ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਵਿਚ ਕਈ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਗੋਲੀਬਾਰੀ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਜਾਨ ਚਲੀ ਗਈ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੇ ਪਹਿਲਾਂ ਲੈਂਗਲੀ ਸ਼ਹਿਰ ਵਿਚ ਗੋਲੀਬਾਰੀ ਲਈ ਐਮਰਜੈਂਸੀ ਅਲਰਟ ਜਾਰੀ ਕੀਤਾ ਸੀ ਤੇ ਨਿਵਾਸੀਆਂ ਨੂੰ ਅਲਟ ਰਹਿਣ ਤੇ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਸੀ। ਦੱਸ ਦੇਈਏ ਕਿ ਇਸ ਤੋਂ 10 ਦਿਨ ਪਹਿਲਾਂ ਕੈਨੇਡਾ ਵਿਚ ਰਿਪੂਦਮਨ ਸਿੰਘ ਮਲਿਕ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਰਿਪੂਦਮਨ ਸਿੰਘ ਦਾ ਨਾਂ 1985 ਵਿਚ ਏਅਰ ਇੰਡੀਆ ਦੀ ਫਲਾਈਟ ਦੇ ਹਾਈਜੈਕ ਕਰਨ ਵਿਚ ਆਇਆ ਸੀ। ਬਾਅਦ ਵਿਚ ਫਲਾਈਟ ਬੰਬ ਵਿਸਫੋਟ ਹੋ ਗਿਆ ਜਿਸ ਵਿਚ ਸਾਰੇ ਲੋਕ ਮਾਰੇ ਗਏ। ਹਾਲਾਂਕਿ 2005 ਵਿਚ ਕੋਰਟ ਨੇ ਸਬੂਤਾ ਦੀ ਘਾਟ ਵਿਚ ਮਲਿਕ ਨੂੰ ਬਰੀ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: