ਅੰਮ੍ਰਿਤਸਰ : ਪੰਜਾਬ ਵਿੱਚ ਜੁਰਮ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਹਥਿਆਰਾਂ ਨਾਲ ਫੋਟੋਆਂ ਖਿੱਚਣੀਆਂ ਅਤੇ ਸੋਸ਼ਲ ਸਾਈਟਾਂ ’ਤੇ ਪਾਉਣਾ ਹੁਣ ਆਮ ਗੱਲ ਹੋ ਗਈ ਹੈ। ਇਹ ਸਭ ਵੇਖ ਕੇ ਨੌਜਵਾਨ ਗਲਤ ਰਸਤੇ ’ਤੇ ਜਾ ਰਹੇ ਹਨ। ਸੀਆਈਏ ਸਟਾਫ ਵਿੱਚ ਤਾਇਨਾਤ ਸਬ ਇੰਸਪੈਕਟਰ (ਐਸਆਈ) ਤੇਜਿੰਦਰ ਸਿੰਘ ਦੇ ਪੁੱਤਰ ਅੰਤਰ ਕਾਹਲੋਂ ਵੱਲੋਂ ਸੋਮਵਾਰ ਰਾਤ ਮਾਰੇ ਗਏ ਆਬਕਾਰੀ ਵਿਭਾਗ ਦੇ ਕਰਮਚਾਰੀ ਅਵਤਾਰ ਸਿੰਘ ਅਤੇ ਉਸ ਦੇ ਭਰਾ ਹੀਰਾ ਸਿੰਘ ਨੂੰ ਅੱਧ-ਮਰਿਆ ਸੁੱਟ ਦੇਣਾ ਇਸੇ ਦਾ ਨਤੀਜਾ ਹੈ।
ਐਸਆਈ ਦੇ ਵਿਗੜੇ ਪੁੱਤਰ ਅੰਤਰ ਕਾਹਲੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘਟਨਾ ਵਾਲੀ ਥਾਂ ‘ਤੇ ਖੂਬ ਗੁੰਡਾਗਰਦੀ ਕੀਤੀ। ਦੋਸਤਾਂ ਵਿੱਚ ਆਪਣਾ ਰੋਹਬ ਵਧਾਉਣ ਲਈ ਉਸਨੇ ਗਾਲਾਂ ਕੱਢੀਆਂ। ਇੰਨਾ ਹੀ ਨਹੀਂ, ਦੋਸ਼ੀ ਅੰਤਰ ਕਾਹਲੋਂ ਨੇ ਇਹ ਸਮਝਿਆ ਕਿ ਦੋਵੇਂ ਮਰ ਗਏ ਹਨ, ਜਿਸ ਤੋਂ ਬਾਅਦ ਉਸਨੇ ਕਿਹਾ, ‘ਦੇਖਿਆ ਅੰਤਰ ਕਾਹਲੋਂ ਨਾਲ ਪੰਗਾ ਲੈਣ ਦਾ ਨਤੀਜਾ, ਮਾਰ ਦਿੱਤ ਦੋਵੇਂ ਭਰਾ।’
ਹਸਪਤਾਲ ਵਿਚ ਦਾਖਲ ਹੀਰਾ ਸਿੰਘ ਨੂੰ ਜਦੋਂ ਹੋਸ਼ ਆਈ ਤਾਂ ਇਹ ਸਭ ਗੱਲਾਂ ਦੱਸੀਆਂ। ਹੀਰਾ ਨੇ ਦੱਸਿਆ ਕਿ ਉਸ ਨੂੰ ਗੰਭੀਰ ਹਾਲਤ ਵਿੱਚ ਵੀ ਕੁਝ ਹੋਸ਼ ਆਏ ਸਨ। ਇਸੇ ਲਈ ਉਗ ਇਹ ਗੱਲਾਂ ਸੁਣ ਸਕਿਆ। ਦੋਸ਼ੀ ਅੰਤਰ ਕਾਹਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਭਰਾ ਦੀ ਲਾਸ਼ ਦ ਆਲ-ਦੁਆਲੇ ਇਹੀ ਬੋਲਦਾ ਰਿਹਾ। ਉਥੇ ਹੀ ਦੋਸ਼ੀ ਨੇ ਮਾਰਨ ਤੋਂ ਬਾਅਦ ਭੰਗੜਾ ਵ ਪਾਇਆ।
ਮਨਜੀਤ ਸਿੰਘ ਨੇ ਦੋਸ਼ ਲਾਇਆ ਕਿ ਸਬ ਇੰਸਪੈਕਟਰ ਤੇਜਿੰਦਰ ਸਿੰਘ ਦੇ ਪੁੱਤਰ ਅੰਤਰ ਕਾਹਲੋਂ ਵਿਰੁੱਧ ਉਸ ਦੇ ਭਰਾ ਅਵਤਾਰ ਸਿੰਘ ਦੀ ਹੱਤਿਆ ਕਰਨ ਵਾਲੇ ਸਬ-ਇੰਸਪੈਕਟਰ ਤੇਜਿੰਦਰ ਸਿੰਘ ਦੇ ਪੁੱਤਰ ਅੰਤਰ ਕਾਹਲੋਂ ਦੇ ਖਿਲਾਫ ਬੀ ਡਵੀਜ਼ਨ, ਸੁਲਤਾਨਵਿੰਡ ਅਤੇ ਕੋਤਵਾਲੀ ਥਾਣਿਆਂ ਵਿੱਚ ਕੁੱਲ ਪੰਜ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਮਾਰਕੁੱਟ ਅਤੇ ਗੁੰਡਾਗਰਦੀ ਦੀਆਂ ਧਾਰਾਵਾਂ ਹਨ, ਪਰ ਉਸ ਦੇ ਪਿਤਾ ਨੇ ਕਿਸੇ ਤਰ੍ਹਾਂ ਸ਼ਿਕਾਇਤਕਰਤਾਵਾਂ ‘ਤੇ ਦਬਾਅ ਪਾ ਕੇ ਦੋ ਮਾਮਲਿਆਂ ਵਿਚ ਪੁੱਤਰ ਦੇ ਹੱਕ ਵਿਚ ਸਮਝੌਤਾ ਕਰਵਾ ਲਿਆ ਪਰ ਤੇਜਿੰਦਰ ਆਪਣੇ ਪੁੱਤਰ ਨੂੰ ਸਹੀ ਰਸਤੇ ‘ਤੇ ਨਹੀਂ ਚਲਾ ਸਕਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਭਾਜਪਾ MP ਤੇ ਅਭਿਨੇਤਾ ਰਵੀ ਕਿਸ਼ਨ ਦਾ ਵਿਰੋਧ, ਪਿੰਡ ਵਾਲਿਆਂ ਨੇ ਨਹੀਂ ਕਰਨ ਦਿੱਤੀ ਸ਼ੂਟਿੰਗ, ਭਜਾਇਆ ਵਾਪਿਸ
ਪੀੜਤ ਪਰਿਵਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਦਿਨਕਰ ਗੁਪਤਾ ਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਤੋਂ ਇਨਸਾਫ ਦੀ ਗੁਹਾਰ ਲਾਈ ਹੈ। ਉਥੇ ਹੀ ਪਰਿਵਾਰ ਨੇ ਸੁਲਤਾਨਵਿੰਡ ਥਾਣੇ ਵਿੱਚ ਕਮਜ਼ੋਰ ਐਫਆਈਆਰ ਦਰਜ ਕਰਨ ਦੇ ਵੀ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਐਫਆਈਆਈਰ ਵਿੱਚ ਉਨ੍ਹਾਂ ਸਬ-ਇੰਸਪੈਕਟਰ ਤਜਿੰਦਰ ਸਿੰਘ ਨੂੰ ਬਚਾਉਂਦੇ ਹੋਏ ਅੰਤਰ ਕਾਹਲੋਂ ਦੇ ਪਿਤਾ ਦੇ ਨਾਂ ਦੀ ਜਗ੍ਹਾ ਕੋਈ ਨਾਂ ਨਹੀਂ ਲਿਖਿਆ।