ਦਿੱਲੀ ਦੇ ਉਪ ਮੁੱਖ ਮੰਤਰੀ ਨੇ ਦਿੱਲੀ ਨਗਰ ਨਿਗਮ ਦੀ ਕਬਜ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਸਕੱਤਰੇਤ ‘ਚ ਹੋਈਪੰਜਾਬ ‘ਚ ਵਧਿਆ ਕੋਰੋਨਾ ਦੀ ਚੌਥੀ ਲਹਿਰ ਦਾ ਖਤਰਾ ! ਬੀਤੇ 2 ਦਿਨਾਂ ‘ਚ ਸਾਹਮਣੇ ਆਏ ਇੰਨੇ ਨਵੇਂ ਮਰੀਜ਼, ਪਈਆਂ ਭਾਜੜਾਂਅਤੇ ਬੁਲਡੋਜ਼ਰ ਚਲਾ ਕੇ 60 ਲੱਖ ਲੋਕਾਂ ਨੂੰ ਬੇਘਰ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਲੋਕਾਂ ਨੇ ਜਿਥੇ ਝੁੱਗੀਆਂ ਤੋਂ ਮਕਾਨ ਦੇਣ ਵਿਚ ਜੁਟੀ ਹੈ ਉਥੇ ਭਾਜਪਾ ਦੇ ਮੇਅਰ ਤੇ ਕੌਂਸਲਰਾਂ ਨੇ ਫਲੈਟਾਂ ਵਿਚ ਬਾਲਕੋਨੀ ਬਣਾਉਣ ਦੇ ਨਾਂ ‘ਤੇ ਪੈਸੇ ਖਾਧੇ ਅਤੇ ਹੁਣ ਉਨ੍ਹਾਂ ਦੇ ਆਸ਼ਿਆਨਿਆਂ ‘ਤੇ ਬੁਲਡੋਜ਼ਰ ਚਲਾ ਰਹੇ ਹਨ। ਸਿਸੋਦੀਆ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਿੱਲੀ ਨਗਰ ਨਿਗਮ ਵਿਚ ਭਾਜਪਾ ਦੇ ਨੇਤਾਵਾਂ, ਕੌਂਸਲਰਾਂ ਤੇ ਮਹਾਪੌਰ ਨੇ ਮਿਲ ਕੇ ਪਿਛਲੇ 15 ਸਾਲਾਂ ਤੋਂ ਗੈਰ-ਕਾਨੂੰਨੀ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਭਾਜਪਾ ਦੇ ਲੋਕਾਂ ਨੂੰ ਅਪੀਲ ਹੈ ਕਿ ਕਾਰਵਾਈ ਕਰਨੀ ਹੈ ਤਾਂ ਉਨ੍ਹਾਂ ਕੌਂਸਲਰਾਂ ‘ਤੇ ਕਰੋ ਜਿਨ੍ਹਾਂ ਦੇ ਕਾਰਜਕਾਲ ਵਿਚ ਇਹ ਗੈਰ-ਕਾਨੂੰਨੀ ਨਿਰਮਾਣ ਹੋਇਆ ਹੈ। ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿਚ 1750 ਕੱਚੀਆਂ ਕਾਲੋਨੀਆਂ ਹਨ ਜਿਥੇ 14 ਲੱਖ ਪਰਿਵਾਰਾਂ ਦੇ 50 ਲੱਖ ਲੋਕ ਰਹਿੰਦੇ ਹਨ। ਦਿੱਲੀ ਵਿਚ 860 ਝੁੱਗੀ ਝੌਂਪੜੀ ਕਾਲੋਨੀਆਂ ਹਨ ਜਿਨ੍ਹਾਂ ਵਿਚ 10 ਲੱਖ ਲੋਕ ਰਹਿੰਦੇ ਹਨ। ਭਾਜਪਾ ਇਥੇ ਵੀ ਲੋਕਾਂ ਨੂੰ ਨੋਟਿਸ ਦੇ ਰਹੀ ਹੈ ਤੇ ਇਨ੍ਹਾਂ ਦੇ ਘਰਾਂ ‘ਤੇ ਵੀ ਬੁਲਡੋਜ਼ਰ ਚਲਵਾ ਕੇ ਲੋਕਾਂ ਨੂੰ ਬੇਘਰ ਕਰਨਾ ਚਾਹੁੰਦੀ ਹੈ।
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਜਦੋਂ ਤੋਂ ਨਗਰ ਨਿਗਮ ਦੀ ਨਾਜਾਇਜ਼ ਉਸਾਰੀ ‘ਤੇ ਬੁਲਡੋਜ਼ਰ ਚੱਲਿਆ ਹੈ, ਉਦੋਂ ਤੋਂ ‘ਆਪ’ ਆਗੂ ਵੋਟ ਬੈਂਕ ਖਤਮ ਹੋਣ ਤੋਂ ਡਰਦੇ ਹਨ। ਦੂਜੇ ਪਾਸੇ ਸਿਸੋਦੀਆ ਨੇ ਭਾਜਪਾ ਦੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।