ਸਿੱਧੂ ਮੂਸੇਵਾਲਾ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਗਰੋਂ ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਉਸ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਰਹੀਆਂ। ਗੁਆਂਢੀ ਸੂਬੇ ਪਾਕਿਸਤਾਨ ਵਿੱਚ ਵੀ ਉਸ ਦੀ ਵੱਡੀ ਫੈਨ ਫਾਲੋਇੰਗ ਸੀ। ਉਸ ਦੇ ਗਾਣਿਆਂ ਕਰਕੇ ਉਹ ਉਥੇ ਦੇ ਲੋਕਾਂ ਦੇ ਦਿਲਾਂ ਵਿੱਚ ਵੱਸਿਆ ਹੋਇਆ ਹੈ। ਇਸੇ ਦੇ ਚੱਲਦਿਆਂ ਪਾਕਿਸਤਾਨ ਵਿੱਚ ਮਰਹੂਮ ਗਾਇਕ ਨੂੰ ਸਨਮਾਨ ਦਿੱਤਾ ਜਾਏਗਾ।
ਪੰਜਾਬੀ ਜ਼ੁਬਾਨ ਨੂੰ ਉੱਚਾ ਚੁੱਕਣ ਲਈ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਵੱਲੋਂ ਮਰਨ ਉਪਰੰਤ ‘ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅੰਮ੍ਰਿਤ ਪ੍ਰੀਤਮ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਇਹ ਐਵਾਰਡ ਮਿਲਣ ਜਾ ਰਿਹਾ ਹੈ।
ਪਾਕਿਸਤਾਨੀ ਲੇਖਕ ਇਲਿਆਸ ਘੁੰਮਣ ਨੇ ਟਵਿੱਟਰ ‘ਤੇ ਇਸ ਐਲਾਨ ਦਾ ਇੱਕ ਪੋਸਟਰ ਸਾਂਝਾ ਕੀਤਾ। ਇਸ ਪੋਸਟਰ ਦੀ ਕੈਪਸ਼ਨ ਸੀ- “ਸਿੱਧੂ ਮੂਸੇਵਾਲਾ, ਇੱਕ ਸ਼ਹੀਦ ਗਾਇਕ, ਜੋ ਸਾਡੀ ਰੂਹ ਦੇ ਸਮੂਹਿਕ ਦੁੱਖਾਂ ਬਾਰੇ ਗਾਉਂਦਾ ਸੀ। ਵਿਛੜੀ ਰੂਹ ਨੂੰ ਪਾਕਿਸਤਾਨ ਵਿੱਚ ਬਹੁਤ ਸਤਿਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਉਸਨੂੰ ਇੱਕ ਚੋਟੀ ਦੇ ਮੈਡਲ ਨਾਲ ਨਾਮਜ਼ਦ ਕੀਤਾ ਗਿਆ ਹੈ।”
ਦੱਸ ਦੇਈਏ ਕਿ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਇਲਿਆਸ ਘੁੰਮਣ ਮਰਹੂਮ ਗਾਇਕ ਨੂੰ ਯਾਦ ਕਰਦੇ ਹੋਏ ਬਹੁਤ ਸਾਰੀਆਂ ਪੋਸਟਾਂ ਸ਼ੇਅਰ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਮਰਹੂਮ ਪੰਜਾਬੀ ਗਾਇਕ ਜਦੋਂ ਤੋਂ ਕੁਝ ਹਮਲਾਵਰਾਂ ਦੁਆਰਾ ਹਮਲਾ ਕੀਤਾ ਗਿਆ ਸੀ, ਉਦੋਂ ਤੋਂ ਹੀ ਪਾਕਿਸਤਾਨ ਤੋਂ ਉਸ ਦੇ ਕਈ ਪ੍ਰਸ਼ੰਸਕ ਪੋਸਟਾਂ ਪਾ ਕੇ ਆਪਾ ਦੁੱਖ ਸਾਂਝਾ ਕਰ ਰਹੇ ਹਨ। ਮੂਸੇਵਾਲਾ ਨੇ ਇਸ ਸਾਲ ਪਾਕਿਸਤਾਨੀਆਂ ਨਾਲ ਉਥੇ ਆ ਕੇ ਸ਼ੋਅ ਕਰਨ ਦਾ ਵਾਅਦਾ ਵੀ ਕੀਤਾ ਸੀ। ਹੁਣ ਸਿੱਧੂ ਮੂਸੇ ਵਾਲਾ ਨੂੰ ਪਾਕਿਸਤਾਨ ਵੱਲੋਂ ‘ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ, 15 ਅਗਸਤ ਨੂੰ ਹੋਣਗੇ ਪੱਕੇ
ਉਸ ਦੇ ਕਤਲ ਤੋਂ ਬਾਅਦ ਸਾਰਾ ਪੰਜਾਬ, ਉਸ ਦੇ ਪ੍ਰਸ਼ੰਸਕ ਅਤੇ ਦੁਨੀਆ ਭਰ ਦੇ ਪ੍ਰਸ਼ੰਸਕ ਸਿੱਧੂ ਮੂਸੇ ਵਾਲਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਹਾਲਾਂਕਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਫੈਨ ਫਾਲੋਇੰਗ ਹੋਰ ਵੀ ਵੱਧ ਗਈ। ਪਹਿਲੀ ਵਾਰ ਜਿਨ੍ਹਾਂ ਨੇ ਸਿੱਧੂ ਦੇ ਗਾਣੇ ਸੁਣੇ ਉਹ ਵੀ ਉਸ ਦੇ ਗਾਣਿਆਂ ਵਿੱਚ ਬਿਆਨ ਕੀਤੀ ਸੱਚਾਈ ਦੀਆਂ ਤਾਰੀਫਾਂ ਕਰਦੇ ਹੋਏ ਉਸ ਦੇ ਫੈਨ ਬਣ ਗਏ।
ਵੀਡੀਓ ਲਈ ਕਲਿੱਕ ਕਰੋ -: