ਸ਼੍ਰੀਲੰਕਾ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਤੇ ਗ੍ਰਹਿ ਯੁੱਧ ਦਾ ਖਤਰਾ ਮੰਡਰਾ ਰਿਹਾ ਹੈ। ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਵੀ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਉਨ੍ਹਾਂ ਨੇ ਪਰਿਵਾਰ ਸਣੇ ਤਿਰੰਕੋਮਾਲੀ ਦੇ ਨੇਵਲ ਬੱਸ ‘ਚ ਸ਼ਰਨ ਲਈ ਹੈ। ਪੂਰੇ ਦੇਸ਼ ‘ਚ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਤੇ ਰਾਸ਼ਟਰਪਤੀ ਦੇ ਸਮਰਥਕ ਦੋਵੇਂ ਹੀ ਹਿੰਸਾ ‘ਤੇ ਉਤਰ ਆਏ ਹਨ।
ਇਹ ਨੇਵਲ ਬੇਸ ਕੋਲੰਬੋ ਤੋਂ ਲਗਭਗ 270 ਕਿਲੋਮੀਟਰ ਦੀ ਦੂਰੀ ‘ਤੇ ਇਕ ਦੀਪ ‘ਤੇ ਸਥਿਤ ਹੈ। ਜਾਣਕਾਰੀ ਇਹ ਵੀ ਹੈ ਕਿ ਨੇਵਲ ਬੇਸ ਦੇ ਬਾਹਰ ਵੀ ਲੋਕਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੀਲੰਕਾ ਦੇ ਸ਼ਹਿਰਾਂ ‘ਚ ਪ੍ਰਦਰਸ਼ਨਾਂ ਤੇ ਹਿੰਸਾ ‘ਤੇ ਰੋਕ ਲਗਾਉਣ ਲਈ ਹਜ਼ਾਰਾਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤੇ ਕਰਫਿਊ ਲਗਾ ਦਿੱਤਾ ਗਿਆ ਹੈ।
ਕੱਲ ਦੇ ਪ੍ਰਦਰਸ਼ਨ ਦੌਰਾਨ 200 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਮਹਿੰਦਾ ਰਾਜਪਕਸ਼ੇ ਨੇ ਅਸਤੀਫਾ ਵੀ ਦੇ ਦਿੱਤਾ ਪਰ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਕੋਲੰਬੋ ਵਿਚ ਸਾਬਕਾ ਪ੍ਰਧਾਨ ਮੰਤਰੀ ਦੇ ਅਧਿਕਾਰਕ ਨਿਵਾਸ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ। ਇਸ ਤੋਂ ਬਾਅਦ ਉਨ੍ਹਾਂ ਦੀ ਰੱਖਿਆ ਕਰਨ ਲਈ ਫੌਜ ਨੂੰ ਉਤਰਨਾ ਪਿਆ। ਪੁਲਿਸ ਨੇ ਵੀ ਅੱਥਰੂ ਗੈਸ ਦੇ ਗੋਲੇ ਛੱਡੇ।
ਲੋਕਾਂ ‘ਚ ਇਹ ਗੁੱਸਾ ਅਚਾਨਕ ਨਹੀਂ ਭੜਕਿਆ ਹੈ। ਕਈ ਮਹੀਨਿਆਂ ਤੋਂ ਸ਼੍ਰੀਲੰਕਾ ‘ਚ ਲੋਕ ਖਾਣ ਵਾਲੀਆਂ ਚੀਜ਼ਾਂ ਦੀ ਕਿੱਲਤ, ਬਿਜਲੀ, ਪਾਣੀ ਤੇ ਈਂਧਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਦਾ ਜੀਵਨ ਉਥਲ-ਪੁਥਲ ਹੋ ਗਿਆ ਗਈ ਹੈ। ਲੋਕ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਹਾਲਾਂਕਿ ਰਾਸ਼ਟਰਪਤੀ ਨੇ ਹੁਣ ਤੱਕ ਅਸਤੀਫਾ ਨਹੀਂ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: