ਸਿੱਖਿਆ ਨੂੰ ਲੈ ਕੇ ਗੁਜਰਾਤ ਤੇ ਦਿੱਲੀ ਵਿੱਚ ਸਿਆਸੀ ਜੰਗ ਛਿੜ ਗਈ ਹੈ। ਸਿੱਖਿਆ ਮੰਤਰੀ ਜੀਤੂ ਵਾਘਾਨੀ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਦਿੱਲੀ ਦੇ ਸਿੱਖਿਆ ਮੰਤਰੀ ਤੇ ‘ਆਪ’ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 11 ਅਪ੍ਰੈਲ ਨੂੰ ਭਾਜਪਾ ਸਰਕਾਰ ਦੇ ਕੰਮ ਵੇਖਣ ਲਈ ਗੁਜਰਾਤ ਜਾਣਗੇ।
ਦੱਸ ਦੇਈਏ ਕਿ ਜੀਤੂ ਵਘਾਨੀ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਸਕੂਲ ਪਸੰਦ ਨਹੀਂ ਹਨ, ਉਨ੍ਹਾਂ ਨੂੰ ਕਿਸੇ ਹੋਰ ਰਾਜ ਵਿੱਚ ਚਲੇ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ”ਮੈਂ ਵੇਖਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ 27 ਸਾਲਾਂ ‘ਚ ਸਿੱਖਿਆ ਸੈਕਟਰ ‘ਚ ਕੀ ਕੰਮ ਕੀਤਾ ਹੈ। ਮੈਂ ਅਗਲੇ ਸੋਮਵਾਰ ਨੂੰ ਸੂਬੇ ਦੇ ਸਕੂਲਾਂ ਨੂੰ ਦੇਖਣ ਲਈ ਗੁਜਰਾਤ ਜਾਵਾਂਗਾ। ਮੈਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਨੇ ਜ਼ਰੂਰ ਕੁਝ ਕੰਮ ਕੀਤਾ ਹੋਵੇਗਾ।
ਸਿਸੋਦੀਆ ਨੇ ਕਿਹਾ ਕਿ ਜੇ ਉਨ੍ਹਾਂ ਨੇ ਸਿੱਖਿਆ ਦੀ ਕੁਆਲਿਟੀ ਵਿੱਚ ਸੁਧਾਰ ਵਿੱਚ ਕੁਝ ਨਹੀਂ ਕੀਤਾ ਤਾਂ ਗੁਜਰਾਤ ਦੇ ਲੋਕ ਪਹਿਲਾਂ ਹੀ ‘ਆਪ’ ਅਤੇ ਇਸ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਫਤਵਾ ਦੇਣ ਦਾ ਮਨ ਬਣਾ ਚੁੱਕੇ ਹਨ।
ਦੱਸ ਦੇਈਏ ਕਿ ਬੁੱਧਵਾਰ ਨੂੰ ਰਾਜਕੋਟ ਵਿੱਚ ਇੱਕ ਨਵੀਂ ਸਕੂਲੀ ਇਮਾਰਤ ਦੇ ਉਦਘਾਟਨ ਸਮਾਰੋਹ ਦੌਰਾਨ ਵਾਘਾਨੀ ਨੇ ਕਿਹਾ ਸੀ ਕਿ ਇਥੇ ਅਜਿਹੇ ਲੋਕ ਹਨ, ਜੋ ਗੁਜਰਾਤ ਵਿੱਚ ਰਹਿੰਦੇ ਹਨ। ਗੁਜਰਾਤ ਵਿੱਚ ਪਲੇ ਤੇ ਵੱਡੇ ਹੋਏ ਹਨ, ਉਨ੍ਹਾਂ ਦੇ ਬੱਚਿਆਂ ਦੇ ਵਿਆਹ ਇਥੇ ਹੋਏ ਤੇ ਇਥੇ ਆਪਣਾ ਬਿਜ਼ਨੈੱਸ ਚਲਾਉਂਦੇ ਹਨ ਪਰ ਹੁਣ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਦਾ ਸ਼ੌਕ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਨ੍ਹਾਂ ਕਿਹਾ ਸੀ ਕਿ ਪੱਤਰਕਾਰਾਂ ਦੀ ਮੌਜੂਦਗੀ ਵਿੱਚ ਮੈਂ ਉ੍ਹਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਗੁਜਰਾਤ ਦੀ ਸਕੂਲੀ ਸਿੱਖਿਆ ਨੂੰ ਪਸੰਦ ਨਹੀਂ ਕਰਦੇ, ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸਰਟੀਫਿਕੇਟ ਇਕੱਠੇ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਰਾਜ ਜਾਂ ਦੇਸ਼ ਦੀ ਆਲੋਚਨਾ ਕਰਨ ਦੀ ਬਜਾਏ ਜਿਸ ਰਾਜ ਜਾਂ ਦੇਸ਼ ਵਿੱਚ ਉਨ੍ਹਾਂ ਨੂੰ ਬਿਹਤਰ ਲੱਗੇ ਉਥੇ ਚਲੇ ਜਾਣ। ਸਿਸੋਦੀਆ ਨੇ ਦੋਸ਼ ਲਾਇਆ ਕਿ ਭਾਜਾਪ ਨੇਤਾ ਵਾਘਾਨੀ ਦੇ ਬਿਆਨ ਵਿਚ ਹੰਕਾਰ ਸੀ।