ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਉਥੇ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਤੇ ਲੋਕ ਫਸੇ ਹੋਏ ਹਨ। ਕੇਂਦਰ ਸਰਕਾਰ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਆਪ੍ਰੇਸ਼ਨ ਗੰਗਾ ਆਪ੍ਰੇਟ ਕਰ ਰਹੀ ਹੈ। ਹੁਣ ਤੱਕ ਕਾਫੀ ਗਿਣਤੀ ਵਿਚ ਵਿਦਿਆਰਥੀ ਭਾਰਤ ਪਰਤ ਚੁੱਕੇ ਹਨ ਤੇ ਬਹੁਤ ਸਾਰੇ ਭਾਰਤੀ ਅਜੇ ਵੀ ਉਥੋਂ ਨਿਕਲਣ ਵਿਚ ਸਫਲ ਨਹੀਂ ਹੋ ਸਕੇ ਹਨ। ਮੰਗਲਵਾਰ ਨੂੰ ਭਾਰਤੀਆਂ ਨੂੰ ਲਿਆਉਣ ਲਈ ਸਪਾਈਸ ਜੈੱਟ ਦੀ ਸਪੈਸ਼ਲ ਫਲਾਈਟ ਰਵਾਨਾ ਹੋ ਰਹੀ ਹੈ ਜਿਸ ਵਿਚ ਮੰਤਰੀ ਕਿਰੇਨ ਰਿਜਿਜੂ ਵੀ ਸਵਾਰ ਹੋ ਕੇ ਉਥੇ ਲੋਕਾਂ ਨੂੰ ਬਚਾਉਣ ਜਾ ਰਹੇ ਹਨ।
ਕੇਂਦਰੀ ਮੰਤਰੀ ਕਿਰੇਨ ਰਿਜਜਿਜੂ ਨੇ ਸਲੋਵਾਕੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਅਸੀਂ ਸਲੋਵਾਕੀਆ ਵਿਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਤਾਲਮੇਲ ਕਰਾਂਗੇ ਤੇ ਯੂਕਰੇਨ ਤੋਂ ਆਉਣ ਵਾਲੇ ਸਾਡੇ ਵਿਦਿਆਰਥੀਆਂ ਲਈ ਵੀਜ਼ਾ ਸਬੰਧੀ ਉਨ੍ਹਾਂ ਦੀ ਸਰਕਾਰ ਤੋਂ ਸਹਿਯੋਗ ਮੰਗਾਂਗੇ। ਸਾਡੀ ਸਭ ਤੋਂ ਵੱਡੀ ਪਹਿਲ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਗੌਰਤਲਬ ਹੈ ਕਿ ਯੂਕਰੇਨ ਵਿਚੋਂ ਭਾਰਤੀਆਂ ਨੂੰ ਕੱਢਣ ਲਈ ਭਾਰਤੀ ਹਵਾਈ ਸੈਨਾ ਦੀ ਮਦਦ ਲਈ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਘੱਟ ਸਮੇਂ ‘ਚ ਜ਼ਿਆਦਾ ਲੋਕਾਂ ਨੂੰ ਕੱਢਣ ‘ਚ ਮਦਦ ਕਰਨ ਲਈ ਕਿਹਾ ਹੈ। ਭਾਰਤੀ ਹਵਾਈ ਸੈਨਾ ਅੱਜ ਤੋਂ ਆਪ੍ਰੇਸ਼ਨ ਗੰਗਾ ਵਿੱਚ ਕਈ ਸੀ-17 ਜਹਾਜ਼ ਤਾਇਨਾਤ ਕਰੇਗੀ। ਭਾਰਤ ਕੋਲ 11 ਸੀ-17 ਗਲੋਬਮਾਸਟਰ ਜਹਾਜ਼ ਹਨ। ਇਸ ਜਹਾਜ਼ ਦਾ ਬਾਹਰੀ ਢਾਂਚਾ ਇੰਨਾ ਮਜ਼ਬੂਤ ਹੈ ਕਿ ਇਸ ‘ਤੇ ਰਾਈਫਲ ਅਤੇ ਛੋਟੇ ਹਥਿਆਰਾਂ ਦੀ ਗੋਲੀਬਾਰੀ ਦਾ ਕੋਈ ਅਸਰ ਨਹੀਂ ਪੈਂਦਾ।
ਇਹ ਵੀ ਪੜ੍ਹੋ : ਦਿੱਲੀ ਸਰਕਾਰ ਵੱਲੋਂ 26 ਜਨਵਰੀ ਹਿੰਸਾ ਸਣੇ ਕਿਸਾਨ ਅੰਦੋਲਨ ਦੌਰਾਨ ਦਰਜ 17 FIRs ਵਾਪਿਸ ਲੈਣ ਨੂੰ ਮਨਜ਼ੂਰੀ
ਦੱਸ ਦੇਈਏ ਕਿ ਅੱਜ ਖੀਰਕੀਵ ਵਿਚ ਗੋਲੀਬਾਰੀ ਦੌਰਾਨ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਸਖਤ ਰਵੱਈਆ ਅਪਣਾਉਂਦਿਆਂ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਤਲਬ ਕੀਤਾ ਗਿਆ ਹੈ।