ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਦੇ ਪੁੱਤ ਨੂੰ ਗੈਂਗਸਟਰਾਂ ਵੱਲੋਂ ਧਮਕਾਉਣ ਦਾ ਮਾਮਲਾ ਸਾਹਮਣੇ ਆਇਾ ਹੈ। ਮਾਮਲਾ ਜਲੰਧਰ ਜ਼ਿਲ੍ਹੇ ਵਿਚ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨਾਲ ਜੁੜਿਆ ਹੈ। ਗੈਂਗਸਟਰ ਮੈਸੇਜ ਤੇ ਕਾਲ ਕਰਕੇ ਉਨ੍ਹਾਂ ਦੇ ਪੁੱਤਰ ਅਮਨਦੀਪ ਸਿੰਘ ਨੂੰ ਧਮਕੀਆਂ ਦੇ ਰਹੇ ਹਨ। ਸ਼ਿਕਾਇਤ ਮਿਲਣ ਦੇ ਬਾਅਦ ਨਕੋਦਰ ਪੁਲਿਸ ਨੇ ਅਣਪਛਾਤੇ ਗੈਂਗਸਟਰਾਂ ਖਿਲਾਫ ਮਾਮਲਾ ਦਰਜ ਕਰ ਲਿਆ।
ਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਨੂੰ ਪਹਿਲੀ ਧਮਕੀ 10 ਮਈ ਨੂੰ ਮਿਲੀ ਜਦੋਂ ਅਣਪਛਾਤੇ ਸ਼ਖਸ ਨੇ ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਧਮਕੀ ਭਰਿਆ ਮੈਸੇਜ ਭੇਜਿਆ। ਅਮਨਦੀਪ ਨੇ ਤੁਰੰਤ ਮੈਸੇਜ ਭੇਜਣ ਵਾਲੇ ਨੂੰ ਫੋਨ ਕਰਕੇ ਉਸ ਦਾ ਪਤਾ ਪੁੱਛਿਆ ਪਰ ਸਾਹਮਣੇ ਵਾਲੇ ਸ਼ਖਸ ਨੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ ਮੋਬਾਈਲ ਬੰਦ ਕਰ ਲਿਆ।
ਉਸ ਦੇ ਬਾਅਦ ਅਮਨਦੀਪ ਸਿੰਘ ਨੂੰ ਦੂਜੇ ਨੰਬਰ ਤੋਂ ਮਿਸਡ ਕਾਲ ਆਉਣ ਲੱਗੀਆਂ। ਵਿਧਾਇਕ ਦੇ ਪਰਿਵਾਰ ਨਾਲ ਜੁੜਿਆ ਮਾਮਲਾ ਹੋਣ ਦੀ ਵਜ੍ਹਾ ਨਾਲ ਸ਼ਿਕਾਇਤ ਮਿਲਦੇ ਹੀ ਪੁਲਿਸ ਹਰਕਤ ਵਿਚ ਆ ਗਈ। ਪੁਲਿਸ ਵੱਲੋਂ ਜਦੋਂ ਅਮਨਦੀਪ ਸਿੰਘ ਵੱਲੋਂ ਦੱਸੇ ਗਏ ਨੰਬਰਾਂ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਨੰਬਰ ਮੌਜੂਦ ਨਾ ਹੋਣ ਦੀ ਜਾਣਕਾਰੀ ਮਿਲਦੀ ਰਹੀ।
ਇਹ ਵੀ ਪੜ੍ਹੋ : ਚੇਨ ਝਪੱਟਣ ਦੀ ਕੋਸ਼ਿਸ਼ ‘ਚ ਗੱਡੀ ‘ਚੋਂ ਬਦਮਾਸ਼ਾਂ ਨੇ ਸੜਕ ‘ਤੇ ਘਸੀਟੀ ਔਰਤ, ਵਾਲ-ਵਾਲ ਬਚੀ ਜਾਨ
ਇਸ ਦੇ ਬਾਅਦ ਅਮਨਦੀਪ ਸਿੰਘ ਨੇ ਜਲੰਧਰ ਦਿਹਾਤੀ ਦੇ SSP ਮੁਖਵਿੰਦਰ ਭੁੱਲਰ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ। SSP ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਕੋਦਰ ਥਾਣਾ ਪੁਲਿਸ ਨੂੰ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ। ਇਸ ਦੇ ਬਾਅਦ ਨਕੋਦਰ ਸਦਰ ਥਾਣੇ ਵਿਚ ਅਣਪਛਾਤੇ ਗੈਂਗਸਟਰਾਂ ਖਿਲਾਫ ਆਈਪੀਸੀ ਦੀ ਧਾਰਾ 384 ਤੇ 504 ਤਹਿਤ ਕੇਸ ਦਰਜ ਕਰ ਲਿਆ ਗਿਆ। ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: