ੍ਹਾਂ ਘੜੀਆਂ ਲਈ ਸ਼ਾਹਰੁਖ ਨੂੰ 6.83 ਲੱਖ ਰੁਪਏ ਦਾ ਜੁਰਮਾਨਾ ਚੁਕਾਉਣਾ ਪਿਆ।
ਸ਼ਾਹਰੁਖ ਖਾਨ ਪ੍ਰਾਈਵੇਟ ਚਾਰਟਰਡ ਪਲੇਨ ਨਾਲ ਸ਼ੁੱਕਰਵਾਰ ਰਾਤ ਲਗਭਗ ਸਾਢੇ 12 ਵਜੇ ਮੁੰਬਈ ਪਹੁੰਚੇ ਸਨ। ਇਥੇ ਟੀ-3 ਟਰਮੀਨਲ ‘ਤੇ ਲਗਭਗ 1 ਵਜੇ ਰੇਡ ਚੈਨਲ ਪਾਰ ਕਰਦਿਆਂ ਕਸਟਮ ਨੇ ਸ਼ਾਹਰੁਖ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਰੋਕਿਆ ਸੀ। ਉਨ੍ਹਾਂ ਦੀ ਬੈਗ ਦੀ ਜਾਂਚ ਵਿਚ Babun & Xurbk ਘੜੀ, Rolex ਘੜੀ ਦੇ 6 ਡੱਬੇ, Spirit ਬ੍ਰਾਂਡ ਦੀ ਘੜੀ ਤੇ ਐਪਲ ਸੀਰੀਜ ਦੀਆਂ ਘਟੀਆਂ ਮਿਲੀਆਂ।
ਏਅਰਪੋਰਟ ‘ਤੇ ਇਕ ਘੰਟੇ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਸ਼ਾਹਰੁਖ ਅਤੇ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਨੂੰ ਛੱਡ ਦਿੱਤਾ ਗਿਆ ਪਰ ਸ਼ਾਹਰੁਖ ਦੇ ਬਾਡੀਗਾਰਡ ਰਵੀ ਅਤੇ ਬਾਕੀ ਟੀਮ ਨੂੰ ਰੋਕ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸ਼ਾਹਰੁਖ ਦੇ ਬਾਡੀਗਾਰਡ ਰਵੀ ਨੇ 6 ਲੱਖ 87 ਹਜ਼ਾਰ ਰੁਪਏ ਦੀ ਕਸਟਮ ਡਿਊਟੀ ਅਦਾ ਕੀਤੀ।
ਕਸਟਮ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸ਼ਨੀਵਾਰ ਸਵੇਰ ਤੱਕ ਦਾ ਸਮਾਂ ਲੱਗਾ। ਕਸਟਮ ਅਧਿਕਾਰੀਆਂ ਨੇ ਸਵੇਰੇ 8 ਵਜੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਰਵੀ ਨੂੰ ਰਿਹਾਅ ਕਰ ਦਿੱਤਾ। ਕਈ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੁਰਮਾਨੇ ਦੀ ਰਕਮ ਸ਼ਾਹਰੁਖ ਦੇ ਕ੍ਰੈਡਿਟ ਕਾਰਡ ਤੋਂ ਹੀ ਅਦਾ ਕੀਤੀ ਗਈ ਹੈ।
ਦੱਸ ਦੇਈਏ ਕਿ ਸ਼ਾਹਰੁਖ 11 ਨਵੰਬਰ ਨੂੰ ਯੂਏਈ ਦੇ ਐਕਸਪੋ ਸੈਂਟਰ ਪਹੁੰਚੇ ਸਨ। ਉੱਥੇ ਉਨ੍ਹਾਂ ਨੂੰ ਸ਼ਾਰਜਾਹ ਇੰਟਰਨੈਸ਼ਨਲ ਬੁੱਕ ਫੇਅਰ 2022 ਦੇ 41ਵੇਂ ਐਡੀਸ਼ਨ ਵਿੱਚ ਹਿੱਸਾ ਲੈਣ ਲਈ ਗਲੋਬਲ ਆਈਕਨ ਆਫ਼ ਸਿਨੇਮਾ ਅਤੇ ਕਲਚਰਲ ਨੈਰੇਟਿਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਇਵੈਂਟ ‘ਚ ਸ਼ਿਰਕਤ ਕਰਨ ਲਈ ਸ਼ਾਹਰੁਖ ਆਪਣੀ ਟੀਮ ਨੂੰ ਪ੍ਰਾਈਵੇਟ ਚਾਰਟਰਡ ਜਹਾਜ਼ ਤੋਂ ਵੀ ਲੈ ਕੇ ਗਏ ਸਨ। ਇਸ ਜਹਾਜ਼ ਰਾਹੀਂ ਉਹ ਸ਼ੁੱਕਰਵਾਰ ਦੇਰ ਰਾਤ 12:30 ਵਜੇ ਮੁੰਬਈ ਪਰਤੇ ਸਨ।
ਵੀਡੀਓ ਲਈ ਕਲਿੱਕ ਕਰੋ -: