ਨਵੇਂ ਕਰਜ਼ੇ ਦੀ ਭਾਲ ‘ਚ ਫਰਾਂਸ ਪਹੁੰਚੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਸ਼ਾਹਬਾਜ਼ ਮੀਟਿੰਗ ਵਾਲੀ ਥਾਂ ਪਹੁੰਚ ਗਏ, ਜਿਥੇ ਜ਼ੋਰਦਾਰ ਮੀਂਹ ਪੈ ਰਿਹਾ ਸੀ। ਮਹਿਲਾ ਪ੍ਰੋਟੋਕੋਲ ਅਧਿਕਾਰੀ ਕਾਰ ਦੇ ਗੇਟ ‘ਤੇ ਛੱਤਰੀ ਲੈ ਕੇ ਖੜ੍ਹੀ ਸੀ।
ਕਾਰ ਤੋਂ ਉਤਰ ਕੇ ਸ਼ਾਹਬਾਜ਼ ਉਸ ਤੋਂ ਛੱਤਰੀ ਲੈ ਲੈਂਦੇ ਹਨ ਅਤੇ ਉਸ ਨੂੰ ਆਪਣੇ ਨਾਲ ਲਏ ਬਿਨਾਂ ਇਕੱਲੇ ਹੀ ਮੀਟਿੰਗ ਹਾਲ ਵਿਚ ਪਹੁੰਚ ਜਾਂਦੇ ਹਨ। ਮਹਿਲਾ ਅਧਿਕਾਰੀ ਭਿੱਜਦੇ ਹੋਏ ਪਿੱਛੇ-ਪਿੱਛੇ ਆਉਂਦੀ ਹੈ।
ਦੂਜੀ ਵੀਡੀਓ ਇਸਲਾਮਾਬਾਦ ਦੀ ਹੈ। ਇਸ ਵਿੱਚ ਜਦੋਂ ਇੱਕ ਪੱਤਰਕਾਰ ਨੇ ਵਿੱਤ ਮੰਤਰੀ ਇਸਹਾਕ ਡਾਰ ਨੂੰ ਆਈਐਮਐਫ ਤੋਂ ਕਰਜ਼ਾ ਨਾ ਮਿਲਣ ਬਾਰੇ ਸਵਾਲ ਪੁੱਛਿਆ ਤਾਂ ਵਿੱਤ ਮੰਤਰੀ ਨੇ ਜਵਾਬ ਵਿੱਚ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ।
ਸ਼ਾਹਬਾਜ਼ ਇੱਥੇ ਨਿਊ ਗਲੋਬਲ ਫਾਈਨਾਂਸਿੰਗ ਪੈਕਟ ਸੰਮੇਲਨ ‘ਚ ਹਿੱਸਾ ਲੈਣ ਆਏ ਹਨ। ਇਸ ਵਿੱਚ ਦੁਨੀਆ ਦੇ ਗਰੀਬ ਅਤੇ ਕਰਜ਼ਈ ਦੇਸ਼ਾਂ ਨੂੰ ਕੁਝ ਕਰਜ਼ੇ ਅਤੇ ਕੁਝ ਹੋਰ ਵਪਾਰਕ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਇਹ ਮੀਟਿੰਗ ਵੀਰਵਾਰ ਨੂੰ ਪੈਰਿਸ ਦੇ ਪੈਲੇਸ ਬ੍ਰੋਗਨੀਆਰਟ ਵਿਖੇ ਹੋਣੀ ਸੀ। ਜਦੋਂ ਸ਼ਰੀਫ ਹੋਟਲ ਤੋਂ ਮੀਟਿੰਗ ਵਾਲੀ ਥਾਂ ‘ਤੇ ਪਹੁੰਚੇ ਤਾਂ ਜ਼ੋਰਦਾਰ ਮੀਂਹ ਪੈ ਰਿਹਾ ਸੀ। ਜਦੋਂ ਸ਼ਾਹਬਾਜ਼ ਦੀ ਕਾਰ ਰੁਕੀ ਤਾਂ ਇਕ ਮਹਿਲਾ ਪ੍ਰੋਟੋਕੋਲ ਅਧਿਕਾਰੀ ਛੱਤਰੀ ਲੈ ਕੇ ਉਨ੍ਹਾਂ ਦੇ ਦਰਵਾਜ਼ੇ ‘ਤੇ ਖੜ੍ਹੀ ਸੀ। ਪ੍ਰੋਟੋਕੋਲ ਦੇ ਅਨੁਸਾਰ, ਉਹੀ ਅਧਿਕਾਰੀ ਸ਼ਾਹਬਾਜ਼ ਨੂੰ ਆਪਣੀ ਛੱਤਰੀ ਹੇਠ ਵੇਨਿਊ ਗੇਟ ਤੱਕ ਲੈ ਕੇ ਜਾਂਦੀ।
ਹਾਲਾਂਕਿ, ਸ਼ਾਹਬਾਜ਼ ਕਾਰ ਤੋਂ ਹੇਠਾਂ ਉਤਰੇ, ਔਰਤ ਨੂੰ ਕੁਝ ਸ਼ਬਦ ਕਹੇ ਅਤੇ ਫਿਰ ਉਸ ਦੇ ਹੱਥ ਤੋਂ ਛਤਰੀ ਲੈ ਕੇ ਤੇਜ਼ ਕਦਮਾਂ ਨਾਲ ਇਕੱਲੇ ਮੀਟਿੰਗ ਹਾਲ ਵੱਲ ਤੁਰ ਪਏ। ਹੈਰਾਨ ਹੋ ਕੇ ਇਹ ਅਫਸਰ ਹਲਕੇ ਕਦਮਾਂ ਨਾਲ ਉਸਦਾ ਪਿੱਛਾ ਕਰਦੀ ਰਹੀ। ਉਹ ਤੇਜ਼ ਮੀਂਹ ਵਿੱਚ ਭਿੱਜ ਗਈ ਸੀ। ਦਿਲਚਸਪ ਗੱਲ ਇਹ ਹੈ ਕਿ ਸ਼ਾਹਬਾਜ਼ ਸ਼ਰੀਫ਼ ਦੇ ਦਫ਼ਤਰ ਨੇ ਸਭ ਤੋਂ ਪਹਿਲਾਂ ਇਸ ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ। ਵਾਇਰਲ ਵੀਡੀਓ ‘ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਇਕ ਯੂਜ਼ਰ ਨੇ ਪੁੱਛਿਆ ਕਿ ਪੀਐੱਮ ਸ਼ਰੀਫ ਨੇ ਮਹਿਲਾ ਨੂੰ ਮੀਂਹ ‘ਚ ਕਿਉਂ ਛੱਡ ਦਿੱਤਾ? ਸ਼ਾਹਬਾਜ਼ ਸ਼ਰੀਫ, ਇਹ ਬਹੁਤ ਸ਼ਰਮ ਦੀ ਗੱਲ ਹੈ। ਯਾਰ, ਕਿਸ ਕਾਰਟੂਨ ਨੇ ਪ੍ਰਧਾਨ ਮੰਤਰੀ ਬਣਾਇਆ ਹੈ?
ਦੂਜੇ ਪਾਸੇ ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਇਸਲਾਮਾਬਾਦ ਵਿੱਚ ਇੱਕ ਪੱਤਰਕਾਰ ਨੂੰ ਥੱਪੜ ਮਾਰ ਦਿੱਤਾ। ਇਹ ਪੱਤਰਕਾਰ ਡਾਰ ਤੋਂ ਸਿਰਫ ਇਹ ਜਾਣਨਾ ਚਾਹੁੰਦਾ ਸੀ ਕਿ ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ IMF ਪਾਕਿਸਤਾਨ ਨੂੰ ਕਰਜ਼ਾ ਕਿਉਂ ਨਹੀਂ ਦੇ ਰਿਹਾ ਹੈ। ਪੱਤਰਕਾਰ ਦਾ ਸਵਾਲ ਜਾਇਜ਼ ਸੀ ਕਿਉਂਕਿ ਪੂਰਾ ਦੇਸ਼ ਇਸ ਦਾ ਜਵਾਬ ਜਾਣਨਾ ਚਾਹੁੰਦਾ ਸੀ।
ਡਾਰ ਵੀਰਵਾਰ ਨੂੰ ਸੰਸਦ ‘ਚ ਆਪਣੇ ਭਾਸ਼ਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਦੇ ਨਾਲ ਸੰਸਦ ਭਵਨ ਤੋਂ ਬਾਹਰ ਜਾ ਰਹੇ ਸਨ। ਇਸ ਦੌਰਾਨ ‘ਸਮਾ ਟੀਵੀ’ ਦੇ ਰਿਪੋਰਟਰ ਸ਼ਾਹਿਦ ਕੁਰੈਸ਼ੀ ਨੇ ਡਾਰ ਨੂੰ ਪੁੱਛਿਆ- ਸਰ, ਅੱਜ IMF ਨਾਲ ਜੁੜੇ ਸਵਾਲ ‘ਤੇ ਤੁਸੀਂ ਕੁਝ ਕਹੋਗੇ? ਜਵਾਬ ‘ਚ ਡਾਰ ਕਹਿੰਦੇ ਹਨ-ਮੈਂ ਸੰਸਦ ‘ਚ ਪਹਿਲਾਂ ਹੀ ਬਹੁਤ ਕੁਝ ਬੋਲ ਚੁੱਕਾ ਹਾਂ। ਇਸ ‘ਤੇ ਪੱਤਰਕਾਰ ਫਿਰ ਕਹਿੰਦਾ ਹੈ- ਪ੍ਰਧਾਨ ਮੰਤਰੀ ਨੇ ਪੈਰਿਸ ‘ਚ IMF ਮੁਖੀ ਨਾਲ ਮੁਲਾਕਾਤ ਕੀਤੀ ਹੈ। ਅੱਗੇ ਕੀ ਹੋ ਰਿਹਾ ਹੈ? ਕਰਜ਼ਾ ਨਾ ਮਿਲਣ ਦਾ ਕਾਰਨ ਕੀ ਹੈ?
ਇਹ ਵੀ ਪੜ੍ਹੋ : ਪਟਿਆਲਾ : ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ‘ਚ ਡ੍ਰੈੱਸ ਕੋਡ ਲਾਗੂ, ਅਜਿਹੇ ਕੱਪੜੇ ਪਹਿਨੇ ਤਾਂ ਐਂਟਰੀ ਬੈਨ
ਇਸ ਸਵਾਲ ‘ਤੇ ਉਹ ਗੁੱਸੇ ਵਿੱਚ ਕਹਿੰਦੇ ਹਨ… ਤੁਹਾਡੇ ਵਰਗੇ ਲੋਕਾਂ ਕਾਰਨ ਅਸੀਂ ਕਰਜ਼ਾ ਨਹੀਂ ਲੈ ਪਾ ਰਹੇ। ਜਵਾਬ ਵਿੱਚ ਪੱਤਰਕਾਰ ਕਹਿੰਦਾ ਹੈ- ਜਨਾਬ ਅਸੀਂ ਸਿਸਟਮ ਦਾ ਹਿੱਸਾ ਨਹੀਂ ਹਾਂ। ਅਸੀਂ ਸਿਰਫ਼ ਸਵਾਲ ਪੁੱਛ ਸਕਦੇ ਹਾਂ। ਡਾਰ ਇਸ ‘ਤੇ ਮੁੜਦੇ ਹਨ ਤੇ ਪੱਤਰਕਾਰ ਨੂੰ ਥੱਪੜ ਮਾਰਦੇ ਹੈ। ਪੱਤਰਕਾਰ ਕਹਿੰਦਾ- ਜਨਾਬ ਤੁਸੀਂ ਕਿਉਂ ਲੜ ਰਹੇ ਹੋ।
ਵੀਡੀਓ ਲਈ ਕਲਿੱਕ ਕਰੋ -: