ਲੁਧਿਆਣਾ ਪੁਲਿਸ ਨੇ ਨਸ਼ਿਆਂ ਖਿਲਾਫ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ 75 ਪੇਟੀਆਂ ਅੰਗਰੇਜ਼ੀ ਸ਼ਰਾਬ ਸਣੇ ਇੱਕ ਕਾਰ ਸਵਾਰ ਤਸਕਰ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੀ ਪੁਲਿਸ ਪਾਰਟੀ 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈ ਕੇ ਟੀ-ਪੁਆਇੰਟ ਦੈਨਿਕ ਜਾਗਰਣ ਚੰਡੀਗੜ ਰੋਡ ਲੁਧਿਆਣਾ ਵਿਖੇ ਨਾਕਾ ਬੰਦੀ ਕਰਕੇ ਚੈਕਿੰਗ ਕਰ ਰਹੀ ਸੀ।

ਇਸ ਦੌਰਾਨ ASI ਦਿਨੇਸ਼ ਕੁਮਾਰ ਨੂੰ ਇਤਲਾਹ ਮਿਲੀ ਕਿ ਸੋਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੋਰਟ ਸਦੀਕ ਜਿਲਾ ਜਲੰਧਰ ਜੋ ਠੇਕਾ ਸ਼ਰਾਬ ਦੇਸੀ ਅਤੇ ਅੰਗਰੇਜੀ ਵੇਚਣ ਦਾ ਧੰਦਾ ਕਰਦਾ ਹੈ, ਅੱਜ ਇੱਕ ਚਿੱਟੇ ਰੰਗ ਦੀ ਕਾਰ ਜਿਸ ਦਾ ਨੰਬਰ PB08AN4228 ਹੈ, ‘ਤੇ ਚੰਡੀਗੜ ਤੋਂ ਸ਼ਰਾਬ ਲੋਡ ਕਰਕੇ ਲੁਧਿਆਣਾ ਸ਼ਹਿਰ ਦੇ ਸ਼ਰਾਬ ਦੇ ਸਮੱਗਲਰਾਂ ਨੂੰ ਸ਼ਰਾਬ ਦੀ ਸਪਲਾਈ ਦੇਣ ਆ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਡਾਕਟਰ ‘ਡਕਾਰ’ ਗਿਆ ਸਰਕਾਰ ਦੇ ਲੱਖਾਂ ਰੁ. ਮਾਪਿਆਂ ਦੀ ਮੌਤ ਦੇ ਮਗਰੋਂ ਵੀ ਲੈਂਦਾ ਰਿਹਾ ਪੈਨਸ਼ਨ
ਦੋਸ਼ੀ ਖਿਲਾਫ ਖਿਲਾਫ ਮੁਕੱਦਮਾ ਨੰਬਰ 117 ਮਿਤੀ 11.08.2023 ਅ/ਧ 61.1.14 ਐਕਸਾਇਜ ਐਕਟ ਥਾਣਾ ਫੋਕਲ ਪੁਆਇੰਟ ਲੁਧਿਆਣਾ ਦਰਜ ਕੀਤਾ। ਦੋਸ਼ੀ ਨੂੰ ਨਾਕਾਬੰਦੀ ਕਰਕੇ ਦੋਸ਼ੀ ਸੋਨੂੰ ਨੂੰ 75 ਪੇਟੀਆਂ ਸ਼ਰਾਬ ਮਾਰਕਾ 999 POWAR STAR FINE WHISKY ਠੇਕਾ ਸ਼ਰਾਬ ਅੰਗਰੇਜੀ ਅਤੇ ਕਾਰ ਮਾਰਕਾ ਕਰੋਲਾ ਰੰਗ ਚਿੱਟਾ ਨੰਬਰੀ PB08AN4228 ਸਮੇਤ ਗ੍ਰਿਫਤਾਰ ਕਰ ਲਿਆ ਗਿਆ, ਜਿਸਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸਦੇ ਹੋਰ ਸਾਥੀਆਂ ਬਾਰੇ ਪੁੱਛ-ਗਿੱਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “























