ਰੇਗਿਸਤਾਨ ਸਭ ਤੋਂ ਵਧ ਗਰਮ ਥਾਵਾਂ ਵਜੋਂ ਜਾਣੇ ਜਾਂਦੇ ਹਨ। ਰੇਗਿਸਤਾਨ ਵਿੱਚ ਪਾਣੀ ਦੀ ਕਮੀ ਵੀ ਇੱਕ ਵੱਡੀ ਸਮੱਸਿਆ ਹੈ। ਖਾਸ ਤੌਰ ‘ਤੇ ਜੇ ਦਿਨ ਦਾ ਸਮਾਂ ਹੋਵੇ ਤਾਂ ਰੇਗਿਸਤਾਨ ‘ਚ ਤੁਰਨਾ ਮੁਸ਼ਕਿਲ ਹੋ ਜਾਂਦਾ ਹੈ। ਹਾਲਾਂਕਿ ਰੇਗਿਸਤਾਨਾਂ ਵਿੱਚ ਰਾਤ ਦਾ ਸਮਾਂ ਠੰਡਾ ਹੁੰਦਾ ਹੈ। ਪਰ ਤੁਸੀਂ ਰੇਗਿਸਤਾਨ ਵਿੱਚ ਬਰਫ਼ਬਾਰੀ ਬਾਰੇ ਨਹੀਂ ਸੁਣਿਆ ਹੋਵੇਗਾ।
ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਦੋਂ ਰੇਗਿਸਤਾਨ ‘ਚ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ ‘ਚ ਸਹਾਰਾ ਰੇਗਿਸਤਾਨ ‘ਚ ਬਰਫਬਾਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।
ਸਹਾਰਾ ਰੇਗਿਸਤਾਨ ਦੁਨੀਆ ਦੇ ਸਭ ਤੋਂ ਵੱਡੇ ਰੇਗਿਸਤਾਨਾਂ ਵਿੱਚੋਂ ਇੱਕ ਹੈ। ਇਥੇ ਰੇਤ ‘ਤੇ ਬਰਫ਼ ਦੀ ਚਾਦਰ ਹੀ ਵਿਛ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਸਹਾਰਾ ਦਾ ਤਾਪਮਾਨ ਮਾਈਨਸ ਦੋ ਡਿਗਰੀ ਤੱਕ ਹੇਠਾਂ ਜਾ ਰਿਹਾ ਹੈ। ਬਰਫਬਾਰੀ ਕਰਕੇ ਲੋਕਾਂ ਨੂੰ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਤ ਦੇ ਵੱਡੇ ਟਿੱਬੇ ਬਰਫ਼ ਨਾਲ ਚਿੱਟੇ ਹੋ ਗਏ ਹਨ।
ਜਿੱਥੇ ਕਦੇ ਤਾਪਮਾਨ 58 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ, ਉੱਥੇ ਬਰਫਬਾਰੀ ਦੇਖ ਕੇ ਸੱਚਮੁੱਚ ਹੈਰਾਨੀ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ 18 ਜਨਵਰੀ ਨੂੰ ਅਲਜੀਰੀਆ ਦੇ ਏਨ ਸਫਰਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ।
ਫੋਟੋਗ੍ਰਾਫਰ ਕਰੀਮ ਬੋਚੇਟਾ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਇਸ ‘ਚ ਰੇਤ ਬਰਫ ਨਾਲ ਢਕੀ ਹੋਈ ਦਿਖਾਈ ਦਿੱਤੀ। ਸਥਾਨਕ ਲੋਕਾਂ ਮੁਤਾਬਕ ਪਿਛਲੇ 42 ਸਾਲਾਂ ‘ਚ ਇਹ ਪੰਜਵੀਂ ਵਾਰ ਹੈ।ਇਸ ਤੋਂ ਪਹਿਲਾਂ 2021, 2018, 2016 ਅਤੇ ਦਹਾਕੇ ਪਹਿਲਾਂ 1979 ‘ਚ ਬਰਫਬਾਰੀ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਏਨ ਸਫਰਾ ਨੂੰ ਸਹਾਰਾ ਰੇਗਿਸਤਾਨ ਦਾ ਗੇਟਵੇ ਕਿਹਾ ਜਾਂਦਾ ਹੈ।
ਮੌਸਮ ‘ਚ ਲਗਾਤਾਰ ਹੋ ਰਹੇ ਬਦਲਾਅ ਕਾਰਨ ਅਜਿਹਾ ਹੋ ਰਿਹਾ ਹੈ। ਇਹ ਸਥਾਨ ਸਮੁੰਦਰ ਤੋਂ ਲਗਭਗ ਤਿੰਨ ਹਜ਼ਾਰ ਫੁੱਟ ਦੀ ਉਚਾਈ ‘ਤੇ ਹੈ। ਇੰਨੀ ਗਰਮੀ ‘ਚ ਬਰਫਬਾਰੀ ਤੋਂ ਲੋਕ ਹੈਰਾਨ ਹਨ।
ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿੱਚ ਤੇਜ਼ੀ ਨਾਲ ਬਦਲਾਅ ਕਾਰਨ ਗਲੇਸ਼ੀਅਰ ਬਹੁਤ ਤੇਜ਼ੀ ਨਾਲ ਪਿਘਲ ਰਹੇ ਹਨ। ਲੋਕ ਮੰਨਦੇ ਹਨ ਕਿ ਇਹ ਸਭ ਕੁਝ ਸੰਸਾਰ ਦੇ ਅੰਤ ਦਾ ਸੰਕੇਤ ਹੈ। ਫਿਲਹਾਲ ਲੋਕ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੈਰਾਨ ਵੀ ਹਨ ਅਤੇ ਡਰੇ ਵੀ ਹਨ।
ਵੀਡੀਓ ਲਈ ਕਲਿੱਕ ਕਰੋ -: