ਮੋਗਾ ਦੇ ਸਤਲੁਜ ਦਰਿਆ ‘ਤੇ ਕਥਿਤ ਤੌਰ ‘ਤੇ ਨਾਜਾਇਜ਼ ਮਾਈਨਿੰਗ ਵਿੱਚ ਸਥਾਨਕ ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ ਵਿੱਚ ਐਸਐਸਪੀ ਧਰੁਮਨ ਐਚ ਨਿੰਬਲੇ ਨੇ ਗ੍ਰਹਿ ਸਕੱਤਰ ਨੂੰ ਧਰਮਕੋਟ ਦੇ ਡੀਐਸਪੀ ਸੁਬੇਗ ਸਿੰਘ ਨੂੰ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਹੈ।
ਡੀਐਸਪੀ ਨੂੰ ਮੁਅੱਤਲ ਕਰਨ ਦੀ ਸਿਫਾਰਿਸ਼ ਕਰਨ ਤੋਂ ਪਹਿਲਾਂ ਐਸਐਸਪੀ ਨੇ ਐਸਪੀ (ਡੀ) ਜਗਤਪ੍ਰੀਤ ਸਿੰਘ ਨੂੰ ਸਬ-ਡਿਵੀਜ਼ਨ ਵਿੱਚ ਗੈਰਕਨੂੰਨੀ ਮਾਈਨਿੰਗ ਦੀਆਂ ਰਿਪੋਰਟਾਂ ਨੂੰ ਵੇਖਣ ਅਤੇ ਕੀਤੇ ਜਾ ਰਹੇ ਸੁਧਾਰਾਤਮਕ ਉਪਾਵਾਂ ਬਾਰੇ ਜਵਾਬ ਦਾਖਲ ਕਰਨ ਲਈ ਕਿਹਾ ਸੀ।
ਹਾਲਾਂਕਿ ਡੀਐਸਪੀ ਨੇ ਆਪਣੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਇਨਕਾਰ ਕੀਤਾ, ਪਰ ਜਾਂਚ ਅਧਿਕਾਰੀ ਸੰਤੁਸ਼ਟ ਨਹੀਂ ਸਨ। ਡੀਐਸਪੀ ਨੇ ਦਾਅਵਾ ਕੀਤਾ ਕਿ ਉਸਨੇ ਗੈਰ-ਕਾਨੂੰਨੀ ਕਾਰਵਾਈਆਂ ਬਾਰੇ ਕਈ ਵਾਰ ਮਾਈਨਿੰਗ ਅਫਸਰ ਨੂੰ ਲਿਖਿਆ, ਪਰ ਉਨ੍ਹਾਂ ਨੇ ਕਦੇ ਜਵਾਬ ਨਹੀਂ ਦਿੱਤਾ।
ਦੱਸਣਯੋਗ ਹੈ ਕਿ ਮਾਨਸੂਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਖਬਰਾਂ ਸਾਹਮਣੇ ਆਈਆਂ ਸਨ ਕਿ ਜਦੋਂ ਮਾਈਨਿੰਗ ਮਾਫੀਆ ਨੇ ਨੇੜਲੇ ਪਿੰਡਾਂ ਵਿੱਚ ਰਾਤ ਵੇਲੇ ਨਦੀਆਂ ਦੇ ਕੰਢਿਆਂ ਤੋਂ ਰੇਤ ਲਿਜਾਣ ਲਈ ਆਪਣੀ ਵਰਤੋਂ ਦੇ ਬਹਾਨੇ ਸਥਾਨਕ ਵਾਹਨ ਕਿਰਾਏ ‘ਤੇ ਲਏ ਸਨ। ਹਾਲਾਂਕਿ, ਕਥਿਤ ਤੌਰ ‘ਤੇ ਇਹ ਰੇਤ ਸਟੋਰ ਕੀਤੀ ਜਾ ਰਹੀ ਸੀ ਅਤੇ ਉਥੋਂ ਖਪਤਕਾਰਾਂ ਨੂੰ ਸਪਲਾਈ ਕੀਤੀ ਜਾ ਰਹੀ ਸੀ। ਸਥਾਨਕ ਪੁਲਿਸ ਨੂੰ ਛਾਪੇਮਾਰੀ ਦੌਰਾਨ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਵਿੱਚ ਰੇਤ ਦੇ ਢੇਰ ਮਿਲੇ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੁਲਿਸ ਨੇ ਹਾਲ ਹੀ ਵਿੱਚ ਰਾਣਾ ਐਂਡ ਕੰਪਨੀ, ਕੋਟ-ਈਸੇ-ਖਾਨ ਉੱਤੇ ਸ਼ੇਰਪੁਰ ਤਾਇਬਾਂ ਪਿੰਡ ਦੇ ਬਾਹਰਵਾਰ ਰੇਤਾ ਸੁੱਟਣ ਅਤੇ ਸਟੋਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।
ਇਹ ਵੀ ਵੇਖੋ :
Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food
ਐਸਐਸਪੀ ਨੇ ਕਿਹਾ ਸੀ ਕਿ ਮਾਈਨਿੰਗ ਠੇਕੇਦਾਰ ਬਿਨਾਂ ਤੋਲ ਦੇ ਰੇਤ ਵੇਚ ਰਹੇ ਹਨ, ਕੰਪਿਊਟਰਾਈਜ਼ਡ ਪਰਚੀਆਂ ਜਾਰੀ ਕਰ ਰਹੇ ਹਨ ਅਤੇ ਰੇਤ ਢੋਹਣ ਵਾਲੇ ਵਾਹਨਾਂ ਦਾ ਰਿਕਾਰਡ ਰੱਖ ਰਹੇ ਹਨ। ਐਸਪੀ (ਡੀ) ਇਸਦੀ ਜਾਂਚ ਕਰਨਗੇ।
ਮੋਗਾ ਮਾਈਨਿੰਗ ਅਫਸਰ ਗੁਰਸਿਮਰਨ ਸਿੰਘ ਗਿੱਲ ਨੇ ਹਾਲਾਂਕਿ ਦਾਅਵਾ ਕੀਤਾ ਕਿ ਜ਼ਿਲੇ ਵਿੱਚ ਕੋਈ ਗੈਰ-ਕਾਨੂੰਨੀ ਗਤੀਵਿਧੀ ਨਹੀਂ ਚੱਲ ਰਹੀ ਹੈ ਅਤੇ ਰਾਣਾ ਐਂਡ ਕੰਪਨੀ ਦੇ ਖਿਲਾਫ ਦਰਜ ਕੀਤਾ ਗਿਆ ਕੇਸ ਇਸ ਤੋਂ ਬਾਹਰ ਹੈ। “ਰਾਣਾ ਐਂਡ ਕੰਪਨੀ ਨੂੰ ਸਤਲੁਜ ਦਰਿਆ ਦੇ ਕੰਢੇ ‘ਤੇ ਇੱਕ ਮਾਈਨਿੰਗ ਸਾਈਟ ਅਲਾਟ ਕੀਤੀ ਗਈ ਹੈ, ਜੋ ਕਿ ਜਲੰਧਰ ਦੇ ਅਧੀਨ ਆਉਂਦੀ ਹੈ। ਕਿਉਂਕਿ ਜਲੰਧਰ ਦੇ ਦੂਜੇ ਪਾਸੇ ਉਨ੍ਹਾਂ ਲਈ ਕੋਈ ਰਸਤਾ ਨਹੀਂ ਹੈ, ਇਸ ਲਈ ਮਾਈਨਿੰਗ ਵਿਭਾਗ ਨੇ ਉਨ੍ਹਾਂ ਨੂੰ ਆਪਣੇ ਵਾਹਨ ਮੋਗਾ ਰਾਹੀਂ ਲੰਘਣ ਦੀ ਆਗਿਆ ਦੇ ਦਿੱਤੀ ਹੈ। ਇਸ ਕਰਕੇ ਕੰਪਨੀ ਨੇ ਸ਼ੇਰਪੁਰ ਤਾਇਬਾਂ ਪਿੰਡ ਵਿੱਚ ਰੇਤਾ ਸੁੱਟੀ।
ਇਹ ਵੀ ਪੜ੍ਹੋ : ਇਨ੍ਹਾਂ 4 ਕਾਰਨਾਂ ਕਰਕੇ ਆਇਆ ਦੇਸ਼ ‘ਚ ਕੋਲਾ ਸੰਕਟ, ਜਾਣੋ ਕੀ ਹੈ ਸਰਕਾਰ ਦੀ ਤਿਆਰੀ
ਦੂਜੇ ਪਾਸੇ ਡੀਐਸਪੀ ਸੁਬੇਗ ਸਿੰਘ ਨੇ ਗੈਰ-ਕਨੂੰਨੀ ਮਾਈਨਿੰਗ ਦੀਆਂ ਖਬਰਾਂ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ “ਅਸੀਂ ਇਸ ਮਾਮਲੇ ਵਿੱਚ ਸਖਤੀ ਵਰਤ ਰਹੇ ਹਾਂ ਅਤੇ ਗੈਰ-ਕਨੂੰਨੀ ਮਾਈਨਿੰਗ ਦੀ ਇਜਾਜ਼ਤ ਨਹੀਂ ਦਿੰਦੇ। ਅਸੀਂ ਬਹੁਤ ਸਾਰੇ ਕੇਸ ਦਰਜ ਕੀਤੇ ਹਨ ਅਤੇ ਅਜਿਹੀਆਂ ਹਰਕਤਾਂ ਪ੍ਰਤੀ ਜ਼ੀਰੋ ਟਾਲਰੈਂਸ ਅਪਣਾਉਂਦੇ ਰਹਾਂਗੇ। ”