ਯੂਕਰੇਨ ਵਿੱਚ ਪਿਛਲੇ 13 ਦਿਨਾਂ ਤੋਂ ਰੂਸੀ ਹਮਲੇ ਜਾਰੀ ਹਨ। ਇਸ ਪਾਸੇ ਜਿਥੇ ਰੂਸ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ‘ਤੇ ਹਮਲੇ ਕਰ ਰਿਹਾ ਹੈ, ਉਥੇ ਹੀ ਯੂਕਰੇਨ ਨੇ ਵੀ ਹਾਰ ਨਾ ਮੰਨਣ ਦੀ ਠਾਣ ਲਈ ਹੈ। ਰੂਸੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਹੀ ਹੈ।
ਇਸੇ ਵਿਚਾਲੇ ਰੂਸੀ ਹਮਲੇ ਦੇ ਡਰੋਂ ਯੂਕਰੇਨ ਦੇ ਲਵੀਵ ਸਥਿਤ ਈਸਾ ਮਸੀਹ ਦੀ ਮੂਰਤੀ ਨੂੰ ਕੱਢ ਕੇ ਕਿਸੇ ਅਣਪਛਾਤੇ ਸਥਾਨ ‘ਤੇ ਲਿਜਾਇਆ ਗਿਆ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਇਸ ਮੂਰਤੀ ਨੂੰ ਲੁਕਾਇਆ ਗਿਆ ਹੈ।
ਪੂਰਬੀ ਯੂਰਪੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਰੂਸੀ ਹਮਲਿਆਂ ਵਿਚਾਲੇ ਯੂਕਰੇਨਨੇਲਵੀਵ ਸ਼ਹਿਰ ਵਿੱਚ ਸਥਿਤ ਅਰਮੇਨਿਆਈ ਕੈਥੇਡਰਲ ਤੋਂ ਯੀਸ਼ੂ ਦੀ ਮੂਰਤੀ ਨੂੰ ਹਟਾ ਲਿਆ ਤੇ ਅਧਿਕਾਰੀਆਂ ਨੇ ਇਸ ਮੂਰਤੀ ਨੂੰ ਕਿਸੇ ਅਣਪਛਾਤੇ ਸਥਾਨ ‘ਤੇ ਲੁਕਾ ਦਿੱਤਾ ਹੈ। ਆਖਰੀ ਵਾਰ ਈਸਾ ਮਸੀਹ ਦੀ ਇਸ ਮੂਰਤੀ ਨੂੰ ਦੂਜੀ ਵਿਸ਼ਵ ਜੰਗ ਦੌਰਾਨ ਚਰਚ ਤੋਂ ਬਾਹਰ ਕੱਢ ਕੇ ਲੁਕਾਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੱਸ ਦੇਈਏ ਕਿ ਰੂਸ ਦੇ ਹਮਲੇ ਦੇ ਲਗਭਗ ਦੋ ਹਫਤਿਆਂ ਬਾਅਦ ਵੀ ਯੂਕਰੇਨੀ ਫੌਜ ਨੇ ਰੂਸੀ ਫੌਜੀਆਂ ਨੂੰ ਅੱਗੇ ਵਧਣ ਤੋਂ ਰੋਕਿਆ ਹੋਇਆ ਹੈ। ਯੂਕਰੇਨ ਦੇ ਫੋਰਸ ਦੀ ਬਹਾਦਰੀ ਦੀ ਪੱਛਮੀ ਦੇਸ਼ ਜਿਥੇ ਖੂਬ ਤਾਰੀਫ਼ ਕਰ ਰਹੇ ਹਨ ਉਥੇ ਹੀ ਰੂਸ ਦੇ ਲਗਾਤਾਰ ਹਮਲੇ ਕਰਕੇ ਪਾਬੰਦੀਆਂ ਲਾਈਆਂ ਜਾ ਦੇਸ਼ ‘ਤੇ ਰਹੀਆਂ ਹਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦਾ ਜੰਗ ਦੇ ਮੈਦਾਨ ਵਿੱਚ ਡਟ ਕੇ ਖੜ੍ਹਾ ਰਹਿਣਾ ਉਥੇ ਦੇ ਫੌਜੀਆਂਤੇ ਲੋਕਾਂ ਦਾ ਮਨੋਬਾਲ ਵਧਾ ਰਿਹਾ ਹੈ।ਹਾਲਾਂਕਿ ਰੂਸੀ ਫੌਜੀਆਂ ਨੇ ਕੀਵ ਵਿੱਚ ਦਸਤਕ ਦੇ ਦਿੱਤੀ ਹੈ।