ਲੁਧਿਆਣਾ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਵੀ ਮੋਟਰਸਾਈਕਲ ਚੋਰੀ ਹੋ ਗਈ। ਪੰਜਾਬ ਪੁਲਿਸ ਦੇ ਐਡੀਸ਼ਨਲ ਐਸ.ਐਚ.ਓ ਦਾ ਬਾਈਕ ਜ਼ਿਲ੍ਹਾ ਲੁਧਿਆਣਾ ਦੇ ਸਤਲੁਜ ਕਲੱਬ ਦੇ ਬਾਹਰੋਂ ਚੁੱਕੀ ਗਈ। ਕਲੱਬ ਦੀ ਚੋਣ ਲਈ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਸੀ। ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਬਾਹਰ ਆਏ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਐਡੀਸ਼ਨਲ ਐਸਐਚਓ ਨੇ ਦੇਖਿਆ ਕਿ ਕਲੱਬ ਦੇ ਬਾਹਰ ਖੜੀ ਉਨ੍ਹਾਂ ਦੀ ਸਪਲੈਂਡਰ ਬਾਈਕ ਚੋਰੀ ਹੋ ਗਈ ਸੀ।
ਉਨ੍ਹਾਂ ਨੇ ਬਾਈਕ ਦੀ ਕਾਫੀ ਭਾਲ ਕੀਤੀ, ਪਰ ਕਿਤੇ ਵੀ ਕੁਝ ਨਹੀਂ ਮਿਲਿਆ। ਅਖੀਰ ਮੁਲਾਜ਼ਮ ਨੇ ਚੌਕੀ ਕੈਲਾਸ਼ ਨਗਰ ਨੂੰ ਫੋਨ ਕਰਕੇ ਮੁਨਸ਼ੀ ਨੂੰ ਦੱਸਿਆ ਕਿ ਸਤਲੁਜ ਕਲੱਬ ਦੇ ਬਾਹਰੋਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਆਪਣੀ ਬਾਈਕ ਚੋਰੀ ਹੋਣ ਦੀ ਸ਼ਿਕਾਇਤ ਖੁਦ ਲਿਖਣੀ ਪਏਗੀ। ਚੋਰਾਂ ਦੀ ਤਾਦਾਦ ਇੰਨੀ ਵੱਧ ਹੈ ਕਿ ਉਨ੍ਹਾਂ ਨੇ ਪੁਲਿਸ ਮੁਲਾਜ਼ਮ ਦੀ ਬਾਈਕ ਚੋਰੀ ਕਰ ਲਈ ਹੈ।
ਕੈਲਾਸ਼ ਚੌਂਕੀ ਵਿੱਚ ਤਾਇਨਾਤ ਅਡੀਸ਼ਨਲ SHO ਗੁਰਦੇਸ ਸਿੰਘ ਨੇ ਕਿਹਾ ਕਿ 8 ਵਜੇ ਉਹ ਚੋਣ ਦੀ ਡਿਊਟੀ ਕਰਨ ਗਏ ਸਨ। ਬਾਹਰ ਬਾਈਕ ਲਾਈ, ਪਰ ਜਦੋਂ ਵਾਪਿਸ ਆਏ ਤਾਂ ਵੇਖਿਆ ਬਾਈਕ ਚੋਰੀ ਹੋ ਚੁੱਕਾ ਸੀ। ਆਲੇ-ਦੁਆਲੇ ਦੀ ਸੀਸੀਟੀਵੀ ਫੁਟੇਜ ਵੇਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੌਂਕੀ ਵਿੱਚ ਮੁਨਸ਼ੀ ਨੂੰ ਦੱਸ ਦਿੱਤਾ ਹੈ। ਹੁਣ ਉਹ ਖੁਦ ਹੀ ਬਾਈਕ ਚੋਰੀ ਦੀ ਸ਼ਿਕਾਇਤ ਲਿਖਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਾਈਕ ਦਾ ਨੰਬਰ 1226 ਹੈ। ਹੁਣ ਬਾਈਕ ਦੀ ਚਾਬੀ ਬਸ ਉਨ੍ਹਾਂ ਦੇ ਹੱਥ ‘ਚ ਰਹਿ ਗਈ ਹੈ।
ਇਹ ਵੀ ਪੜ੍ਹੋ : ਤੁਨੀਸ਼ਾ ਸੁਸਾਈਡ ਕੇਸ ‘ਚ ਸ਼ੀਜਾਨ ਖਾਨ ਗ੍ਰਿਫ਼ਤਾਰ, ਅਦਾਕਾਰਾ ਦੀ ਮਾਂ ਨੇ ਲਾਏ ਵੱਡੇ ਦੋਸ਼
ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਬਾਈਕ ਚੋਰੀ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਹਰ ਰੋਜ਼ ਇੱਥੋਂ ਬਾਈਕ ਚੋਰੀ ਹੋ ਜਾਂਦੀ ਹੈ। ਕਈ ਵਾਰ ਪੁਲਿਸ ਮੁਲਾਜ਼ਮ ਵੀ ਗਸ਼ਤ ਕਰਦੇ ਹਨ, ਪਰ ਫਿਰ ਵੀ ਰੋਜ਼ਾਨਾ ਲੋਕ ਆਪਣੀ ਬਾਈਕ ਗੁਆ ਬੈਠਦੇ ਹਨ।
ਵੀਡੀਓ ਲਈ ਕਲਿੱਕ ਕਰੋ -: