ਪੰਜਾਬ ਨੂੰ ਸ਼ਰਮਸਾਰ ਦੇਣ ਵਾਲੀ ਖ਼ਬਰ ਹੈ। ਇਕ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾਉਣ ਆਈ ਬੀਮਾਰ ਔਰਤ ਨਾਲ ਜ਼ਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਅਣਪਛਾਤੇ ਬੰਦਿਆ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਔਰਤ ਦੇ ਪਤੀ ਵਲੋਂ ਜ਼ਬਰ-ਜਨਾਹ ਕਰਨ ਵਾਲਿਆਂ ਨੂੰ ਪਛਾਣਨ ਦੀ ਗੱਲ ਕਹੀ ਗਈ ਹੈ।
ਡਾਊਨਲੋਡ Daily Post Punjabi
ਪੀੜਤ ਔਰਤ ਦੇ ਪਤੀ ਨੇ ਦੱਸਿਆ ਕਿ ਪਿਛਲੇ ਦਸ ਦਿਨਾਂ ਤੋਂ ਉਸ ਦੀ ਘਰਵਾਲੀ ਦਾ ਹਸਪਤਾਲ਼ ਵਿੱਚ ਇਲਾਜ ਚੱਲ ਰਿਹਾ ਸੀ। ਪਿਛਲੇ ਸੋਮਵਾਰ ਨੂੰ ਉਸ ਦੀ ਘਰਵਾਲੀ ਨੂੰ ਹਸਪਤਾਲ ਸਟਾਫ਼ ਵਲੋਂ ਸ਼ਾਮ ਨੂੰ ਆਪ੍ਰੇਸ਼ਨ ਦਾ ਕਹਿ ਕੇ ਓ. ਟੀ. ਵਿੱਚ ਲਿਜਾਇਆ ਗਿਆ ਅਤੇ ਉੱਥੇ ਹਸਪਤਾਲ ਵਿੱਚ ਮਜੂਦ ਸਟਾਫ਼ ਦੇ ਛੇ ਮੁੰਡਿਆ ਵੱਲੋਂ ਵਾਰੀ-ਵਾਰੀ ਮਰੀਜ਼ ਔਰਤ ਨਾਲ ਜ਼ਬਰ-ਜਨਾਹ ਕੀਤਾ ਗਿਆ।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਪੀੜਤ ਦਾ ਕਹਿਣਾ ਹੈ ਕਿ ਦਵਾਈਆਂ ਦੇ ਨਸ਼ੇ ਵਿਚ ਹੋਣ ਕਾਰਨ ਉਹ ਆਪਣਾ ਬਚਾਅ ਨਹੀਂ ਕਰ ਸਕੀ। ਡਾਕਟਰ ਦੇ ਆਉਣ ਤੋਂ ਪਹਿਲਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬਾਅਦ ਵਿੱਚ ਆਪ੍ਰੇਸ਼ਨ ਕਰਨ ਤੋਂ ਬਾਅਦ ਪੀੜਤ ਔਰਤ ਨੇ ਸਾਰੀ ਕਹਾਣੀ ਆਪਣੇ ਘਰਵਾਲੇ ਨੂੰ ਦੱਸੀ। ਪੀੜਤ ਪਰਿਵਾਰ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : ਲਖੀਮਪੁਰ : ਮਿਸ਼ਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਯੂਪੀ ਪੁਲਿਸ ਵੱਲੋਂ ਹਾਲੇ ਤੱਕ ਪੁਸ਼ਟੀ ਨਹੀਂ
ਇਸ ਬਾਰੇ ਸੰਬੰਧਤ ਥਾਣੇ ਦੀ ਇੰਸਪੈਕਟਰ ਵੱਲੋਂ ਪੀੜਤ ਔਰਤ ਦੇ ਬਿਆਨ ਦਰਜ ਕੀਤੇ ਗਏ ਹਨ, ਜਿਸ ਵਿੱਚ ਔਰਤ ਨੇ ਛੇ ਮੁੰਡਿਆ ਵਲੋਂ ਜ਼ਬਰ-ਜਨਾਹ ਕਰਨ ਦੀ ਗੱਲ ਕਹੀ ਹੈ। ਉਸ ਦੇ ਬਿਆਨਾਂ ‘ਤੇ ਅਣਪਛਾਤੇ ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਿਯਮਾਂ ਮੁਤਾਬਕ, ਇਸ ਮਾਮਲੇ ਵਿਚ ਕਿਸੇ ਦੀ ਪਛਾਣ ਜ਼ਾਹਰ ਨਹੀਂ ਕੀਤੀ ਜਾ ਸਕਦੀ।