74ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਫਿਰੋਜ਼ਪੁਰ ਮੰਡਲ ਦੇ ਸਾਰੇ ਮੁੱਖ ਸਟੇਸ਼ਨਾਂ ਨੂੰ ਤਿਰੰਗੇ ਦੀ ਰੰਗ ਵਾਲੀਆਂ ਲਾਈਟਾਂ ਨਾਲ ਮਿਤੀ 24 ਤੋਂ 28 ਜਨਵਰੀ ਤੱਕ ਲਈ ਸਜਾਇਆ ਗਿਆ ਹੈ।
ਫਿਰੋਜ਼ਪੁਰ ਮੰਡਲ ਅਧੀਨ ਆਉਣ ਵਾਲੇ ਮੁੱਖ ਸਟੇਸ਼ਨ ਸ਼੍ਰੀਨਗਰ, ਬਨਿਹਾਲ, ਸ਼੍ਰੀ ਮਾਤਾ ਵੈਸ਼ਣੋ ਦੇਵੀ, ਕਟਰਾ, ਅੰਮ੍ਰਿਤਸਰ, ਲੁਧਿਆਣਾ, ਜੰਮੂ-ਤਵੀ, ਜਲੰਧਰ ਸਿਟੀ, ਊਧਮਪੁਰ, ਪਠਾਨਕੋਟ, ਪਠਾਨਕੋਟ ਕੈਂਟ ਤੇ ਫਿਰੋਜ਼ਪੁਰ ਕੈਂਟ ਆਦਿ ਹਨ।
ਤਿਰੰਗੇ ਦੇ ਰੰਗ ਵਿਚ ਰੰਗਿਆ ਹੋਏ ਇਹ ਰੇਲਵੇ ਸਟੇਸ਼ਨ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ ਤੇ ਆਉਣ ਜਾਣ ਵਾਲਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਸਟੇਸ਼ਨ ਦੀ ਸਜਾਵਟ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਵੀ ਆਕਰਸ਼ਿਤ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: