ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਦੱਸ ਰਹੇ ਹਨ ਕਿ ਪਿਛਲੇ ਦਿਨੀਂ UAE ਦੌਰੇ ਦੌਰਾਨ ਉਨ੍ਹਾਂ ਨੂੰ ਮੁਲਕ ਲਈ ਕਰਜ਼ ਮੰਗਦੇ ਸਮੇਂ ਕਿਸ ਮਾਨਸਿਕ ਤਣਾਅ ਤੋਂ ਲੰਘਣਾ ਪਿਆ।
ਸ਼ਾਹਬਾਜ ਮੁਤਾਬਕ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਵਜੋਂ ਯੂਏਈ ਵਿਚ ਮੈਨੂੰ ਜਿਹੜੀਆਂ ਨੂੰ ਸਾਹਮਣਾ ਕਰਨਾ ਪਿਆ ਉਸ ਦਾ ਜ਼ਿਕਰ ਜ਼ਰੂਰੀ ਹੈ, ਉਥੇ ਮੈਨੂੰ ਬਹੁਤ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਸ਼ਾਹਬਾਜ ਇਕ ਹਫਤੇ ਪਹਿਲਾਂ ਵਿਦੇਸ਼ ਦੌਰੇ ‘ਤੇ ਗਏ ਸਨ। ਉਨ੍ਹਾਂ ਨੇ ਜਿਨੇਵਾ ਵਿਚ ਕਲਾਈਮੇਟ ਸਮਿਟ ਵਿਚ ਹਿੱਸਾ ਲਿਆ ਸੀ। ਇਸ ਦੇ ਬਾਅਦ ਸਾਊਦੀ ਅਰਬ ਤੇ ਫਿਰ ਯੂਏਈ ਗਏ ਸਨ। ਤਿੰਨੋਂ ਥਾਵਾਂ ‘ਤੇ ਉਨ੍ਹਾਂ ਨੇ ਕਰਜ਼ ਮੰਗਿਆ ਸੀ। ਸਾਊਦੀ ਨੇ 2 ਅਤੇ ਯੂਏਈ ਨੇ 1 ਅਰਬ ਡਾਲਰ ਗਾਰੰਟੀ ਡਿਪਾਜਿਟ ਦੇਣ ਦਾ ਭਰੋਸਾ ਦਿਵਾਇਆ ਸੀ। ਪਾਕਿਸਤਾਨ ਸਰਕਾਰ ਇਸ ਨੂੰ ਖਰਚ ਨਹੀਂ ਕਰ ਸਕਦੀ।
ਸ਼ਾਹਬਾਜ ਬੋਲੇ ਪਹਿਲਾਂ ਮੈਂ ਇਹ ਫੈਸਲਾ ਕੀਤਾ ਸੀ ਕਿ ਮੈਂ ਮੁਹੰਮਦ ਬਿਨ ਜਾਇਦ ਤੋਂ ਕਰਜ਼ ਨਹੀਂ ਮੰਗਾਂਗਾ ਫਿਰ ਆਖਰੀ ਸਮੇਂ ਫੈਸਲਾ ਕੀਤਾ ਤੇ ਹਿੰਮਤ ਜੁਟਾਈ ਕਿ ਉਨ੍ਹਾਂ ਤੋਂ ਕਰਜ਼ ਮੰਗਾਂ। ਮੈਂ ਕਿਹਾ-ਜਨਾਬ ਤੁਸੀਂ ਮੇਰੇ ਵੱਡੇ ਭਰਾ ਹੋ। ਮੈਨੂੰ ਬਹੁਤ ਸ਼ਰਮ ਆ ਰਹੀ ਹੈ, ਪਰ ਕੀ ਕਰਾਂ ਵੱਡੀ ਮਜਬੂਰੀ ਹੈ। ਸਾਡੀ ਇਕਾਨਮੀ ਬਾਰੇ ਤੁਸੀਂ ਸਭ ਜਾਣਦੇ ਹੋ। ਮੈਨੂੰ ਇਕ ਅਰਬ ਡਾਲਰ ਹੋਰ ਦੇ ਦਿਓ।
ਇਹ ਵੀ ਪੜ੍ਹੋ : ਅੰਮ੍ਰਿਤਸਰ ਕੋਰਟ ‘ਚ ਪੇਸ਼ੀ ‘ਤੇ ਗਿਆ ਸਾਬਕਾ DSP ਗਾਇਬ, ਆਖਰੀ ਵਾਰ ਪੁੱਤਰ ਨਾਲ ਹੋਈ ਸੀ ਗੱਲ
ਪਿਛਲੇ ਹਫਤੇ ਸ਼ਰੀਫ ਪਾਕਿਸਤਾਨੀ ਫੌਜ ਦੀ ਪਾਸਿੰਗ ਆਊਟ ਪਰੇਡ ਸੈਰੇਮਨੀ ਵਿਚ ਬਤੌਰ ਚੀਫ ਗੈਸਟ ਸ਼ਾਮਲ ਹੋਏ ਸਨ। ਉਦੋਂ ਵੀ ਉਨ੍ਹਾਂ ਨੇ ਮੁਲਕ ਲਈ ਕਰਜ਼ ਮੰਗਿਆ ਸੀ। ਪਰੇਡ ਵਿਚ ਸ਼ਰੀਫ ਨੇ ਕਿਹਾ ਸੀ ਮੇਰੇ ਲਈ ਇਹ ਬਹੁਤ ਸ਼ਰਮਿੰਦਗੀ ਦੀ ਗੱਲ ਹੈ ਕਿ ਹਰ ਵਾਰ ਸਾਨੂੰ ਕਰਜ਼ ਮੰਗਣਾ ਪੈਂਦਾ ਹੈ। ਇਹ ਇਸ ਲਈ ਜ਼ਿਆਦਾ ਖਰਾਬ ਲੱਗਦਾ ਹੈ ਕਿ ਪਾਕਿਸਤਾਨ ਏਟਮੀ ਤਾਕਤ ਹੈ। ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਆਖਿਰ ਕਦੋਂ ਤੱਕ ਅਸੀਂ ਬਤੌਰ ਕਰਜ਼ ਦੇ ਭਰੋਸੇ ਰਹਾਂਗੇ। ਇਹ ਤਾਂ ਦੇਸ਼ ਚਲਾਉਣ ਦਾ ਸਹੀ ਤਰੀਕਾ ਨਹੀਂ ਹੈ ਤੇ ਨਾ ਹੀ ਇਸ ਤਰ੍ਹਾਂ ਤੋਂ ਅਸੀਂ ਮੁਲਕ ਨੂੰ ਸਹੀ ਦਿਸ਼ਾ ਵਿਚ ਲਿਜਾ ਸਕਦੇ ਹਾਂ। ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਅੱਜ ਨਹੀਂ ਤਾਂ ਕੱਲ੍ਹ ਇਹ ਕਰਜ਼ ਇਸ ਮੁਲਕ ਨੂੰ ਵਾਪਸ ਵੀ ਤਾਂ ਕਰਨੇ ਹਨ।
ਵੀਡੀਓ ਲਈ ਕਲਿੱਕ ਕਰੋ -: