ਦੁਨੀਆ ਦੇ ਹਰ ਵਿਅਕਤੀ ਨੂੰ ਹਰ ਰੋਜ਼ ਘੱਟੋ-ਘੱਟ ਦੋ ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਪਾਣੀ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਪਾਣੀ ਪੀਣ ਨਾਲ ਚਮੜੀ ਨਿਖਰਦੀ ਹੈ। ਪਰ ਕੀ ਤੁਸੀਂ ਕਦੇ ਦੇਖਿਆ ਹੈ ਕਿ ਜਦੋਂ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਵਾਰ-ਵਾਰ ਬਾਥਰੂਮ ਜਾਣਾ ਪੈਂਦਾ ਹੈ, ਜਦੋਂ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਮਿਲਦਾ ਹੈ, ਤਾਂ ਸਰੀਰ ਟਾਇਲਟ ਦੇ ਰੂਪ ਵਿੱਚ ਅੰਦਰ ਦੇ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦਾ ਹੈ। ਪਰ ਕੀ ਜੇ ਕੋਈ ਬਹੁਤ ਸਾਰਾ ਪਾਣੀ ਪੀਂਦਾ ਹੈ ਪਰ ਬਾਥਰੂਮ ਹੀ ਨਾ ਆਏ ਤਾਂ ਕੀ ਹੋਵੇ।
ਅਜਿਹਾ ਹੀ ਕੁਝ ਲੰਡਨ ਦੀ ਰਹਿਣ ਵਾਲੀ 30 ਸਾਲਾ ਐਲੇ ਐਡਮਜ਼ ਨਾਲ ਹੋਇਆ। ਐਲੇ ਪਿਛਲੇ ਚੌਦਾਂ ਮਹੀਨਿਆਂ ਤੋਂ ਪੇਸ਼ਾਬ ਨਹੀਂ ਕਰ ਸਕੀ। ਚਾਹੇ ਉਹ ਕਿੰਨਾ ਵੀ ਮਹਿਸੂਸ ਕਰੇ ਕਿ ਬਾਥਰੂਮ ਜਾ ਕੇ ਹਲਕਾ ਹੋ ਜਾਵੇ। ਪਰ ਉਹ ਚਾਹ ਕੇ ਵੀ ਵੀ ਪੇਸ਼ਾਬ ਨਹੀਂ ਕਰ ਪਾ ਰਹੀ। ਹੁਣ 14 ਮਹੀਨੇ ਬਾਅਦ ਉਸ ਨੂੰ ਕਾਫੀ ਗੰਭੀਰ ਸਥਿਤੀ ਵਿੱਚ ਹਸਪਤਾਲ ਲਿਜਾਇਆ ਗਿਆ, ਜਿਥੇ ਪਤਾ ਲੱਗਾ ਹੈ ਕਿ ਉਸ ਨੂੰ ਕਾਫੀ ਅਜੀਬ ਬੀਮਾਰੀ ਹੈ, ਇਸ ਰੇਅਰ ਕੰਡੀਸ਼ਨ ਕਰਕੇ ਉਸ ਨੂੰ ਪੇਸ਼ਾਬ ਨਹੀਂ ਆ ਰਿਹਾ।
