ਸੋਨੂੰ ਸੂਦ ਅੱਧੀ ਰਾਤ ਸੜਕ ਕੰਢੇ ਇੱਕ ਕਾਰ ਦੀ ਲਪੇਟ ਵਿੱਚ ਆਏ ਜ਼ਖ਼ਮੀ ਲਈ ਮਸੀਹਾ ਬਣ ਕੇ ਆਏ। ਘਟਨਾ ਮੋਗਾ ਸਥਿਤ ਕੋਟਕਪੂਰਾ ਬਾਈਪਾਸ ਦੀ ਹੈ। ਸੋਨੂੰ ਸੂਦ ਰਾਤ ਨੂੰ ਉਥੋਂ ਲੰਘ ਰਹੇ ਸਨ। ਉਨ੍ਹਾਂ ਵੇਖਿਆ ਕਿ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਨੇੜੇ ਜਾ ਕੇ ਦੇਖਿਆ ਤਾਂ ਕਾਰ ਦੇ ਅੰਦਰ ਇਕ ਨੌਜਵਾਨ ਸੀ।
ਉਨ੍ਹਾਂ ਨੇ ਤੁਰੰਤ ਆਪਣੇ ਦੋਸਤਾਂ ਦੀ ਮਦਦ ਨਾਲ ਕਾਰ ਦਾ ਸੈਂਟਰ ਲਾਕ ਖੋਲ੍ਹਿਆ। ਇਸ ਤੋਂ ਬਾਅਦ ਨੌਜਵਾਨ ਨੂੰ ਖੁਦ ਡਰਾਈਵਿੰਗ ਸੀਟ ਤੋਂ ਬਾਹਰ ਕੱਢਿਆ। ਉਸ ਨੂੰ ਆਪਣੀ ਕਾਰ ਵਿਚ ਹਸਪਤਾਲ ਲੈ ਗਏ ਤੇ ਨੌਜਵਾਨ ਦਾ ਇਲਾਜ ਕਰਵਾਇਆ। ਉਸ ਦੀ ਹਾਲਤ ਵਿਚ ਸੁਧਾਰ ਹੋਣ ਤੋਂ ਬਾਅਦ ਸੋਨੂੰ ਸੂਦ ਉਥੋਂ ਵਾਪਸ ਪਰਤੇ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੱਸ ਦੇਈਏ ਕਿ ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਪੰਜਾਬ ਦੀ ਮੋਗਾ ਸੀਟ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ। ਸੋਨੂੰ ਸੂਦ ਖੁਦ ਸਿਆਸਤ ਵਿੱਚ ਨਹੀਂ ਆਏ ਪਰ ਆਪਣੀ ਭੈਣ ਲਈ ਪ੍ਰਚਾਰ ਕਰ ਰਹੇ ਹਨ। ਕਾਂਗਰਸ ਨੇ ਸੋਨੂੰ ਦੀ ਭੈਣ ਨੂੰ ਟਿਕਟ ਦੇਣ ਲਈ ਆਪਣੇ ਮੌਜੂਦਾ ਵਿਧਾਇਕ ਹਰਜੋਤ ਕਮਲ ਨੂੰ ਵੀ ਪਾਸੇ ਕਰ ਦਿੱਤਾ। ਇਸੇ ਨਰਾਜ਼ਗੀ ਕਰਕੇ ਹਰਜੋਤ ਕਮਲ ਹੁਣ ਭਾਜਪਾ ਵਿੱਚ ਸ਼ਾਮਲ ਹੋ ਕੇ ਮੋਗਾ ਤੋਂ ਚੋਣ ਲੜ ਰਹੇ ਹਨ।