ਪੰਜਾਬ ਵਿਚ ਸਰਕਾਰ ਬਦਲਦੇ ਹੀ ਨਸ਼ੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਮਾਨ ਤੋਂ ਪੁੱਛਿਆ ਕਿ ਕੀ ਨਸ਼ੇ ਨੂੰ ਲੈ ਕੇ ਉਨ੍ਹਾਂ ਨੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਕੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ‘ਤੇ ਪਾਕਿਸਤਾਨ ਦੇ ਪੱਖ ‘ਚ ਸਟੈਂਡ ਲੈਣ ਦਾ ਦਬਾਅ ਪਾ ਰਹੇ ਹਨ। ਅਸਲ ‘ਚ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਪੈਸ਼ਲ ਸੈਸ਼ਨ ਬੁਲਾਇਆ ਸੀ। ਉਸ ਵਿਚ ਮੁੱਖ ਮੰਤਰੀ ਮਾਨ ਨੇ ਪੰਜਾਬ ‘ਚ ਹੀ ਚਿੱਟਾ ਬਣਨ ਦੀ ਗੱਲ ਕਹੀ ਸੀ ਜਿਸ ਨੂੰ ਲੈ ਕੇ ਸਿਰਸਾ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਡਰੱਗਜ਼ ਆਉਂਦੀ ਹੈ। ਮੰਨ ਲੈਂਦੇ ਹਾਂ ਕਿ ਇਹ ਬਾਰਡਰ ਪਾਰ (ਪਾਕਿਸਤਾਨ) ਤੋਂ ਆਉਂਦੀ ਹੈ। ਪੰਜਾਬ ਤੋਂ ਢਾਈ ਗੁਣਾ ਵੱਡਾ ਰਾਜਸਥਾਨ ਹੈ। ਜੰਮੂ-ਕਸ਼ਮੀਰ ‘ਚ ਅੱਧੇ ਤੋਂ ਜ਼ਿਆਦਾ ਬਾਰਡਰ ਪਾਕਿਸਤਾਨ ਨਾਲ ਲੱਗਦੇ ਹਨ। ਉਥੇ ਤਾਂ ਕੋਈ ਚਿੱਟਾ ਨਹੀਂ ਖਾਂਧਾ। ਇਥੇ ਹੀ ਬਣਦਾ ਹੈ, ਇਥੇ ਵਾਲੇ ਹੀ ਹਨ, ਬਹੁਤ ਜਲਦੀ ਇਨ੍ਹਾਂ ਨੂੰ ਸਾਹਮਣੇ ਲਿਆਵਾਂਗੇ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਭਾਜਪਾ ਨੇਤਾ ਸਿਰਸਾ ਨੇ ਕਿਹਾ ਕਿ ਇਹ ਨਾ ਮੰਨਣਯੋਗ ਹੈ ਕਿ ਮੁੱਖ ਮੰਤਰੀ ਮਾਨ ਪਾਕਿਸਤਾਨ ਨੂੰ ਡਰੱਗ ਸਮਗਲਿੰਗ ਤੋਂ ਕਲੀਨ ਚਿੱਟ ਦੇ ਰਹੇ ਹਨ। ਉਹ ਕਹਿ ਰਹੇ ਹਨ ਕਿ ਚਿੱਟਾ ਇਥੇ ਬਣਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ਾ ਪੰਜਾਬ ਵਿਚ ਬਣ ਰਿਹਾ ਹੈ ਜਦੋਂ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਇਹ ਸਾਰਾ ਪਾਕਿਸਤਾਨ ਦਾ ਕੀਤਾ ਹੋਇਆ ਹੈ।
ਹੁਣੇ ਜਿਹੇ ਬਾਰਡਰ ਪਾਰ ਤੋਂ ਨਸ਼ੇ ਦੀ ਸਮਗਲਿੰਗ ਦਾ ਮੁੱਦਾ ਸੁਰਖੀਆਂ ਵਿਚ ਰਿਹਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਰਹਿੰਦੇ ਵੀ ਡ੍ਰੋਨ ਨਾਲ ਹੈਰੋਇਨ ਸਪਲਾਈ ਦੇ ਮਾਮਲੇ ਫੜੇ ਗਏ। ਇਹ ਡ੍ਰੋਨ ਪਾਕਿਸਤਾਨ ਤੋਂ ਆਏ ਸਨ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਬੀਐੱਸਐੱਫ ਦਾ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ। ਹੁਣ ਨਵੇਂ ਮੁੱਖ ਮੰਤਰੀ ਮਾਨ ਦੇ ਬਿਆਨ ਨਾਲ ਫਿਰ ਨਸ਼ੇ ‘ਤੇ ਸਿਆਸਤ ਤੇਜ਼ ਹੋ ਗਈ ਹੈ।