ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ 26 ਦਿਨਾਂ ਬਾਅਦ ਉਸ ਦਾ ਨਵਾਂ ਗੀਤ SYL ਰਿਲੀਜ਼ ਹੋਇਆ। ਮੂਸੇਵਾਲਾ ਦਾ ਇਹ ਗੀਤ ਵੀਰਵਾਰ ਸ਼ਾਮ 6 ਵਜੇ ਪੰਜਾਬ-ਹਰਿਆਣਾ ਵਿਚਾਲੇ ਵਿਵਾਦਿਤ ਐੱਸਵਾਈਐੱਲ ਨਹਿਰ ਦੇ ਮੁੱਦੇ ‘ਤੇ ਹੈ। 4 ਮਿੰਟ 9 ਸੈਕਿੰਡ ਦੇ ਇਸ ਗੀਤ ਨੂੰ 3 ਲੱਖ ਪ੍ਰਸ਼ੰਸਕਾਂ ਨੇ ਇੱਕੋ ਸਮੇਂ ਵੇਖਿਆ।
SYL ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ ‘ਉਹ ਕਲਮ ਨੀ ਰੁਕਣੀ, ਨਿਤ ਨਵਾਂ ਹੁਣ ਗਾਣਾ ਆਊ… ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਊ, ਫੇਰ ਪੁੱਤ ਬੇਗਾਨੇ ਨਹਿਰਾਂ ‘ਚ ਡੇਗਾ ਲਾ ਹੀ ਹਿੰਦੇ… ਓਨ੍ਹਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦੇਂਦੇ’
ਗੀਤ ਨੂੰ ਪਹਿਲੇ 6 ਮਿੰਟਾਂ ‘ਚ 4.77 ਲੱਖ ਲੋਕਾਂ ਨੇ ਵੇਖਿਆ ਅਤੇ 3.14 ਲੱਖ ਲੋਕਾਂ ਨੇ ਪਸੰਦ ਕੀਤਾ। ਗੀਤ ‘ਤੇ 1.10 ਲੱਖ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰ ਲਾਰੈਂਸ ਨੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਸਿੱਧੂ ਮੂਸੇਵਾਲਾ ਨਵੇਂ ਗੀਤ ਵਿੱਚ ਪੰਜਾਬ ਦੇ ਪਾਣੀਆਂ ਅਤੇ ਇਸ ਨਾਲ ਜੁੜੇ ਹੋਰ ਮੁੱਦਿਆਂ ਬਾਰੇ ਗੱਲ ਕਰ ਰਿਹਾ ਹੈ। ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦਰਮਿਆਨ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਹੈ। ਸਿੱਧੂ ਦੇ ਗੀਤ ‘ਚ ਇਹ ਸਾਰਾ ਵਿਵਾਦ ਦੱਸਿਆ ਹੈ।
ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗੀਤ ਦੀ ਵੀਡੀਓ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਮਾਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੌਰਾਨ ਦਿੱਲੀ ਮਾਰਚ ਦੇ ਸ਼ਾਟ ਵੀ ਵਿਖਾਏ ਗਏ ਹੈ। ਇਸ ਤੋਂ ਇਲਾਵਾ ਲਾਲ ਕਿਲ੍ਹੇ ‘ਤੇ ਸਿੱਖ ਸਮਾਜ ਦੇ ਪ੍ਰਤੀਕ ਨਿਸ਼ਾਨ ਸਾਹਿਬ ਲਹਿਰਾਉਣ ਦੀ ਵੀ ਸ਼ਲਾਘਾ ਕੀਤੀ ਗਈ।
ਬੁੱਧਵਾਰ ਰਾਤ ਨੂੰ ਹੀ ਸਿੱਧੂ ਦੇ ਵੈਰੀਫਾਈਡ ਸੋਸ਼ਲ ਮੀਡੀਆ ਅਕਾਊਂਟ ‘ਤੇ SYL ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਇਸ ਪੋਸਟ ਨੂੰ ਕਾਫੀ ਸ਼ੇਅਰ ਕੀਤਾ ਹੈ। ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਦੌਰਾਨ ਉਸ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਕਿ ਉਹ ਅਗਲੇ 5-7 ਸਾਲਾਂ ਤੱਕ ਆਪਣੇ ਬੇਟੇ ਨੂੰ ਗੀਤਾਂ ਰਾਹੀਂ ਜ਼ਿੰਦਾ ਰੱਖਣ ਦਾ ਵਾਅਦਾ ਕਰਦੇ ਹਨ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਬੇਟੇ ਦੇ ਕਈ ਗੀਤ ਰਿਲੀਜ਼ ਹੋਣ ਦੀ ਸਟੇਜ ‘ਤੇ ਹਨ। ਸਿੱਧੂ ਨੇ ਕਈ ਹੋਰ ਗੀਤ ਵੀ ਲਿਖੇ। ਇਹ ਸਾਰੇ ਗੀਤ ਇਕ-ਇਕ ਕਰਕੇ ਰਿਲੀਜ਼ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: