ਪੰਜਾਬ ‘ਚ ਵੋਟਾਂ ਤੋਂ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਸਿੱਖ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਯਮੁਨਾਨਗਰ ਦੇ ਮਹੰਤ ਕਰਮਜੀਤ ਸਿੰਘ, ਪੰਜਾਬ ਤੋਂ ਸੰਤ ਬਲਵੀਰ ਸਿੰਘ ਸੀਚੇਵਾਲ ਸਣੇ ਕਈ ਹਸਤੀਆਂ ਸ਼ਾਮਲ ਸਨ।
ਮਹੰਤ ਕਰਮਜੀਤ ਸਿੰਘ ਨੇ ਦੱਸਿਆ ਕਿ ਗੱਲਬਾਤ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਖੂਨ ਵਿੱਚ ਸਿੱਖੀ ਤੇ ਸੇਵਾ ਹੈ। ਉਹ ਸਿੱਖਾਂ ਲਈ ਦਿਲੋਂ ਕੰਮ ਕਰਦੇ ਹਨ। ਸਿੱਖ ਹਸਤੀਆਂ ਨੇ ਸਿੱਖ ਸਮਾਜ ਲਈ ਕੀਤੇ ਗਏ ਕੰਮ ਦੇ ਬਦਲੇ ਪੀ.ਐੱਮ. ਮੋਦੀ ਦੀ ਸ਼ਲਾਘਾ ਕੀਤੀ।
ਸਿੱਖ ਹਸਤੀਆਂ ਨਾਲ ਮੁਲਾਕਾਤ ਪਿੱਛੋਂ ਪੀ.ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਕੋਸ਼ਿਸ਼ਾਂ ‘ਤੇ ਸਿੱਖ ਕੌਮ ਦੇ ਪਤਵੰਤੇ ਸੱਜਣਾਂ ਵੱਲੋਂ ਦਿੱਤੇ ਪਿਆਰ ਭਰੇ ਸ਼ਬਦਾਂ ਨਾਲ ਮੈਂ ਬਹੁਤ ਨਿਮਾਣਾ ਮਹਿਸੂਸ ਕੀਤਾ। ਮੈਂ ਇਸ ਨੂੰ ਆਪਣਾ ਮਾਣ ਸਮਝਦਾ ਹਾਂ ਕਿ ਸਤਿਕਾਰਤ ਸਿੱਖ ਗੁਰੂਆਂ ਨੇ ਮੇਰੇ ਤੋਂ ਸੇਵਾ ਲਈ ਹੈ ਅਤੇ ਉਨ੍ਹਾਂ ਦੇ ਆਸ਼ੀਰਵਾਦ ਨੇ ਮੈਨੂੰ ਸਮਾਜ ਲਈ ਕੰਮ ਕਰਨ ਦੇ ਲਾਇਕ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਦਿੱਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਪੀ.ਐੱਮ. ਮੋਦੀ ਦੀ ਸ਼ਲਾਘਾ ਕਰਦਿਾਂ ਕਿਹਾ ਕਿ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੀ.ਐੱਮ. ਨੇ ਐੱਸ.ਆਈ.ਟੀ. ਬਣਾਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਲਈ ਕਾਰੀਡੋਰ ਖੁਲ੍ਹਵਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਕਈ ਇਤਿਹਾਸਕ ਗੱਲਾਂ ਹੋਈਆਂ ਹਨ। ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ ਛੋਟੇ-ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਦਾ ਐਲਾਨ ਕੀਤਾ। ਗੁਰੂ ਕੇ ਲੰਗਰ ਤੋਂ ਜੀ.ਐੱਸ.ਟੀ. ਹਟਵਾਇਆ। ਅਜਿਹੇ ਕਈ ਕੰਮ ਉਨ੍ਹਾਂ ਨੇ ਸਿੱਖ ਸਮਾਜ ਲਈ ਕੀਤੇ ਹਨ।