ਬਠਿੰਡਾ ‘ਚ ਡੇਰਾ ਸਿਰਸਾ ਦੇ ਹੈੱਡਕੁਆਰਟਰ ਸਲਾਬਤਪੁਰਾ ਵਿਖੇ ਸਿੱਖ ਸੰਗਤਾਂ ਨੇ ਐਤਵਾਰ ਨੂੰ ਨਾਮ ਚਰਚਾ ‘ਤੇ ਰੋਕ ਲਗਾ ਦਿੱਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਸਕਰਨ ਸਿੰਘ ਵਾਲਾ ਦੀ ਅਗਵਾਈ ਹੇਠ ਸਿੱਖ ਸੰਗਤ ਨੇ ਡੇਰਾ ਸਲਾਬਤਪੁਰਾ ਨੂੰ ਜਾਂਦੀ ਬਾਜਾਖਾਨਾ ਬਰਨਾਲਾ ਰੋਡ ’ਤੇ ਸੜਕ ਦੇ ਵਿਚਕਾਰ ਧਰਨਾ ਦਿੱਤਾ। ਸਿੱਖ ਸੰਗਤ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਦਾ ਵਿਰੋਧ ਕਰ ਰਹੀ ਹੈ। ਦੋਸ਼ ਹੈ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਹਰ ਐਤਵਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਡੇ ਪਰਦੇ ਰਾਹੀਂ ਸੰਬੋਧਤ ਕਰ ਰਿਹਾ ਹੈ। ਐਤਵਾਰ ਨੂੰ ਵੀ ਜਦੋਂ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਗੱਡੀਆਂ ਤੇ ਬੱਸਾਂ ਰਾਹੀਂ ਸਲਾਬਤਪੁਰਾ ਡੇਰਾ ਜਾ ਰਹੇ ਸਨ ਤਾਂ ਸਿੱਖ ਸੰਗਤ ਨੇ ਉਨ੍ਹਾਂ ਦਾ ਰਸਤਾ ਰੋਕ ਦਿੱਤਾ। ਸਿੱਖ ਸੰਗਤ ਬਾਜਾਖਾਨਾ ਬਰਨਾਲਾ ਮਾਰਗ ‘ਤੇ ਜਾਮ ਲਗਾ ਕੇ ਬੈਠ ਗਈ। ਜਾਮ ਦੀ ਸੂਚਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਮੌਕੇ ‘ਤੇ ਤਾਇਨਾਤ ਕੀਤੀ ਗਈ। ਡੀ.ਐੱਸ.ਪੀ. ਫੂਲ ਅਸਵੰਦ ਸਿੰਘ ਵੀ ਸਿੱਖ ਸੰਗਤ ਨਾਲ ਗੱਲ ਕਰਨ ਪਹੁੰਚੇ।
ਇਹ ਵੀ ਪੜ੍ਹੋ : ਸਿੱਧੂ ਦੀ ਗਵਾਹੀ ਲਈ Z+ ਸਕਿਓਰਿਟੀ ਦਾ ਖਰਚਾ ਨਹੀਂ ਚੁੱਕੇਗੀ ਸਰਕਾਰ, ਵੀਸੀ ਰਾਹੀਂ ਹੋਵੇਗੀ ਪੇਸ਼ੀ
ਸਿੱਖ ਨੇਤਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਪੰਜਾਬ ‘ਚ ਡੇਰਾ ਮੁਖੀ ਦਾ ਨਾਂ ਸਾਹਮਣੇ ਆਇਆ ਹੈ ਪਰ ਪੰਜਾਬ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ, ਸਗੋਂ ਪੰਜਾਬ ਪੁਲਿਸ ਦੀ ਨਿਗਰਾਨੀ ਵਿੱਚ ਨਾਮ ਚਰਚਾ ਕਰਾ ਰਹੀ ਹੈ।
ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਗੰਭੀਰ ਮਾਮਲਿਆਂ ਵਿੱਚ ਦੋਸ਼ੀ ਡੇਰਾ ਮੁਖੀ ਪੰਜਾਬ ਵਿੱਚ ਡੇਰਾ ਖੋਲ੍ਹਣ ਦੀ ਸਾਜ਼ਿਸ਼ ਰਚ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਡੇਰਾ ਮੁਖੀ ਨੂੰ ਗ੍ਰਿਫਤਾਰ ਕਰ ਜੇਲ੍ਹ ਵਿੱਚ ਪਾਵੇ।
ਵੀਡੀਓ ਲਈ ਕਲਿੱਕ ਕਰੋ -: