ਪੰਜਾਬ ਵਿੱਚ ਚੌਗਿਰਦੇ ਤੇ ਆਰਗੇਨਿਕ ਖੇਤੀ ਨੂੰ ਲੈ ਕੇ ਜਲਦ ਹੀ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾਇਆ ਜਾਵੇਗਾ। ਸਪੀਕਰ ਕੁਲਤਾਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਹੀ ਨੀਤੀਆਂ ਵਾਲੀ ਸਰਕਾਰ ਦੀ ਸੁਰੂਆਤ ਹੋ ਗਈ ਹੈ ਤੇ ਬਦਲਾਅ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ 5 ਸਾਲਾਂ ਸਾਲਾਂ ਵਿੱਚ ਸਾਰੀ ਦੁਨੀਆ ਨੂੰ ਸਾਬਤ ਕਰਕੇ ਦਿਖਾਵਾਂਗੇ ਕਿ ਪੰਜਾਬ ਵਿੱਚ ਸੋਮਿਆਂ ਦੀ ਕਮੀ ਨਹੀਂ ਹੈ, ਇੱਛਾਸ਼ਕਤੀ ਦੀ ਕਮੀ, ਜਿਸ ਨੂੰ ਹੁਣ ਨਵੀਂ ਸਰਕਾਰ ਵੱਲੋਂ ਰੰਗਲਾ, ਖੁਸ਼ਹਾਲ ਪੰਜਾਬ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤ ਉਤਸਵ ਤੇ ਸੰਵਾਦ ਵਿਸ਼ੇ ‘ਤੇ ਮੋਟੇ ਅਣਾਜਾਂ ਨੂੰ ਪ੍ਰਮੋਟ ਕਰਨ ਲਈ ਕਰਵਾਏ ਜਾ ਰਹੇ ਇੱਕ ਸਮਾਗਮ ਦੌਰਾਨ ਸਪੀਕਰ ਸੰਧਵਾਂ ਕਿਹਾ ਕਿ ਪੰਜਾਬ ਕਿਸਾਨ ਖੇਤੀ ਪ੍ਰਧਾਨ ਰਾਜ ਹੈ ਤੇ ਖੇਤੀ ਨੂੰ ਹੀ ਰਿਫਾਰਮ ਕਰਕੇ ਇਥੇ ਰੋਜ਼ਗਾਰ ਵੀ ਪੈਦਾ ਕੀਤੇ ਜਾ ਸਕਦੇ ਹਨ।
ਮੁੱਖ ਮਿਹਮਾਨ ਵਜੋਂ ਪਹੁੰਚੇ ਕੁਲਤਾਰ ਸਿੰਘ ਸੰਧਵਾਂ ਨੂੰ ਭਾਈ ਕਨ੍ਹਈਆ ਕੈਂਸਰ ਰੋਕੋ ਸੁਸਾਇਟੀ, ਖੇਤੀ ਵਿਰਾਸਤ ਮਿਸ਼ਨ, ਨਰੋਆ ਪੰਜਾਬ ਤੇ ਸਤਲੁਜ ਤੇ ਮੱਤੇਵਾੜਾ ਐਕਸ਼ਨ ਕਮੇਟੀ ਵੱਲੋਂ ਇੱਕ ਮੈਮੋਰੰਡਮ ਵੀ ਸੌਂਪਿਆ ਗਿਆ, ਜਿਸ ਵਿੱਚ ਪੰਜਾਬ ਦੇ ਵਾਤਾਵਰਣ ਤੇ ਜ਼ਹਿਰੀਲੀ ਹੋਰਹੀ ਧਰਤੀ ਤੇ ਪਾਣੀ ਵੱਲ ਉਨ੍ਹਾਂ ਦਾ ਧਿਆਨ ਦਿਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ :