ਅਭਿਨੇਤਰੀ ਦੀ ਮੌਤ ਦਾ ਕਾਰਨ ਲੱਭਣ ਨਾਲੋਂ ਤੁਨੀਸ਼ਾ ਸ਼ਰਮਾ ਦਾ ਮਾਮਲਾ ਹੁਣ ਦੋਸ਼ਾਂ ਅਤੇ ਧਰਮ ਦੇ ਮਤਭੇਦਾਂ ‘ਚ ਉਲਝਦਾ ਨਜ਼ਰ ਆ ਰਿਹਾ ਹੈ। ਤੁਨੀਸ਼ਾ ਦੀ ਮਾਂ ਵਨੀਤਾ ਸ਼ਰਮਾ ਨੇ ਸ਼ੁੱਕਰਵਾਰ ਸਵੇਰੇ ਤਾਜ਼ਾ ਸਨਸਨੀਖੇਜ਼ ਦਾਅਵਾ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਨੀਤਾ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੀਜ਼ਾਨ ਖਾਨ ਨੂੰ ਸਜ਼ਾ ਮਿਲਣ ਤੱਕ ਉਹ ਚੁੱਪ ਨਹੀਂ ਬੈਠੇਗੀ। ਉਸ ਨੇ ਕਿਹਾ ਕਿ ਸਿਰਫ ਸ਼ੀਜ਼ਾਨ ਖਾਨ ਹੀ ਨਹੀਂ ਸਗੋਂ ਉਸ ਦਾ ਪੂਰਾ ਪਰਿਵਾਰ ਤੁਨੀਸ਼ਾ ਨੂੰ ਕਾਬੂ ਕਰਨਾ ਚਾਹੁੰਦਾ ਸੀ। ਸ਼ੀਜਾਨ ਦੀ ਮਾਂ ਤੁਨੀਸ਼ਾ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। ਸ਼ੀਜਾਨ ਦੀ ਭੈਣ ਤੁਨੀਸ਼ਾ ਨੂੰ ਦਰਗਾਹ ‘ਤੇ ਲੈ ਕੇ ਜਾਂਦੀ ਸੀ। ਸ਼ੀਜਾਨ ਨੇ ਤੁਨੀਸ਼ਾ ਨਾਲ ਵਿਆਹ ਕਰਨ ਦਾ ਵਾਅਦਾ ਵੀ ਕੀਤਾ ਸੀ ਅਤੇ ਉਸ ‘ਤੇ ਇਸਲਾਮ ਕਬੂਲ ਕਰਨ ਲਈ ਦਬਾਅ ਬਣਾ ਰਿਹਾ ਸੀ। ਇੰਨਾ ਹੀ ਨਹੀਂ ਵਨੀਤਾ ਸ਼ਰਮਾ ਨੇ ਇਹ ਵੀ ਕਿਹਾ ਕਿ ਸ਼ੀਜਾਨ ਨੇ ਤੁਨੀਸ਼ਾ ਨੂੰ ਥੱਪੜ ਮਾਰਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੁਨੀਸ਼ਾ ਸ਼ਰਮਾ ਦੀ ਮਾਂ ਵਨੀਤਾ ਸ਼ਰਮਾ ਅਤੇ ਮਾਮਾ ਪਵਨ ਸ਼ਰਮਾ ਨੇ ਵੀ ਦੱਸਿਆ ਕਿ ਤੁਨੀਸ਼ਾ ਨੂੰ ਪਹਿਲਾਂ ਹੀ ਪਤਾ ਸੀ ਕਿ ਸ਼ੀਜਾਨ ਦਾ ਕਿਸੇ ਹੋਰ ਲੜਕੀ ਨਾਲ ਅਫੇਅਰ ਚੱਲ ਰਿਹਾ ਹੈ। ਮਾਂ ਵਨੀਤਾ ਸ਼ਰਮਾ ਨੇ ਦੱਸਿਆ, ‘ਤੁਨੀਸ਼ਾ ਨੇ ਸ਼ੀਜਾਨ ਦੇ ਫੋਨ ‘ਚ ਕਿਸੇ ਹੋਰ ਲੜਕੀ ਨਾਲ ਗੱਲਬਾਤ ਪੜ੍ਹੀ ਸੀ। ਇਸੇ ਕਾਰਨ ਦੋਵਾਂ ਵਿਚਾਲੇ ਲੜਾਈ ਹੋਈ ਅਤੇ ਬ੍ਰੇਕਅੱਪ ਹੋ ਗਿਆ।