ਮੋਹਾਲੀ : ਯੂਥ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਕੁਲਾਰ ਉਰਫ ‘ਵਿੱਕੀ ਮਿਡੂਖੇੜਾ’ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਅਤੇ ਤਿੱਖੇ ਨਿਸ਼ਾਨੇਬਾਜ਼ ਸੰਪਤ ਨੇਹਰਾ ਨੇ ਵੀ ਇੱਕ ਪੋਸਟ ਪਾ ਕੇ ਬਦਲਾ ਲੈਣ ਦੀ ਚਿਤਾਵਨੀ ਦਿੱਤੀ ਹੈ।
ਸੰਪਤ ਇਸ ਸਮੇਂ ਜੇਲ੍ਹ ਵਿੱਚ ਹੈ। ਸੋਸ਼ਲ ਮੀਡੀਆ ‘ਤੇ ਜੋ ਪੋਸਟ ਪਾਈ ਗਈ ਹੈ, ਉਸ ਵਿੱਚ ਲਿਖਿਆ ਹੈ ਕਿ ਤੇਰੀ ਮੌਤ ਦਾ ਬਦਲਾ… ਇੱਕ ਦੇ ਬਦਲੇ 4 ਮਾਰ ਕੇ ਲਵਾਂਗੇ। ਪੋਸਟ ਸੰਪਤ ਦੇ ਅਕਾਊਂਟ ਤੋਂ ਪੋਸਟ ਸ਼ੇਅਰ ਕੀਤੀ ਗਈ ਹੈ। ਪੋਸਟਾਂ ਵਿੱਕੀ ਮਿਡੂਖੇੜਾ, ਜੈ ਬਾਲਕਰੀ, ਸੋਪੂ, ਕਾਲਾ ਜਠੇੜੀ ਅਤੇ ਭੋਲਾ ਸ਼ੂਟਰ ਨੂੰ ਵੀ ਟੈਗ ਕੀਤਾ ਗਿਆ ਹੈ। ਇਸਦੇ ਨਾਲ ਹੀ ਵਿੱਕੀ ਦੇ ਨਾਲ ਲਾਰੈਂਸ ਬਿਸ਼ਨੋਈ ਦੀ ਇੱਕ ਫੰਕਸ਼ਨ ਤਸਵੀਰ ਵੀ ਲਗਾਈ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਿੱਡੂਖੇੜਾ ਦੀ ਮੋਹਾਲੀ ਦੇ ਸੈਕਟਰ -71 ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵਿੱਕੀ ਪ੍ਰਾਪਰਟੀ ਡੀਲਰ ਦਫਤਰ ਦੇ ਬਾਹਰ ਖੜ੍ਹਾ ਸੀ ਜਦੋਂ ਆਈ -20 ਕਾਰ ਵਿੱਚ ਆਏ ਅਣਪਛਾਤੇ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ 25 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਵਿੱਕੀ ਨੂੰ 12 ਗੋਲੀਆਂ ਲੱਗੀਆਂ। ਇਸ ਦੇ ਨਾਲ ਹੀ ਵਿੱਕੀ ਮਿਡੂਖੇੜਾ ਦੀ ਮੌਤ ਤੋਂ ਬਾਅਦ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਧਮਕੀ ਦਿੱਤੀ ਹੈ।
ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਮਾਮਲੇ ‘ਚ ਨਾਂ ਆਉਣ ‘ਤੇ ਵਿਨੇ ਦਿਓੜਾ ਨੇ ਦਿੱਤੀ ਸਫਾਈ, ਪੁਲਿਸ ‘ਤੇ ਲਾਏ ਵੱਡੇ ਦੋਸ਼
ਇਸ ਤੋਂ ਪਹਿਲਾਂ ਲਾਰੇਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਧਮਕੀ ਭਰੀ ਪੋਸਟ ਸਾਂਝੀ ਕੀਤੀ ਸੀ ਅਤੇ ਲਿਖਿਆ-ਸਾਰੇ ਵੀਰਾਂ ਨੂੰ ਰਾਮ-ਰਾਮ, ਕੱਲ੍ਹ ਸਾਡਾ ਵੀਰ ਵਿੱਕੀ ਮਿੱਡੂਖੇੜਾ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ। ਵੀਰ ਤੇਰੀ ਕਮੀ ਕਦੇ ਪੂਰੀ ਨਹੀਂ ਹੋਵੇਗੀ। ਇਸ ਭਰਾ ਦਾ ਸਾਡੇ ਅਪਰਾਧਾਂ ਨਾਲ ਕੁਝ ਲੈਣਾ-ਦੇਣਾ ਨਹੀਂ ਸੀ।
ਜਿਸ ਨੇ ਵੀ ਇਸ ਭਰਾ ਬਾਰੇ ਸੁਣਿਆ ਹੋਵੇਗਾ ਉਹ ਚੰਗਾ ਹੀ ਸੁਣਿਆ ਹੋਵੇਗਾ। ਹੁਣ ਜ਼ਿਆਦਾ ਨਹੀਂ ਬੋਲਾਂਗਾ, ਬਸ ਹੁਣ ਕਰਕੇ ਦਿਖਾਵਾਂਗੇ। ਰਹੀ ਬਾਕੀ ਦੀ ਗੱਲ ਜੋ ਵੀ ਭਰਾ ਦੀ ਮੌਤ ਦਾ ਜ਼ਿੰਮੇਵਾਰ ਹੈ ਉਹ ਆਪਣੀ ਮੌਤ ਲਈ ਤਿਆਰੀ ਕਰ ਲਏ। ਇਸ ਦਾ ਰਿਜ਼ਲਟ ਥੋੜੇ ਦਿਾਂ ਵਿੱਚ ਹੀ ਮਿਲ ਜਾਏਗਾ।