ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਦਿਨ-ਬ-ਦਿਨ ਨੇੜੇ ਆ ਰਿਹਾ ਹੈ। ਸਾਰੀਆਂ ਪਾਰਟੀਆਂ ਚੋਣ ਤਿਆਰੀਆਂ ਵਿੱਚ ਰੁਝੀਆਂ ਹੋਈਆਂ ਹਨ ਤੇ ਉਮੀਦਵਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ। ਇਸੇ ਲੜੀ ਵਿੱਚ ਸ਼ਿਵ ਸੈਨਾ ਪੰਜਾਬ ਨੇ ਵੀ ਵਿਧਾਨ ਸਭਾ ਚੋਣਾਂ ਲਈ 12 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਸ਼ਿਵਸੈਨਾ ਪੰਜਾਬ ਦੇ ਚੋਣ ਇੰਚਾਰਜ ਸੰਜੀਵ ਭਾਸਕਰ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ।
ਪਾਰਟੀ ਵੱਲੋ ਸੁਜਾਨਪੁਰ ਤੋਂ ਸੌਰਵ ਗੁਪਤਾ, ਪਠਾਨਕੋਟ ਤੋਂ ਅਸ਼ਵਨੀ ਸਬਰਵਾਲ, ਬਟਾਲਾ ਤੋਂ ਰਮੇਸ਼ ਨਈਅਰ, ਮਜੀਠਾ ਤੋਂ ਬਲਵਿੰਦਰ ਸ਼ਰਮਾ, ਅੰਮ੍ਰਿਤਸਰ ਉੱਤਰੀ ਤੋਂ ਵਰੁਣ ਕਪੂਰ, ਫਗਵਾੜਾ ਤੋਂ ਕਮਲ ਸਰੋਜ, ਨਕੋਦਰ ਤੋਂ ਰਾਜਿੰਦਰ ਬਿੱਲਾ, ਲੁਧਿਆਣਾ ਪੂਰਬੀ ਤੋਂ ਮਨੋਜ ਕੁਮਾਰ, ਲੁਧਿਆਣਾ ਕੇਂਦਰੀ ਤੋਂ ਦੀਪਕ ਅਰੋੜਾ, ਲੁਧਿਆਣਾ ਉੱਤਰੀ ਤੋਂ ਬੌਬੀ ਮਿੱਤਲ, ਮੋਗਾ ਤੋਂ ਮੰਗਤ ਰਾਮ ਤੇ ਪਟਿਆਲਾ ਸ਼ਹਿਰੀ ਤੋਂ ਦਵਿੰਦਰ ਰਾਜਪੂਤ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਪਾਰਟੀ ਦੇ ਪੰਜਾਬ ਬੁਲਾਰੇ ਚੰਦਰ ਕਾਂਤ ਚੱਢਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਇਨ੍ਹਾਂ ਉਮੀਦਵਾਰਾਂ ਦੀ ਚੋਣ ਕੀਤੀ ਹੈ।