ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਸੁਪਰੀਮ ਕੋਰਟ ਨੇ ਪੇਰਾਰਿਵਲਨ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਅਦਾਲਤ ਨੂੰ ਆਪਣਾ ਫੈਸਲਾ ਦੇਣਾ ਪਿਆ ਹੈ।
ਸੁਰਜੇਵਾਲਾ ਨੇ ਕਿਹਾ ਕਿ ਅੱਤਵਾਦ ਪ੍ਰਤੀ ਸਰਕਾਰ ਦਾ ਇਹ ਰਵੱਈਆ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਮੰਦਭਾਗਾ ਹੈ। ਇਸ ਨਾਲ ਕਰੋੜਾਂ ਭਾਰਤੀ ਨਾਗਰਿਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਅਦਾਲਤ ਨੇ ਰਾਜੀਵ ਗਾਂਧੀ ਦੇ ਕਾਤਲਾਂ ਵਿੱਚੋਂ ਇੱਕ ਨੂੰ ਬਰੀ ਕਰ ਦਿੱਤਾ ਹੈ। ਤੱਥ ਬਹੁਤ ਸਪੱਸ਼ਟ ਹਨ ਅਤੇ ਮੋਦੀ ਸਰਕਾਰ ਜ਼ਿੰਮੇਵਾਰ ਹੈ’
ਉਨ੍ਹਾਂ ਮੁਤਾਬਕ 9 ਸਤੰਬਰ, 2018 ਨੂੰ ਤਾਮਿਲਨਾਡੂ ਦੀ ਤਤਕਾਲੀ ਅੰਨਾਡੀਐਮਕੇ-ਭਾਜਪਾ ਸਰਕਾਰ ਨੇ ਤਤਕਾਲੀ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਸਿਫ਼ਾਰਸ਼ ਭੇਜੀ ਸੀ ਕਿ ਰਾਜੀਵ ਗਾਂਧੀ ਹੱਤਿਆਕਾਂਡ ਦੇ ਸਾਰੇ ਸੱਤ ਦੋਸ਼ੀਆਂ ਨੂੰ ਰਿਹਾਅ ਕੀਤਾ ਜਾਵੇ। ਰਾਜਪਾਲ ਨੇ ਕੋਈ ਫੈਸਲਾ ਨਹੀਂ ਲਿਆ। ਉਨ੍ਹਾਂ ਨੇ ਪੱਲਾ ਝਾੜ ਲਿਆ ਅਤੇ ਮਾਮਲਾ ਰਾਸ਼ਟਰਪਤੀ ਕੋਲ ਭੇਜ ਦਿੱਤਾ। ਰਾਜਪਾਲ ਵੱਲੋਂ ਫੈਸਲਾ ਨਾ ਲਏ ਜਾਣ ਕਰਕੇ ਇੱਕ ਹੱਤਿਆਰੇ ਨੂੰ ਰਿਹਾਅ ਕਰ ਦਿੱਤਾ। ਹੁਣ ਸਾਰੇ ਦੋਸ਼ੀ ਰਿਹਾਅ ਹੋ ਜਾਣਗੇ।
ਸੁਰਜੇਵਾਲਾ ਨੇ ਪੁੱਛਿਆ, ‘ਮੋਦੀ ਜੀ, ਕੀ ਇਹ ਤੁਹਾਡਾ ਰਾਸ਼ਟਰਵਾਦ ਹੈ? ਕੀ ਇਹ ਤੁਹਾਡਾ ਢੰਗ ਹੈ ਕਿ ਕੋਈ ਫੈਸਲਾ ਹੀ ਨਾ ਲਓ ਅਤੇ ਇਸ ਆਧਾਰ ‘ਤੇ ਅਦਾਲਤ ਨੂੰ ਰਾਜੀਵ ਗਾਂਧੀ ਜੀ ਦੇ ਕਾਤਲ ਨੂੰ ਰਿਹਾਅ ਕਰ ਦੇਵੇ? ਦੇਸ਼ ਵਿੱਚ ਲੱਖਾਂ ਉਮਰ ਕੈਦੀ ਹਨ, ਉਨ੍ਹਾਂ ਨੂੰ ਵੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਕਾਂਗਰਸੀ ਬੁਲਾਰੇ ਨੇ ਕਿਹਾ ਕਿ ਇਹ ਕਿਸੇ ਕਾਂਗਰਸੀ ਆਗੂ ਦਾ ਸਵਾਲ ਨਹੀਂ, ਰਾਜੀਵ ਗਾਂਧੀ ਜੀ ਸਾਡੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਸਰਕਾਰ ਦਾ ਸਟੈਂਡ ਨਿੰਦਣਯੋਗ ਹੈ ਅਤੇ ਅਸੀਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਦੇਸ਼ ਦੇ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਕਿ ਇਸ ਸਰਕਾਰ ਦਾ ਅੱਤਵਾਦ ਪ੍ਰਤੀ ਕੀ ਰਵੱਈਆ ਹੈ।