ਐੱਲੇ ਨੇ ਆਪਣੀ ਸਟੋਰੀ ਸ਼ੇਅਰ ਕਰਦਿਆਂ ਕਿਹਾ ਕਿ ਅਚਾਨਕ ਅਕਤੂਬਰ 2020 ਵਿੱਚ ਇੱਕ ਸਵੇਰ ਉਹ ਉਠੀ। ਰਾਤ ਤੱਕ ਸਭ ਨਾਰਮਲ ਸੀ। ਪਰ ਸਵੇਰੇ ਜਦੋਂ ਉਹ ਪੇਸ਼ਾਬ ਕਰਨ ਗਈ ਤਾਂ ਉਸ ਨੂੰ ਪੇਸ਼ਾਬ ਨਹੀਂ ਆਇਆ। ਚਾਹੇ ਉਹ ਕਿੰਨੀ ਵੀ ਕੋਸ਼ਿਸ਼ ਕਰੇ ਉਸ ਨੂੰ ਯੁਰਿਨ ਪਾਸ ਨਹੀਂ ਹੋ ਰਿਹਾ ਸੀ। ਉਸ ਨੇ ਖੂਬ ਪਾਣੀ ਪੀਤਾ ਫਿਰ ਵੀ ਬਾਥਰੂਮ ਨਹੀਂ ਆਇਆ। ਇਸ ਮਗਰੋਂ ਉਹ ਹਸਪਤਾਲ ਗਈ, ਜਿਥੇ ਡਾਕਟਰਾਂ ਨੇ ਕਿਹਾ ਕਿ ਉਸ ਦੀ ਪੇਸ਼ਾਬ ਦੀ ਥੈਲੀ ਵੀਇਚ ਇੱਕ ਲੀਟਰ ਯੂਰਿਨ ਅਟਕਿਆ ਹੋਇਆ ਹੈ। ਇਸ ਮਗਰੋਂ ਉਸ ਨੂੰ ਐਮਰਜੈਂਸੀ ਕੈਥਿਟਰ ਲਗਾ ਦਿੱਤਾ ਗਿਆ।
ਇਹ ਵੀ ਪੜ੍ਹੋ : ਪੁਤਿਨ ਨੂੰ ਗ੍ਰਿਫਤਾਰ ਕੀਤਾ ਤਾਂ ICC ‘ਤੇ ਹੋਵੇਗਾ ਹਮਲਾ, ਰੂਸੀ ਰਾਸ਼ਟਰਪਤੀ ਦੇ ਕਰੀਬੀ ਨੇ ਦਿੱਤੀ ਧਮਕੀ
ਐੱਲੇ ਨੇ ਆਪਣੇ ਸਥਿਤੀ ਬਾਰੇ ਦੱਸਿਆ ਕਿ ਜੋ ਕੰਮ ਪਹਿਲਾਂ ਉਸ ਨੂੰ ਕਾਫੀ ਸੌਖਾ ਲੱਗਦਾ ਸੀ, ਅੱਜਉਹ ਇਂਨਾ ਮੁਸ਼ਕਲ ਹੋ ਚੁੱਕਾ ਹੈ। ਉਸ ਨੂੰ ਡਾਕਟਰਾਂ ਨੇ ਸੈਲਫ ਕੈਥਰਾਇਜ਼ ਕਰਨਾ ਸਿਖਾ ਦਿੱਤਾ ਹੈ। ਬਿਨਾਂ ਇਕਵਿਪਮੈਂਟਸ ਦੇ ਉਹ ਬਾਥਰੂਮ ਨਹੀਂ ਕਰ ਸਕਦੀ। ਇਸ ਘਟਨਾ ਦੇ ਅੱਠ ਮਹੀਨੇ ਬਾਅਦ ਜਦੋਂ ਐੱਲੇ ਵਾਪਸ ਯੂਰੋਲਾਜੀ ਡਿਪਾਰਟਮੈਂਟ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਅਸਲ ਵਿੱਚ ਇਸ ਨੂੰ Foler ਸਿੰਡਰੋਮ ਹੈ। ਇਹ ਕਈ ਔਰਤਾਂ ਨੂੰ ਉਨ੍ਹਾਂ ਦੇ ਵੀਹ ਜਾਂ ਤੀਹ ਦੇ ਪੜਾਅ ‘ਤੇ ਹੁੰਦਾ ਹੈ। ਐੱਲੇ ਉਪਰ ਕਈ ਟੇਸਟ ਹੋਏ ਜਿਸ ਵਿੱਚ ਸਾਫ ਹੋਇਆ ਕਿ ਉਸ ਨੂੰ ਹੁਣ ਜ਼ਿੰਦਗੀ ਭਰ ਕੈਥਰਰ ਦੇ ਸਹਾਰੇ ਹੀ ਪੇਸ਼ਾਬ ਕਰਨਾ ਪਏਗਾ। ਹਾਲਾਂਕਿ, ਹਾਲ ਹੀ ਵਿੱਚ ਇੱਕ ਸਰਜਰੀ ਕਰਵਾ ਕੇ ਐੱਲੇ ਨੇ ਕੁਝ ਸਮੇਂ ਲਈ ਕੈਥਰਰ ਤੋਂ ਆਜ਼ਾਦੀ ਲੈ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: