ਅੰਮ੍ਰਿਤਸਰ ਦੇ ਇੱਕੋ ਸਰੀਰ ਨਾਲ ਜੁੜੇ ਜੋੜੇ ਭਰਾ ਸੋਹਣਾ ਅਤੇ ਮੋਹਨਾ ਨੇ ਆਪਣੀ ਮਿਹਨਤ ਤੇ ਹਿੰਮਤ ਨਾਲ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ ਭਰਾ ਸੋਹਣਾ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਨੌਕਰੀ ਮਿਲ ਗਈ ਹੈ।
ਮੋਹਨਾ ਨੌਕਰੀ ਦੌਰਾਨ ਉਸ ਦੇ ਨਾਲ ਰਹੇਗਾ। ਅੱਜ ਤੋਂ ਦੋਵੇਂ ਡੈਂਟਲ ਕਾਲਜ ਨੇੜੇ ਬਣੇ ਬਿਜਲੀ ਘਰ ਵਿੱਚ ਰੈਗੂਲਰ ਟੀ ਮੈਟ (ਮੇਨਟੇਨੈਂਸ ਸਟਾਫ) ਵਜੋਂ ਕੰਮ ਕਰਨਗੇ। ਉਨ੍ਹਾਂ ਨੂੰ 11 ਦਸੰਬਰ 2021 ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਸੀ।
ਸੋਹਣਾ ਨੂੰ ਹਰ ਮਹੀਨੇ 20 ਹਜ਼ਾਰ ਰੁਪਏ ਤਨਖਾਹ ਮਿਲੇਗੀ। ਦੋਵਾਂ ਨੇ ਇਸ ਸਾਲ ਜੁਲਾਈ ਵਿੱਚ ਆਪਣਾ ਇਲੈਕਟ੍ਰੀਕਲ ਡਿਪਲੋਮਾ ਪੂਰਾ ਕੀਤਾ, ਫਿਰ ਉਨ੍ਹਾਂ ਨੇ ਕੰਪਨੀ ਵਿੱਚ ਜੂਨੀਅਰ ਇੰਜੀਨੀਅਰ ਦੇ ਅਹੁਦੇ ਲਈ ਭਰਤੀ ਲਈ ਅਰਜ਼ੀ ਦਿੱਤੀ। ਕੰਪਨੀ ਇਸ ਗੱਲ ਨੂੰ ਲੈ ਕੇ ਉਲਝਣ ‘ਚ ਸੀ ਕਿ ਕਿਸ ਨੂੰ ਨੌਕਰੀ ਦੇਣੀ ਹੈ, ਕਿਉਂਕਿ ਦੋਵਾਂ ਕੋਲ ਡਿਪਲੋਮੇ ਹਨ ਅਤੇ ਦੋਵਾਂ ਕੋਲ ਇੱਕੋ ਜਿਹੇ ਹੁਨਰ ਹਨ। ਕੰਪਨੀ ਪ੍ਰਬੰਧਕਾਂ ਨੇ ਆਖਰੀ ਫੈਸਲਾ ਲੈਂਦਿਆਂ ਸੋਹਣਾ ਨੂੰ ਨੌਕਰੀ ‘ਤੇ ਰੱਖਿਆ।
ਦੱਸ ਦੇਈਏ ਕਿ 2003 ਵਿੱਚ ਦਿੱਲੀ ਦੇ ਇੱਕ ਹਸਪਤਾਲ ਵਿੱਚ ਪੈਦਾ ਹੋਏ ਸੋਹਣਾ ਮੋਹਨਾ ਦੇ ਜਨਮ ਤੋਂ ਇੱਕੋ ਸਰੀਰ ਨਾਲ ਜੁੜੇ ਹੋਣ ਕਰਕੇ ਡਾਕਟਰਾਂ ਨੇ ਕਿਹਾ ਸੀ ਕਿ ਦੋਵੇਂ ਜ਼ਿਆਦਾ ਦੇਰ ਤੱਕ ਜਿਊਂਦੇ ਨਹੀਂ ਸਕਣਗੇ। ਉਨ੍ਹਾਂ ਦੇ ਮਾਪਿਆਂ ਨੇ ਵੀ ਉਨ੍ਹਾਂ ਨੂੰ ਛੱਡ ਦਿੱਤਾ ਸੀ। ਉਨ੍ਹਾਂ ਦਾ ਪਾਲਣ-ਪੋਸ਼ਣ ਅੰਮ੍ਰਿਤਸਰ ਸਥਿਤ ਇੱਕ ਐਨਜੀਓ ਨੇ ਕੀਤਾ। ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਹੋਏ ਅੱਜ ਉਹ ਨੌਕਰੀ ਦੇ ਕਾਬਲ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਨੌਕਰੀ ਮਿਲਣ ਤੋਂ ਬਾਅਦ ਸੋਹਣਾ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀ ਦੇਣ ਦਾ ਭਰੋਸਾ ਦਿੱਤਾ ਸੀ। ਪਾਵਰ ਕਾਰਪੋਰੇਸ਼ਨ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਨੇ ਅਰਜ਼ੀ ਫਾਰਮ ਆਉਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲ ਕੀਤੀ। ਕਰੀਬ 5 ਮਹੀਨੇ ਦੀ ਗੱਲਬਾਤ ਤੋਂ ਬਾਅਦ ਸੋਹਣਾ ਨੂੰ ਸਪੈਸ਼ਲ ਕੇਸ ਤਹਿਤ ਨੌਕਰੀ ਮਿਲ ਗਈ। ਦੱਸਿਆ ਗਿਆ ਹੈ ਕਿ ਸੋਹਨਾ ਨੂੰ ਕੰਪਨੀ ‘ਚ 2 ਸਾਲ ਕੰਮ ਕਰਨ ਤੋਂ ਬਾਅਦ ਤਰੱਕੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ: PNB ਦੀ ਬ੍ਰਾਂਚ ਖੁੱਲ੍ਹਦੇ ਹੀ ਅੱਧੇ ਘੰਟੇ ‘ਚ ਵੱਡੀ ਵਾਰਦਾਤ, ਦਾਤਰ ਦਿਖਾ ਲੋਕਾਂ ਦੇ ਲੁੱਟੇ 16 ਲੱਖ
ਨੌਕਰੀ ਮਿਲਣ ਤੋਂ ਬਾਅਦ ਦੋਵੇਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਮਿਲਣ ਪਹੁੰਚੇ ਤੇ ਘਰ ਤੋਂ ਦਫ਼ਤਰ ਤੱਕ ਆਉਣ-ਜਾਣ ਲਈ ਪ੍ਰਬੰਧ ਕਰਨ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕੰਪਨੀ ਦੇ ਸੀ.ਐੱਮ.ਡੀ. ਨਾਲ ਗੱਲ ਕੀਤੀ ਅਤੇ ਦੋਵਾਂ ਨੂੰ ਘਰ ਤੋਂ ਦਫ਼ਤਰ ਲੈ ਜਾਣ ਦਾ ਪ੍ਰਬੰਧ ਕੀਤਾ।