ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਆਗੂਆਂ ਵੱਲੋਂ ਇੱਕ ਪਾਰਟੀ ਨੂੰ ਛੱਡਕੇ ਦੂਜੀ ਪਾਰਟੀ ਵਿਚ ਆਉਣ ਦਾ ਸਿਲਸਿਲਾ ਜਾਰੀ ਹੈ। ਸਮਾਣਾ ਦੇ ਸਾਬਕਾ ਵਿਧਾਇਕ ਰਹੇ ਜਗਤਾਰ ਸਿੰਘ ਰਾਜਲਾ ਆਮ ਆਦਮੀ ਪਾਰਟੀ ਨੂੰ ਛੱਡਕੇ ਕਾਂਗਰਸ ਵਿਚ ਸ਼ਾਮਲ ਹੋਏ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਸਮਾਣਾ ਦੇ ਨਗਰ ਕੌਂਸਲ ‘ਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜਗਤਾਰ ਸਿੰਘ ਰਾਜਲਾ ਨੇ ਕਿਹਾ ਕਿ ਆਮ ਆਦਮੀ ਦੀਆਂ ਤਾਰਾਂ ਦਿੱਲੀ ਕੇਜਰੀਵਾਲ ਨਾਲ ਜੁੜ ਰਹੀਆਂ ਹਨ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਕੋਈ ਵਜ਼ੂਦ ਨਹੀਂ ਰਿਹਾ। ਚੋਣਾਂ ਮੌਕੇ ਉਮੀਦਵਾਰਾਂ ਨੂੰ ਇਕ ਪੱਤਰ ਜਾਰੀ ਕੀਤਾ ਜਾਂਦਾ ਹੈ ਕਿ ਨਾ ਕੋਈ ਗਨਮੈਨ ਲੇਵੇਗਾ ਅਤੇ ਨਾ ਕੋਈ ਲਾਲ ਬੱਤੀ ਲਗਵਾਏਗਾ ਪਰ ਜਿੱਤ ਤੋਂ ਬਾਅਦ ਸਾਰਾ ਕੁਝ ਕੀਤਾ ਜਾਂਦਾ ਹੈ। ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਕਿਹਾ ਕਿ ਜਗਤਾਰ ਸਿੰਘ ਰਾਜਲਾ ਨੂੰ ਸ਼ਾਮਲ ਕਰਨ ਨਾਲ ਸਮਾਣਾ ਹਲਕਾ ਹੋਰ ਮਜ਼ਬੂਤ ਹੋਵੇਗਾ। ਇਸ ਮੌਕੇ ਅਸ਼ਵਨੀ ਗੁਪਤਾ, ਰਾਜ ਕੁਮਾਰ ਸੱਚਦੇਵਾ, ਜਤਿਨ ਵਰਮਾ ਤੇ ਬੱਬੂ ਮੰਗਤ ਹਾਜ਼ਰ ਸਨ।