ਰਾਹੁਲ ਗਾਂਧੀ ਨੇ ਐਤਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਹਰਿਆਣਾ ਦੇ ਸੋਨੀਪਤ ਤੋਂ ਆਈਆਂ ਕੁਝ ਔਰਤਾਂ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਹਰਿਆਣਵੀ ਡਾਂਸ ਕਰਦੇ ਦਿਸ ਰਹੇ ਹਨ। ਕਰੀਬ 12 ਮਿੰਟ ਦੀ ਵੀਡੀਓ ਵਿੱਚ ਸੋਨੀਪਤ ਦੀਆਂ ਔਰਤਾਂ ਨੂੰ ਦਿੱਲੀ ਲਿਆਉਣ, ਘੁਮਾਉਣ ਤੇ ਅਖੀਰ ਵਿੱਚ ਉਨ੍ਹਾਂ ਦੀ ਸੋਨੀਆ, ਪ੍ਰਿਯੰਕਾ ਤੇ ਰਾਹੁਲ ਨਾਲ ਮੁਲਾਕਾਤ ਸ਼ਾਮਲ ਹੈ।
ਦਰਅਸਲ ਹਾਲ ਹੀ ‘ਚ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਜਾ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਚਾਨਕ ਹਰਿਆਣਾ ਦੇ ਸੋਨੀਪਤ ਦੇ ਇਕ ਪਿੰਡ ‘ਚ ਚਲੇ ਗਏ। ਮਦੀਨਾ ਪਿੰਡ ਦੇ ਖੇਤਾਂ ਵਿੱਚ ਪਹੁੰਚ ਕੇ ਰਾਹੁਲ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਫਿਰ ਝੋਨਾ ਲਗਾਇਆ। ਰਾਹੁਲ ਦੇ ਇਸ ਨਵੇਂ ਅਵਤਾਰ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹੁਣ ਖੇਤ ‘ਚ ਝੋਨਾ ਲਾਉਣ ਨਾਲ ਜੁੜੀ ਪੂਰੀ ਵੀਡੀਓ ਰਾਹੁਲ ਗਾਂਧੀ ਦੇ ਯੂ-ਟਿਊਬ ਅਕਾਊਂਟ ‘ਤੇ ਪੋਸਟ ਕੀਤੀ ਗਈ ਹੈ।
ਇਸ ‘ਚ ਉਹ ਕਿਸਾਨ ਔਰਤਾਂ ਨਾਲ ਖਾਣਾ ਖਾਂਦੇ ਵੀ ਨਜ਼ਰ ਆ ਰਹੇ ਹਨ। ਨਾਲ ਹੀ, ਉਨ੍ਹਾਂ ਔਰਤਾਂ ਨੂੰ ਪੁੱਛਿਆ ਕਿ ਕੀ ਉਹ ਕਦੇ ਦਿੱਲੀ ਗਈਆਂ ਹਨ? ਜਦੋਂ ਔਰਤਾਂ ਨੇ ਰਾਹੁਲ ਨੂੰ ਆਪਣੇ ਘਰ ਬੁਲਾਕੇ ਖਾਣਾ ਖੁਆਉਣ ਦੀ ਮੰਗ ਕੀਤੀ ਤਾਂ ਕਾਂਗਰਸੀ ਆਗੂ ਨੇ ਆਪਣੀ ਭੈਣ ਪ੍ਰਿਅੰਕਾ ਨੂੰ ਬੁਲਾ ਕੇ ਗੱਲ ਕਰਵਾਈ।
ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਖੇਤ ਵਿੱਚ ਝੋਨੇ ਦੀ ਲੁਆਈ ਕੀਤੀ। ਇਸ ਦੌਰਾਨ ਉਸ ਨੇ ਇੱਕ ਟਰੈਕਟਰ ਵੀ ਚਲਾਇਆ। ਝੋਨਾ ਲਾਉਂਦੇ ਹੋਏ ਰਾਹੁਲ ਨੇ ਪੁੱਛਿਆ ਕਿ ਕੀ ਉਹ ਇਸ ਨੂੰ ਠੀਕ ਤਰ੍ਹਾਂ ਲਗਾ ਰਹੇ ਹਨ, ਜਿਸ ‘ਤੇ ਔਰਤ ਨੇ ਕਿਹਾ ਕਿ ਹਾਂ, ਇਸ ਨੂੰ ਠੀਕ ਤਰ੍ਹਾਂ ਨਾਲ ਲਗਾਓ।
ਖੁਦ ਰਾਹੁਲ ਗਾਂਧੀ ਲਈ ਖੇਤ ‘ਤੇ ਔਰਤਾਂ ਵੱਲੋਂ ਤਿਆਰ ਕੀਤਾ ਭੋਜਨ ਵੀ ਲਿਆਂਦਾ ਗਿਆ ਸੀ। ਰੋਟੀਆਂ ਆਦਿ ਟਿਫ਼ਿਨ ਬਾਕਸ ਵਿੱਚ ਪਰੋਸੀਆਂ ਗਈਆਂ। ਇਸ ਦੌਰਾਨ ਰਾਹੁਲ ਨੇ ਪੁੱਛਿਆ ਕਿ ਔਰਤਾਂ ਜ਼ਿਆਦਾ ਕੰਮ ਕਰਦੀਆਂ ਹਨ ਜਾਂ ਮਰਦ। ਇਸ ‘ਤੇ ਔਰਤਾਂ ਨੇ ਕਿਹਾ ਕਿ ਔਰਤਾਂ ਜ਼ਿਆਦਾ ਕਰਦੀਆਂ ਹਨ। ਇਸ ਦੇ ਨਾਲ ਹੀ ਜਦੋਂ ਇਕ ਔਰਤ ਨੇ ਕਿਹਾ ਕਿ ਉਹ ਦੇਖ ਨਹੀਂ ਸਕਦੀ ਤਾਂ ਉਸ ਦੀਆਂ ਅੱਖਾਂ ਵਿਚ ਮੋਤੀਆ ਆ ਗਿਆ। ਇਸ ‘ਤੇ ਰਾਹੁਲ ਨੇ ਕਿਹਾ ਕਿ ਅਸੀਂ ਤੁਹਾਨੂੰ ਦਿਖਵਾ ਦਿੰਦੇ ਹਾਂ, ਜਿਸ ‘ਤੇ ਔਰਤ ਨੇ ਕਿਹਾ ਕਿ ਠੀਕ ਹੈ, ਅਸੀਂ ਦਿਖਵਾ ਦਿਓ।
ਇਕ ਔਰਤ ਨੇ ਕਿਹਾ ਕਿ ਹਰ ਕੋਈ ਸਾਡੇ ਬਾਰੇ ਹੀ ਪੁੱਛ ਰਿਹਾ ਹੈ, ਆਪਣੇ ਬਾਰੇ ਵੀ ਕੁਝ ਦੱਸੋ। ਇਸ ‘ਤੇ ਰਾਹੁਲ ਨੇ ਜਵਾਬ ਦਿੱਤਾ ਕਿ ਮੈਂ ਦਿੱਲੀ ਤੋਂ ਹਾਂ। ਔਰਤ ਨੇ ਕਿਹਾ ਕਿ ਫਿਰ ਸਾਨੂੰ ਦਿੱਲੀ ਵੀ ਦਿਖਾ ਦਿਓ। ਰਾਹੁਲ ਨੇ ਕਿਹਾ ਕਿ ਆ ਜਾਓ ਫਿਰ। ਮੇਰਾ ਘਰ ਨਹੀਂ ਹੈ, ਸਰਕਾਰ ਨੇ ਲੈ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਨੂੰ ਲੈ ਕੇ ਅਲਰਟ ਜਾਰੀ, ਅੱਜ ਪੌਂਗ ਡੈਮ ਤੋਂ ਛੱਡਿਆ ਜਾਏਗਾ ਪਾਣੀ
ਇਸ ਤੋਂ ਤੁਰੰਤ ਬਾਅਦ ਰਾਹੁਲ ਨੇ ਪ੍ਰਿਅੰਕਾ ਗਾਂਧੀ ਨੂੰ ਫੋਨ ਕੀਤਾ ਅਤੇ ਉਨ੍ਹਾਂ ਔਰਤਾਂ ਦੀ ਗੱਲ ਕਰਵਾਈ ਤੇ ਕਿਹਾ ਕਿ ਇਹ ਇਕੱਲੀ ਨਹੀਂ ਹੈ। ਇਥੇ 20 ਔਰਤਾਂ ਹਨ, ਜੋ ਤੁਹਾਡੇ ਘਰ ਖਾਣਾ ਖਾਣਾ ਚਾਹੁੰਦੀਆਂ ਹਨ। ਇਸ ‘ਤੇ ਪ੍ਰਿਯੰਕਾ ਨੇ ਕਿਹਾ ਕਿ ਹਾਂ ਮੈਂ ਖੁਆਵਾਂਗੀ। ਪ੍ਰਿਯੰਕਾ ਨੇ ਕਿਹਾ ਕਿ ਕੋਈ ਵੀ ਦਿਨ ਬੋਲ ਦਿਓ ਦਿੱਲੀ ਆਉਣ ਲਈ। ਰਾਹੁਲ ਨੇ ਵਾਅਦੇ ਨੂੰ ਪੂਰਾ ਕਰਦੇ ਹੋਏ ਔਰਤਾਂ ਨੂੰ ਗੱਲੀ ਰਾਹੀਂ ਦਿੱਲੀ ਬੁਲਾਇਆ ਤੇ ਕਈ ਥਾਂਵਾਂ ਵਿਖਾਈਆਂ। ਇਸ ਦੌਰਾਨ ਔਰਤਾਂ ਨੂੰ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ‘ਤੇ ਔਰਤਾਂ ਨੂੰ ਖਾਣਾ ਖੁਆਇਆ ਗਿਆ ਅਤੇ ਸੋਨੀਆ ਗਾਂਧੀ ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਵੀ ਉਥੇ ਮੌਜੂਦ ਰਹੇ। ਵੀਡੀਓ ਵਿੱਚ ਔਰਤਾਂ ਨਾਲ ਸੋਨੀਆ ਗਾਂਧੀ ਹਰਿਆਣਵੀ ਗਾਣੇ ‘ਤੇ ਡਾਂਸ ਕਰਦੇ ਹੋਏ ਦਿਖਾਈ ਦਿੱਤੇ, ਜਦਕਿ ਪ੍ਰਿਯੰਕਾ ਨੇ ਔਰਤਾਂ ਨੂੰ ਗਲੇ ਵੀ ਲਾਇਆ।
ਵੀਡੀਓ ਲਈ ਕਲਿੱਕ ਕਰੋ -: