ਰੂਸ ਨੇ ਯੂਕਰੇਨ ‘ਤੇ ਹਮਲਾ ਬੋਲ ਦਿੱਤਾ ਹੈ। ਹਜ਼ਾਰਾਂ ਭਾਰਤੀ ਲੋਕ ਤੇ ਵਿਦਿਆਰਥੀ ਯੂਕਰੇਨ ਵਿੱਚ ਫ਼ਸੇ ਹੋਏ ਹਨ। ਬਾਲੀਵੁੱਡ ਅਦਾਕਾਰਾ ਤੇ ਗਰੀਬਾਂ ਦੇ ਮਸੀਹਾਂ ਅਖਵਾਉਣ ਵਾਲੇ ਸੋਨੂੰ ਸੂਦ ਨੇ ਭਾਰਤੀ ਦੂਤਾਵਾਸ ਨੂੰ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਲਿਆਉਣ ਲਈ ਕੋਈ ਬਦਲਵਾਂ ਰਾਹ ਲੱਭਣ ਦੀ ਬੇਨਤੀ ਕੀਤੀ।
ਆਪਣੇ ਟਵਿੱਟਰ ਹੈਂਡਲ ‘ਤੇ ਲੈ ਕੇ ਸੂਦ ਨੇ ਲਿਖਿਆ, “ਯੂਕਰੇਨ ਵਿੱਚ 18000 ਭਾਰਤੀ ਵਿਦਿਆਰਥੀ ਅਤੇ ਬਹੁਤ ਸਾਰੇ ਪਰਿਵਾਰ ਫਸੇ ਹੋਏ ਹਨ, ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੋਵੇਗੀ। ਮੈਂ ਭਾਰਤੀ ਦੂਤਾਵਾਸ ਨੂੰ ਬੇਨਤੀ ਕਰਦਾ ਹਾਂ ਕਿ ਉਹ ਉਨ੍ਹਾਂ ਨੂੰ ਉਥੋਂ ਕੱਢਣ ਦਾ ਕੋਈ ਬਦਲਵਾਂ ਰਾਹ ਲੱਭੇ। ਸੋਨੂੰ ਨੇ ਨਾਲ ਲਿਕਿਆ ਕਿ ਉਨ੍ਹਾਂ ਦੀ ਸਲਾਮਤੀ ਲਈ ਦੁਆ ਕਰਦਾ ਹਾਂ।
ਦੱਸਣਯੋਗ ਹੈ ਕਿ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਏਅਰ ਇੰਡੀਆ ਦਾ ਜਹਾਜ਼ ਭੇਜਿਆ ਗਿਆ ਸੀ, ਪਰ ਇਹ ਜਹਾਜ਼ ਵਾਪਿਸ ਆ ਗਿਆ ਹੈ ਕਿਉਂਕਿ ਯੂਕਰੇਨ ਨੇ ਵਣਜ ਉਡਾਨਾਂ ਲਈ ਆਪਣੇ ਏਅਰਸਪੇਸ ਨੂੰ ਬੰਦ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਿਹਾ ਕਿ ਕਿਉੰਕਿ ਯੂਕਰੇਨ ਵਿੱਚ ਏਅਰਸਪੇਸ ਬੰਦ ਹੋ ਗਿਆ ਹੈ ਇਸ ਲਈ ਅਸੀਂ ਫਲਾਈਟ ਰਾਹੀਂ ਭਾਰਤੀਆਂ ਨੂੰ ਵਾਪਿਸ ਲਿਆਉਣ ਦੇ ਤਰੀਕਿਆਂ ਨੂੰ ਫਿਲਹਾਲ ਰੋਕ ਦਿੱਤਾ ਹੈ। ਅਸੀਂ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਬਦਲਵੇਂ ਕੱਦਾਂ ‘ਤੇ ਕੰਮ ਕਰ ਰਹੇ ਹਨ। ਵਿਦੇਸ਼ ਮੰਤਰਾਲਾ ਨੇ ਭਾਰਤੀ ਦੂਤਘਰ ਦੀ ਮਦਦ ਲਈ ਇਸ ਇਲਾਕੇ ਵਿੱਚ ਹੋਰ ਡਿਪਲੋਮੈਟ ਭੇਜਣ ਦਾ ਫੈਸਲਾ ਕੀਤਾ ਹੈ।