ਪਾਕਿਸਤਾਨ ਵਿੱਚ ਬੈਠੇ ਸਮੱਗਲਰਾਂ ਨੇ ਹੁਣ ਤਸਕਰੀ ਦਾ ਨਵਾਂ ਤਰੀਕਾ ਅਪਣਾਇਆ ਹੈ। ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਕਰਨ ਵਿੱਚ ਨਾਕਾਮ ਰਹੇ ਪਾਕਿ ਸਮੱਗਲਰਾਂ ਨੇ ਹੁਣ ਗੁਬਾਰਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਗੁਰਦਾਸਪੁਰ ‘ਚ ਸੀਮਾ ਸੁਰੱਖਿਆ ਬਲ (BSF) ਨੇ ਕਿਸਾਨਾਂ ਦੀ ਮਦਦ ਨਾਲ ਹੈਰੋਇਨ ਦੇ ਦੋ ਪੈਕਟ ਜ਼ਬਤ ਕੀਤੇ ਹਨ।
ਮਿਲੀ ਜਾਣਕਾਰੀ ਮੁਤਾਬਕ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 73 ਬਟਾਲੀਅਨ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਤਸਕਰਾਂ ਵੱਲੋਂ ਗੁਬਾਰੇ ਨਾਲ ਬੰਨ੍ਹ ਕੇ ਭੇਜੀ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਥਾਣਾ ਰਮਦਾਸ ਅਧੀਨ ਪੈਂਦੇ ਪਿੰਡ ਸਾਹੋਵਾਲ ਵਿੱਚ 73 ਬਟਾਲੀਅਨ ਦੇ ਖੇਤਰ ਵਿੱਚ ਵਿਧਵਾ ਹਰਜੀਤ ਕੌਰ ਪਤਨੀ ਦਲੀਪ ਸਿੰਘ ਦੇ ਖੇਤਾਂ ਵਿਚੋਂ 2 ਕਿਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ, ਜੋ ਹਰੇ ਰੰਗ ਦੇ ਬੈਂਗ ਵਿਚ ਪਾਈ ਹੋਈ ਸੀ ਤੇ ਉਸ ਨਾਲ ਚਾਰ ਗੁਬਾਰੇ ਵੀ ਸਨ। ਉਨ੍ਹਾਂ ਦੱਸਿਆ ਕਿ ਇਹ ਇਲਾਕਾ BSF ਦੀ ਸ਼ਾਹਪੁਰ ਸਰਹੱਦੀ ਚੌਕੀ ਦੇ ਅਧੀਨ ਆਉਂਦਾ ਹੈ। ਇਸ ਸਬੰਧੀ ਪੁਲਸ ਥਾਣਾ ਰਮਦਾਸ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਮੌਕੇ ਉੱਤੇ ਬਟਾਲੀਅਨ ਦੇ ਕਮਾਂਡੈਂਟ ਅਰੁਨ ਪਾਸਵਾਨ ਤੇ ਸਬੰਧਤ BOP ਦੇ ਬੀਐਸਐਫ ਜਵਾਨ ਵੀ ਮੌਜੂਦ ਸਨ।
BSF ਨੂੰ ਸ਼ੱਕ ਹੈਕਿ ਇਸ ਖੇਪ ਨੂੰ ਗੁਬਾਰਿਆਂ ਦੀ ਮਦਦ ਨਾਲ ਸਰਹੱਦ ਪਾਰਟ ਕਾਰਵਾਈ ਗਈ ਹੈ। ਦਰਅਸਲ, BSF ਦੇ ਜਵਾਨ ਡਰੋਨ ਦੀ ਆਵਾਜ਼ ਨੂੰ ਭਾਂਪ ਲੈਂਦੇ ਸਨ। ਬੀਤੇ ਕੁਝ ਸਮੇਂ ਵਿੱਚ ਕਈ ਡਰੋਨ ਡਿਕਾਉਣ ਵਿੱਚ ਵੀ BSF ਸਫਲ ਰਹੀ, ਜਿਸ ਤੋਂ ਬਾਅਦ ਹੁਣ ਪਾਕਿਸਤਾਨੀ ਤਸਕਰ ਹੈਰੋਇਨ ਦੀ ਤਸਕਰੀ ਲਈ ਗੁਬਾਰਿਆਂ ਦੀ ਮਦਦ ਲੈ ਰਹੇ ਹਨ, ਤਾਂਕਿ ਬਿਨਾਂ ਆਵਾਜ਼ ਕੀਤੇ ਹੈਰੋਇਨ ਦੀ ਖੇਪ ਨੂੰ ਸਰਹੱਦ ਪਾਰ ਕਰਵਾ ਸਕਣ।
ਇਹ ਵੀ ਪੜ੍ਹੋ : ਖਾਲਿਸਤਾਨੀ ਅੱਤਵਾਦੀ ਖਾਨਪੁਰੀਆ ਨੇ ਦੇਸ਼ ‘ਚ ਰਚੀ ਸੀ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼, ਦੋਸ਼ ਤੈਅ
BSF ਵੱਲੋਂ ਹੈਰੋਇਨ ਦੀ ਖੇਪ ਨੂੰ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਮਗਰੋਂ ਜਦੋਂ ਗੁਬਾਰਿਆਂ ਨਾਲ ਬੱਝੇ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਦੋ ਪੈਕੇਟ ਮਿਲੇ, ਜਿਸ ਵਿੱਚੋਂ ਹਰ ਇੱਕ ਦਾ ਭਾਰ 1-1 ਕਿਲੋਗ੍ਰਾਮ ਸੀ, ਜਿਸ ਦੀ ਇੰਟਰਨੈਸ਼ਨਲ ਕੀਮਤ 14 ਕਰੋੜ ਰੁਪਏ ਦੇ ਕਰੀਬ ਹੈ।
ਵੀਡੀਓ ਲਈ ਕਲਿੱਕ ਕਰੋ -: