ਪੰਜਾਬ ਵਿੱਚ ਰਾਮਲੀਲਾ ਦੀਆਂ ਸਟੇਜਾਂ ‘ਤੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ। ਅਜੇ ਅੰਮ੍ਰਿਤਸਰ ‘ਚ ਸ਼ਰਾਬ ਦੀਆਂ ਬੋਤਲਾਂ ਨਾਲ ਨੱਚਣ ਦਾ ਮਾਮਲਾ ਵੀ ਸੁਲਝਿਆ ਨਹੀਂ ਸੀ ਕਿ ਹੁਣ ਜਲੰਧਰ ਦੇ ਗੁਰੂ ਨਾਨਕਪੁਰਾ ‘ਚ ਰਾਮਲੀਲਾ ਦੀ ਸਟੇਜ ‘ਤੇ ਵੀ ਸ਼ਰਮਨਾਕ ਹਰਕਤਾਂ ਨਜ਼ਰ ਆਈਆਂ।
ਯੂਥ ਵੈੱਲਫੇਅਰ ਕ੍ਰਿਸ਼ਨ ਰਾਮਲੀਲਾ ਸੁਸਾਇਟੀ ਦੀ ਸਟੇਜ ‘ਤੇ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੀ ਮਰਿਆਦਾ ਨੂੰ ਦਰਸਾਉਣ ਲਈ ਕਰਵਾਈ ਗਈ ਰਾਮਲੀਲਾ ‘ਚ ਸਾਰੀਆਂ ਹੱਦਾਂ ਬੰਨੇ ਟੱਪਦੀਆਂ ਨਜ਼ਰ ਆਈਆਂ, ਜਦੋਂ ਸ਼ੂਰਪਨਖਾ ਪੰਜਾਬੀ ਗੀਤਾਂ ‘ਤੇ ਲਕਸ਼ਮਣ ਨਾਲ ਨੱਚ ਰਹੀ ਸੀ, ਉਥੇ ਮਾਤਾ ਸੀਤਾ ਲਈ ਪੰਜਾਬੀ ਗੀਤ ਸੌਂਕਣੇ-ਸੌਂਕਣੇ ਡੁਬ ਮਰ ਡੁਬ ਮਰ ਵਜਿਆ।
ਜਲੰਧਰ ‘ਚ ਰਾਮਲੀਲਾ ਦੇ ਮੰਚ ‘ਤੇ ਹੱਦਾਂ ਪਾਰ ਕਰਨ ਦਾ ਇਹ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਇਹ ਮਾਮਲਾ ਬਸਤੀਆਂ ਦੇ ਇਲਾਕੇ ਵਿੱਚ ਵੀ ਸਾਹਮਣੇ ਆਇਆ ਸੀ ਅਤੇ ਹਿੰਦੂ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਕਮੇਟੀਆਂ ਨੇ ਵੀਡੀਓ ਜਾਰੀ ਕਰਕੇ ਮੁਆਫੀ ਮੰਗ ਲਈ ਸੀ। ਹਾਲਾਂਕਿ ਰਾਮਲੀਲਾ ਕਮੇਟੀ ‘ਤੇ ਵੀ ਐਫਆਈਆਰ ਦਰਜ ਕੀਤੀ ਗਈ ਹੈ।
ਦੂਜੇ ਪਾਸੇ ਗੁਰੂ ਨਾਨਕਪੁਰਾ ‘ਚ ਚੱਲ ਰਹੀ ਰਾਮਲੀਲਾ ‘ਚ ਜਿਸ ਤਰੀਕੇ ਨਾਲ ਸ਼ੂਰਪਨਖਾ ਨੂੰ ਪੰਜਾਬੀ ਗਾਣਿਆਂ ‘ਤੇ ਨੱਚਦੇ ਹੋਏ ਦਿਖਾਇਆ ਗਿਆ ਅਤੇ ਜਿਸ ਤਰੀਕੇ ਨਾਲ ਮਾਤਾ ਸੀਤਾ ਬਾਰੇ ਗੀਤ ਚਲਾਇਆ ਗਿਆ, ਉਸ ਨੇ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਇਹ ਵੀ ਪੜ੍ਹੋ : ਹੁਣ ਬਠਿੰਡਾ ‘ਚ ਪਾਣੀ ਦੀ ਟੈਂਕੀ ‘ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਗੁਰਪਤਵੰਤ ਪੰਨੂ ਨੇ ਲਈ ਜ਼ਿੰਮੇਵਾਰੀ
ਜਦੋਂ ਸ਼ੂਰਪਨਖਾ ਦਾ ਪਾਰਟ ਸਟੇਜ ‘ਤੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਸ਼੍ਰੀ ਰਾਮ ਦੇ ਨਾਲ ਬੈਠੀ ਸ਼ੂਰਪਨਖਾ ਸੀਤਾ ਮਾਤਾ ਲਈ ਗੀਤ ਗਾਉਂਦੀ ਹੈ। ਇਸ ਤੋਂ ਬਾਅਦ ਜਦੋਂ ਲਕਸ਼ਮਣ ਵਿਚ ਆ ਕੇ ਸੀਤਾ ਦਾ ਬਚਾਅ ਕਰਦਾ ਹੈ ਤਾਂ ਸ਼ੂਰਪਨਖਾ ਲਕਸ਼ਮਣ ਨੂੰ ਚਿੰਬੜਨਾ ਸ਼ੁਰੂ ਕਰ ਦਿੰਦੀ ਹੈ ਅਤੇ ਦੂਸਰਾ ਪੰਜਾਬੀ ਗੀਤ ਮੈਂ ਤੈਨੂ ਯਾਦ ਕਰਦੀ ਆ ਅਤੇ ਇਸ ਤੋਂ ਬਾਅਦ ਇੱਕ ਹੋਰ ਤੀਜਾ ਗਾਣਾ ‘ਮੁੰਡਾ ਮੇਰੇ ਪਿੰਡ ਦੇ ਗੇੜੇ ਮਾਰਦਾ’ ਤੇ ਹਿੰਦੀ ਗਾਣਾ ‘ਤੂਨੇ ਕਿਸੀ ਸੇ ਕਭੀ ਪਿਆਰ ਕੀਆ ਹੈ’ ਆਦਿ ਵਜਾ ਕੇ ਰਾਮਲੀਲਾ ਦਾ ਖੂਬ ਮਜ਼ਾਕ ਉਡਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: