ਗਾਇਕ ਜਸਬੀਰ ਜੱਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਟਵੀਟ ਕੀਤਾ ਹੈ। ਟਵੀਟ ਵਿਚ ਉਨ੍ਹਾਂ ਨੇ CM ਮਾਨ ਦੀ ਤਾਰੀਫ ਕੀਤੀ ਹੈ । ਦੱਸ ਦੇਈਏ ਕਿ ਜਸਬੀਰ ਜੱਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਪੁਰਾਣੇ ਦੋਸਤ ਹਨ।
ਟਵੀਟ ਵਿਚ ਜਸਬੀਰ ਜੱਸੀ ਨੇ ਲਿਖਿਆ ਹੈ ਕਿ ‘ਮੈਂ ਸੋਚਿਆ ਸੀ ਇਸ ਵਾਰ ਜੋ ਵੀ CM ਬਣੇਗਾ ਉਸ ਤੋਂ ਆਪਣੇ ਨਿਜੀ ਕੰਮ ਕਰਾਵਾਂਗਾ ਕਿਉਂਕਿ ਘਰਦਿਆਂ ਦੇ ਨਾਲ-ਨਾਲ ਮਿੱਤਰ ਵੀ ਬੋਲਦੇ ਨੇ ਕਿ ਐਨੀ ਜਾਣ ਪਛਾਣ ਹੋਣ ਦੇ ਬਾਵਜੂਦ ਵੀ ਤੂੰ ਕਿਸੇ ਤੋਂ ਕੰਮ ਨਹੀਂ ਲੈਂਦਾ ਪਰ ਦੇਖੋ ਮੇਰੀ ਕਿਸਮਤ ਕਿ CM ਬਣਿਆ ਤਾਂ ਆਪਣਾ ਯਾਰ ਹੀ ਪਰ ਇਹ ਉਹ ਬੰਦਾ ਜੋ ਪੰਜਾਬ ਦੇ ਹਿੱਤ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਸੁਣਦਾ।’
ਜੱਸੀ ਵੱਲੋਂ ਕੀਤੇ ਗਏ ਟਵੀਟ ਨੂੰ ਦੋ ਪਹਿਲੂਆਂ ਨਾਲ ਦੇਖਿਆ ਜਾ ਰਿਹਾ ਹੈ। ਇੱਕ ਪਾਸੇ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ ਤੇ ਦੂਜੇ ਪਾਸੇ ਟਵੀਟ ਰਾਹੀਂ ਇਹ ਸੁਨੇਹਾ ਵੀ ਦੇਣਾ ਚਾਹੁੰਦੇ ਹਨ ਕਿ ਜਿਹੜਾ ਕੰਮ ਮੈਂ CM ਮਾਨ ਨੂੰ ਦਿੱਤਾ ਸੀ, ਉਹ ਅਜੇ ਤੱਕ ਨਹੀਂ ਹੋਇਆ। ਇਸ ਤੋਂ ਸਾਫ ਜ਼ਾਹਿਰ ਹੈ ਕਿ ਮੁੱਖ ਮੰਤਰੀ ਮਾਨ ਪੰਜਾਬ ਦੇ ਕੰਮਾਂ ਨੂੰ ਲੈ ਕੇ ਇੰਨੇ ਸੰਜੀਦੇ ਹਨ ਕਿ ਉਨ੍ਹਾਂ ਨੂੰ ਪੰਜਾਬ ਦੇ ਹਿੱਤਾਂ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਸੂਝ ਰਿਹਾ। ਇਥੋਂ ਤੱਕ ਕਿ ਕਰੀਬੀਆਂ ਵੱਲੋਂ ਦਿੱਤੇ ਗਏ ਕੰਮਾਂ ਨੂੰ ਹੀ ਭੁਲੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਸੰਭਾਲੇ ਹੋਏ ਦੋ ਮਹੀਨੇ ਦੇ ਲਗਭਗ ਦਾ ਸਮਾਂ ਬੀਤ ਚੁੱਕਾ ਹੈ ਪਰ ਇਸ ਦੌਰਾਨ ਬਹੁਤ ਹੀ ਵੱਡੇ-ਵੱਡੇ ਐਲਾਨ ਤੇ ਫੈਸਲੇ ‘ਆਪ’ ਵੱਲੋਂ ਕੀਤੇ ਜਾ ਚੁੱਕੇ ਹਨ। ਹਰੇਕ ਵਿਭਾਗ ਦੇ ਵਿਧਾਇਕ ਤੇ ਮੰਤਰੀ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਤੇ ਗੈਰ-ਕਾਨੂੰਨੀ ਕਾਰਵਾਈਆਂ ਖਿਲਾਫ ਲਗਾਤਾਰ ਸ਼ਿਕੰਜਾ ਕੱਸ ਰਹੇ ਹਨ।