ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਬਾਹਰ ਹੰਗਾਮਾ ਤੇ ਤੋੜ-ਫੋੜ ਕਰਨ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰੀ ਮਗਰੋਂ ਜ਼ਮਾਨਤ ‘ਤੇ ਛੱਡੇ ਗਏ ਭਾਰਤੀ ਜਨਤਾ ਯੁਵਾ ਮੋਰਚਾ (ਭਾਜਯੁਮੋ) ਦੇ 8 ਮੈਂਬਰਾਂ ਦਾ ਪਾਰਟੀ ਵੱਲੋਂ ਸਵਾਗਤ ਕੀਤੇ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ।
ਦਿੱਲੀ ਦੇ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਬੀਜੇਪੀ ‘ਤੇ ਹਮਲਾ ਬੋਲਿਦਆਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਕਾਤਲਾਂ, ਬਲਾਤਕਾਰੀਆਂ ਤੇ ਗੁੰਡਿਆਂ ਨੂੰ ਉੱਚੇ ਅਹੁਦੇ ਦੇ ਕੇ ਸਨਮਾਨਤ ਕੀਤਾ ਹੈ। ਸਿਸੋਦੀਆ ਨੇ ਕਿਹਾ ਕਿ ਭਾਜਪਾ ਦਾ ਇੱਕ ਹੀ ਸੰਦੇਸ਼ ਹੈ, ਜੇ ਤੁਸੀਂ ਲਫੰਗਾਪੁਣਾ ਕਰਦੇ ਹੋ, ਬਲਾਤਕਾਰ ਕਰਦੇ ਹੋ, ਗੁੰਡੇ ਹੋ, ਬਦਮਾਸ਼ ਹੋ ਤਾਂ ਬੀਜੇਪੀ ਵਿੱਚ ਤੁਹਾਡਾ ਸਵਾਗਤ ਹੈ। ਕੱਲ੍ਹ ਜਿਸ ਤਰ੍ਹਾਂ ਬੀਜੇਪੀ ਨੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਸਨਮਾਨਤ ਕੀਤਾ, ਇਸ ਤੋਂ ਪਤਾ ਲੱਗਦਾ ਹੈ ਕਿ ਬੀਜੇਪੀ ਗੁੰਡਿਆਂ ਦੀ ਪਾਰਟੀ ਹੈ।
ਉਨ੍ਹਾਂ ਕਿਹਾ ਕਿ ਅੱਜ ਬੀਜੇਪੀ ਦੀ ਪਛਾਣ ਉਸ ਪਾਰਟੀ ਦੀ ਬਣ ਗਈ ਹੈ, ਜਿਸ ਦੇ ਲੋਕ ਘਰਾਂ ਵਿੱਚ ਵੜ ਕੇ ਗੁੰਡਾਗਰਦੀ ਤੇ ਮਾਰਕੁੱਟ, ਮਰਡਰ ਤੇ ਬਲਾਤਕਾਰ ਵਰਗੇ ਗੰਭੀਰ ਅਪਰਾਧ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਜੇ ਕੋਈ ਅਮਰੀਕਾ ਵਿੱਚ ਗੁੰਡਾਗਰਦੀ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਵਿੱਚ ਜਾਣਾ ਪੈਂਦਾ ਹੈ, ਪਰ ਜੇ ਭਾਰਤ ਵਿੱਚ ਗੁੰਡਾਗਰਦੀ ਕਰਦਾ ਹੈ ਤਾਂ ਉਸ ਨੂੰ ਭਾਜਪਾ ਵਿੱਚ ਆਰਾਮ ਨਾਲ ਜਗ੍ਹਾ ਮਿਲ ਜਾਂਦੀ ਹੈ।
ਸਿਸੋਦੀਆ ਨੇ ਕਿਹਾ ਕਿ ਜੇ ਯੂਰਪ ਵਿੱਚ ਕੋਈ ਕੁੜੀ ਛੇੜਦਾ ਹੈ ਤਾਂ ਉਸ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਪਰ ਜੇ ਭਾਰਤ ਵਿੱਚ ਕੋਈ ਕੁੜੀ ਛੇੜਦਾ ਹੈ ਤਾਂ ਜਾਂ ਉਹ ਪਹਿਲਾਂ ਹੀ ਬੀਜੇਪੀ ਦਾ ਨੇਤਾ ਹੋਵੇਗਾ ਜਾਂ ਫਿਰ ਬਾਅਦ ਵਿੱਚ ਬੀਜੇਪੀ ਉਸ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਕੋਈ ਅਹੁਦਾ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਨ੍ਹਾਂ ਕਿਹਾ ਕਿ ਇਸ ਹਰਕਤ ਨਾਲ ਭਾਜਪਾ ਦਾ ਚਰਿੱਤ ਦੇਸ਼ ਦੇ ਸਾਹਮਣੇ ਆ ਗਿਆ ਹੈ। ਇਹ ਪਾਰਟੀ ਕਦੇ ਵੀ ਸਕੂਲ, ਹਸਪਤਾਲ, ਸਿੱਖਿਆ ਤੇ ਰੋਜ਼ਗਾਰ ਦੀ ਗੱਲ ਨਹੀਂ ਕਰਦੀ, ਇਹ ਨੌਜਵਾਨਾਂ ਨੂੰ ਅਨਪੜ੍ਹ ਤੇ ਬੇਰੋਜ਼ਗਾਰ ਰਖ ਕੇ ਰਾਜ ਕਰਨਾ ਚਾਹੁੰਦੀ ਹੈ।