ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਸ਼ਹਿਬਾਜ਼ ਨੂੰ ਸਹੁੰ ਸੀਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੇ ਦਿਵਾਈ। ਰਾਸ਼ਟਰਪਤੀ ਆਰਿਫ ਅਲਵੀ ਉਨ੍ਹਾਂ ਨੇ ਸਹੁੰ ਦਿਵਾਉਣ ਲਈ ਨਹੀਂ ਪੁੱਜੇ। ਸਮਾਰੋਹ ਵੀ ਪ੍ਰੈਜ਼ੀਡੈਂਟ ਹਾਊਸ ਵਿਚ ਹੀ ਹੋਇਆ। ਅਲਵੀ ਇਮਰਾਨ ਦੇ ਖਾਸ ਦੋਸਤ ਹਨ।
PM ਬਣਨ ਤੋਂ ਬਾਅਦ ਸ਼ਹਿਬਾਜ਼ ਜਿਵੇਂ ਹੀ ਸੰਸਦ ਤੋਂ ਬਾਹਰਨਿਕਲੇ ਤਾਂ ਭਤੀਜੀ ਮਰੀਅਮ ਨਵਾਜ਼ ਉਨ੍ਹਾਂ ਦੇ ਗਲੇ ਲੱਗ ਰੋਣ ਲੱਗ ਪਈ। ਸ਼ਹਿਬਾਜ਼ ਨੇ ਉਨ੍ਹਾਂ ਨੂੰ ਹੌਸਲਾ ਦਿਵਾਇਆ। ਮਰੀਅਮ ਸ਼ਹਿਬਾਜ਼ ਦੇ ਵੱਡੇ ਭਰਾ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਹੈ। ਇਮਰਾਨ ਖਾਨ ਦੇ ਦੌਰ ਵਿਚ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸ਼ਾਹਬਾਜ਼ ਸ਼ਰੀਫ਼ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ‘ਤੇ ਤੁਹਾਨੂੰ ਸ਼ੁੱਭਕਾਮਨਾਵਾਂ। ਭਾਰਤ ਤੁਹਾਡੇ ਤੋਂ ਉਮੀਦ ਕਰਦਾ ਹੈ ਕਿ ਤੁਸੀਂ ਇਸ ਖੇਤਰ ਨੂੰ ਅੱਤਵਾਦ ਮੁਕਤ ਬਣਾ ਕੇ ਸ਼ਾਂਤੀ ਅਤੇ ਸਥਿਰਤਾ ਲਈ ਕੰਮ ਕਰੋਗੇ। ਇਸ ਰਾਹੀਂ ਅਸੀਂ ਚੁਣੌਤੀਆਂ ਦਾ ਸਾਹਮਣਾ ਕਰ ਸਕਾਂਗੇ ਅਤੇ ਆਪਣੇ ਨਾਗਰਿਕਾਂ ਨੂੰ ਬਿਹਤਰ ਜੀਵਨ ਪ੍ਰਦਾਨ ਕਰ ਸਕਾਂਗੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”